Posts

ਤੈ ਸਹਿ ਮਨ ਮਹਿ ਕੀਆ ਰੋਸੁ ...

ਇਕ ਪਨਿਹਾਰੀ ਦਰਿਆ ਤੋਂ ਤਿੰਨ ਘੜੇ ਸਿਰ ਉੱਪਰ ਰੱਖ ਕੇ ਪਾਣੀ ਲਿਆ ਰਹੀ ਸੀ। ਰਾਜਸਥਾਨ ਵਿੱਚ ਅੈਸਾ ਨਜ਼ਾਰਾ ਅਾਮ ਹੀ ਦੇਖਣ ਨੂੰ ਮਿਲ ਜਾਦਾਂ ਹੈ। ਦਰਿਆ ਤੋਂ ਥੋੜ੍ਹਾ ਜਿਹਾ ਉਰਾਰ ਇਕ ਖੂਹ ਤੋਂ ੲਿਕ ਹੋਰ ਪਨਿਹਾਰੀ ਵੀ ਪਾਣੀ ਕੱਢਦੀ ਪਈ ਸੀ। ਇਕੋ ਹੀ ਘੜਾ ਸਿਰ ਤੇ ਸੀ। ਉਸ ਨੇ ਉਸ ਪਨਿਹਾਰੀ ਨੂੰ ਦੇਖ ਕੇ ਜਿਸ ਦੇ ਸਿਰ ਉਪਰ ਤਿੰਨ ਘੜੇ ਸਨ ਅਤੇ ਦਰਿਆ ਤੋਂ ਭਰ ਕੇ ਲਿਆ ਰਹੀ ਸੀ, ਆਪਣਾ ਘੜਾ ਉੜੇਲ ਦਿੱਤਾ ਅਤੇ ਚਲ ਪਈ ਦਰਿਆ ਦੀ ਤਰਫ਼। ਲਾਗੇ ਹੀ ਰਸਤੇ ਵਿਚ ਇਕ ਬੜਾ ਰਮਜ਼ੀ ਸੰਤ ਖੜਾ ਸੀ, ਉਸ ਨੇ ਪੁੱਛ ਲਿਆ, "ਤੂੰ ਪਾਣੀ ਭਰਿਆ ਸੀ ਬੜੀ ਮਿਹਨਤ ਦੇ ਨਾਲ, ਡੋਲ੍ਹ ਕਿਉਂ ਦਿੱਤਾ?" ੳੁਹ ਬੋਲੀ,"ਛੋਟਾ ਜਿਹਾ ਖੂਹ, ਉਹ ਦਰਿਆ, ਅੈਨਾ ਪਾਣੀ, ਮੈਂ ਉਥੋਂ ਭਰਨਾ ਹੈ।" ਪਤਾ ਹੈ ਸੰਤ ਨੇ ਕੀ ਆਖਿਆ, "ਭਾਵੇਂ ਭਰ, ਮਿਲੇਗਾ ਤੈਨੂੰ ਉਥੋਂ ਵੀ ਇਤਨਾ ਜਿਤਨਾ ਘੜਾ ਹੈ ਤੇਰਾ।ਅੈਨਾ ਦਰਿਆ ਤੇ ਤੂੰ ਦੇਖ ਲਿਆ, ਪਰ ਆਪਣਾ ਘੜਾ ਨਹੀਂ ਦੇਖਿਆ।" ਮਨੁੱਖ ਬਾਹਰ ਦਾ ਸਭ ਕੁਝ ਦੇਖ ਲੈਂਦਾ ਹੈ, ਆਪਣੀ ਪਰਾਲਬਦ ਦਾ ਭਾਂਡਾ ਨਹੀਂ ਦੇਖਦਾ। ਡੁੱਲੵ ਡੁੱਲੵ ਕੇ ਪੈ ਜਾਏਗਾ। ਪਾਤਰਤਾ ਨਾ ਹੋਵੇ, ਅਗਰ ਮਿਲ ਵੀ ਗਿਆ ਹੈ, ਤੇ ਨਹੀਂ ਰਹਿੰਦਾ। ਹਜ਼ਾਰਾਂ ਮਨੁੱਖਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਹੋਵੇਗਾ। ਪਾਠ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ ਰਸ ਮਿਲਿਆ ਸੀ, ਗੁਆਚ ਗਿਆ ਹੈ। ਇਸ ਨੂੰ ਹੰਕਾਰ ਨਾ ਸਮਝ ਲੈਣਾ, ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹੁੰਦਾ ਹਾਂ, ...

ਦਾਦਰ ਤੂ ਕਬਹਿ ਨ ਜਾਨਸਿ ...

ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਤੁਹਾਡੇ ਸਾਹਮਣੇ ਰੱਖਾਂ, ਜਿਸ ਵਿਚ ਸਾਹਿਬ ਕਹਿੰਦੇ ਨੇ, ਜੈਸੇ ਬੁਖਾਰ ਚੜ੍ਹੇ ਮਨੁੱਖ ਨੂੰ ਭੋਜਨ ਚੰਗਾ ਨਹੀਂ ਲਗਦਾ, ਤ੍ਰਿਸ਼ਨਾ ਗ੍ਰਸੇ ਮਨ ਨੂੰ ਭਜਨ ਚੰਗਾ ਨਹੀਂ ਲੱਗਦਾ। ਲੋਭ ਗ੍ਰਸੇ ਮਨ ਨੂੰ ਧਰਮ ਨਹੀਂ ਚੰਗਾ ਲੱਗਦਾ ਅਤੇ ਦੁਵਿਧਾ ਵਿਚ ਪਏ ਮਨ ਨੂੰ ਗੁਰਬਾਣੀ ਨਹੀਂ ਚੰਗੀ ਲੱਗੇਗੀ। ਸਾਹਿਬ ਨੇ ਇਕ ਸਰੋਵਰ ਵੇਖਿਆ, ਉਸ ਦੇ ਵਿਚ ਆਪ ਜੀ ਕੰਵਲ ਦੇ ਫੁੱਲ ਵੇਖਦੇ ਪਏ ਨੇ। ਸਤਿਗੁਰੂ ਜੀ ਬੈਠ ਗਏ ਨੇ ਤੇ ਕੀ ਦੇਖਦੇ ਹਨ, ਇਸ ਸਰੋਵਰ ਵਿਚ ਇਕ ਮੇਂਡਕ (ਡੱਡੂ) ਭੀ ਘੁੰਮ ਰਿਹਾ ਹੈ। ਉਹ ਲੱਭ ਰਿਹਾ ਹੈ ਸਰੋਵਰ ਵਿਚੋਂ ਕੁਛ ਗੰਦਗੀ, ਕੀੜੇ ਮਕੌੜੇ। ਥੋੜ੍ਹੀ ਦੇਰ ਵਿਚ ਸੂਰਜ ਚੜ੍ਹਿਆ ਹੈ, ਕੰਵਲ ਦੇ ਫੁੱਲ ਖਿੜੇ ਨੇ, ਭੌਰਿਆਂ ਦੀਆਂ ਡਾਰਾਂ ਦੀਆਂ ਡਾਰਾਂ ਆ ਗਈਆਂ। ਉਹ ਕੰਵਲ ਦੇ ਫੁੱਲ 'ਤੇ ਬੈਠ ਗਏ। ਬਸ ਇਤਨਾ ਵੇਖਦੇ ਸਾਰ ਇਕ ਰੱਬੀ ਕਲਾਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰੋਂ ਫੁੱਟੀ ਏ। ਸਾਹਿਬ ਕਹਿੰਦੇ ਨੇ :-- "ਦਾਦਰ ਤੂ ਕਬਹਿ ਨ ਜਾਨਸਿ ਰੇ॥ ਭਖਸਿ ਸਿਬਾਲੁ ਬਸਸਿ ਨਿਰਮਲ, ਜਲ ਅੰਮ੍ਰਿਤੁ ਨ ਲਖਸਿ ਰੇ॥ ਅੈ ਮੇਂਡਕ! ਤੂੰ ਰਹਿੰਦਾ ਨਿਰਮਲ ਸਰੋਵਰ ਵਿਚ ਹੈਂ, ਉਸ ਸਰੋਵਰ ਵਿਚ ਜਿਥੇ ਕੰਵਲ ਦਾ ਫੁੱਲ ਹੈ ਤੇ ਤੂੰ ਉਸ ਨਿਰਮਲ ਜਲ 'ਚ ਰਹਿ ਕੇ ਵੀ ਕੰਵਲ ਦੇ ਫੁੱਲ ਦੇ ਨੇੜੇ ਨਹੀਂ ਜਾਂਦਾ, ਤੇ ਤੂੰ ਉਥੋਂ ਗੰਦਗੀ ਲੱਭਦਾ ਪਿਆ ਹੈਂ, ਕੀੜੇ ਮਕੌੜੇ ਲੱਭ ਰਿਹਾ ਹੈਂ। ਤੂੰ ਉਥੋਂ ਕਾਈ ਲੱਭ ਕੇ ਖਾ ਰਿਹ...

ਬਨਸਪਤੀ ਵਿਚ ਖਿੜਨਾ ਵੀ ਹੈ ...

ਬਨਸਪਤੀ ਵਿਚ ਖਿੜਨਾ ਵੀ ਹੈ, ਮੁਰਝਾਉਣਾ ਵੀ ਹੈ। ਇਹ ਮੌਸਮੇ ਬਹਾਰ ਤੋਂ ਵੀ ਪ੍ਰਭਾਵਿਤ ਹੁੰਦੀ ਹੇੈ, ਮੌਸਮੇ ਖ਼ਿਜ਼ਾਂ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਇਹ ਸਰਦੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ, ਗਰਮੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਸੂਰਜ ਡੁੱਬ ਗਿਆ ਹੈ, ਦਰਖ਼ਤਾਂ ਦੇ ਪੱਤੇ ਸੁੱਕੜ ਜਾਂਦੇ ਹਨ।ਸੂਰਜ ਦੀਆਂ ਕਿਰਨਾਂ ਪਈਆਂ ਹਨ ਤਾਂ ਫੁੱਲ ਖਿੜਦੇ ਹਨ, ਪੱਤੇ ਖਿੜਦੇ ਹਨ। ਤੁਸੀਂ ਪੱਤਾ ਤੋੜੋ ਤਾਂ ਪਾਣੀ ਵੀ ਨਿਕਲੇਗਾ। ਵਿਗਿਆਨ ਤਾਂ ਇਹ ਆਖੇਗਾ ਕਿਉਂਕਿ ਬਨਸਪਤੀ ਵਿਚ ਬਹੁਤਾ ਪਾਣੀ ਹੈ, ਇਸ ਵਾਸਤੇ ਨਿਕਲਦਾ ਹੈ। ਇਹ ਕੋਈ ਦਲੀਲ ਨਹੀਂ। ਮਨੁੱਖ ਦੇ ਸਰੀਰ ਵਿਚ ਵੀ ੭੦-੭੫ % ਪਾਣੀ ਹੈ। ਪਰ ਅੱਖਾਂ ਵਿਚੋਂ ਉਦੋਂ ਹੀ ਪਾਣੀ ਨਿਕਲਦਾ ਹੈ ਜਦੋਂ ਕੋਈ ਦਿਲ ਤੇ ਚੋਟ ਲੱਗੇ। ਪਾਣੀ ਹੈ, ਪੱਤਾ ਤੋੜਿਆ ਇਸ ਵਾਸਤੇ ਨਿਕਲ ਗਿਆ ਹੈ? ਨਹੀ, ਮੈਂ ਕਹਿੰਦਾ ਹਾਂ ਕਿ ਹੰਝੂ ਨਿਕਲੇ ਹਨ। ਤੂੰ ਫਲ ਤੋੜਦਾ ਪਿਆ ਹੈਂ, ਇਹ ਉਸਦੇ ਬੱਚੇ ਹਨ। ਤੇਰੀ ਵੀ ਅੌਲਾਦ ਤੇਰਾ ਫਲ ਹੈ। ਉਸਨੂੰ ਕੋਈ ਤੋੜੇ ਮਰੋੜੇ, ਤੈਨੂਂ ਦੁੱਖ ਹੁੰਦਾ ਹੈ। ਓੁਸਨੂੰ ਵੀ ਹੁੰਦਾ ਹੈ। ਦੁਨੀਆਂ ਵਿਚ ਇਸ ਤਰ੍ਹਾਂ ਦੇ ਸੰਤ ਵੀ ਹੋਏ ਸਨ, ਜੋ ਤੋੜ ਕੇ ਫਲ ਨਹੀਂ ਖਾਂਦੇ ਸਨ। ਕਹਿੰਦੇ ਡਿੱਗ ਪਏ ਫਿਰ ਖਾਣਾ ਹੈ। ਇੰਨੇ ਕੋਮਲ ਹਿਰਦੇ ਸਨ ਅੋਰ ਇਸ ਤਰ੍ਹਾਂ ਦੇ ਕੋਮਲ ਹਿਰਦੇ ਵਾਲੇ ਮਨੁੱਖ ਵੀ ਮੈਂ ਦੇਖੇ ਹਨ। ਦੁੱਖ ਜਾਗਣ ਨਾਲ ਸ਼ੁਰੂ ਹੁੰਦਾ ਹੈ। ਪੱਥਰ ਤਾਂ ਸੁੱਤਾ ਹੀ ਪਿਆ ਹੈ।ਬਨਸਪਤੀ ਥੋੜੀ ਜਾਗੀ ਹੈ। ...

ਸੰਗਤ ਦੇ ਪਿਛਲੇ ਪਾਸੇ ਬੈਠਾ ...

ਸੰਗਤ ਦੇ ਪਿਛਲੇ ਪਾਸੇ ਬੈਠਾ ਸੀ 'ਸੁਥਰੇ ਸ਼ਾਹ' ਤੇ ਸੰਗਤ ਨੂੰ ਦੋ ਚਾਰ ਗਾਲਾੑਂ ਕੱਢ ਕੇ ਨੱਸ ਗਿਆ। ਗਾਲਾੑਂ ਵੀ ਭੱਦੀਆਂ। ਸੰਗਤਾਂ ਅੈਤਕੀਂ ਅੌਖੀਆਂ ਹੋ ਗਈਆਂ ਤੇ ਸਤਿਗੁਰਾਂ ਨੂੰ ਕਹਿ ਦਿੱਤਾ ਕਿ ਹੁਣ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਦੇ ਛੋਟੇ ਮੋਟੇ ਮਜ਼ਾਕ ਤਾਂ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ, ਪਰ ਅੱਜ ਇਹ ਗਾਲਾੑਂ ਕੱਢ ਕੇ ਗਿਆ ਹੈ, ਬਹੁਤ ਭੈੜੀਆਂ ਗਾਲਾੑਂ ਕੱਢ ਕੇ ਗਿਆ ਹੈ। ਸਤਿਗੁਰੂ ਜੀ ਕਹਿਣ ਲੱਗੇ- "ਆਉਣ ਦਿਓ ਸੁਥਰੇ ਨੂੰ।" ਸੁਥਰੇ ਨੂੰ ਵੀ ਪਤਾ ਸੀ ਕਿ ਮਹੌਲ ਬਹੁਤ ਗਰਮ ਹੈ। 15-20 ਦਿਨ ਤਕ ਸੰਗਤ ਵਿਚ ਵੜਿਆ ਹੀ ਨਹੀਂ। ਜਦ 20 ਦਿਨ ਲੰਘ ਗਏ ਤੇ ਪਤਾ ਚੱਲਿਆ ਕਿ ਹਾਲਾਤ ਕੁਝ ਠੀਕ ਹੋ ਗਏ ਹਨ, ਦਰਬਾਰ ਵਿਚ ਆਇਆ। ਸੰਗਤਾਂ ਉਸੇ ਤਰੀਕੇ ਨਾਲ ਉਸ ਨੂੰ ਦੇਖ ਕੇ ਬਿਫ਼ਰ ਪਈਆਂ। ਸੁਥਰੇ ਨੂੰ ਪਕੜ ਕੇ ਸਤਿਗੁਰਾਂ ਪਾਸ ਲੈ ਗਈਆਂ ਤੇ ਕਹਿਣ ਲੱਗੀਆਂ ਕਿ ਮਹਾਰਾਜ! ਜਿਸ ਨੂੰ ਆਪ ਬਹੁਤ ਸਤਿਕਾਰ ਦਿੰਦੇ ਹੋ, ਇਸ ਨੇ ਸਾਨੂੰ ਬਹੁਤ ਭੱਦੀਆਂ ਗਾਲਾੑਂ ਕੱਢੀਆਂ ਨੇ। ਉਸ ਸੰਗਤ ਨੂੰ ਗਾਲਾੑਂ,ਜਿਸ ਨੂੰ ਤੁਸੀਂ ਗੁਰੂ-ਰੂਪ ਕਹਿੰਦੇ ਹੋ। ਸਤਿਗੁਰੂ ਕਹਿਣ ਲੱਗੇ- "ਸੁਥਰਿਆ ! ਇਤਨੀ ਅਵੱਗਿਆ ਤਾਂ ਨਹੀਂ ਸੀ ਕਰਨੀ ਚਾਹੀਦੀ। ਤੈਨੂੰ ਪਾਲਿਆ ਤਾਂ ਬੜੇ ਪਿਆਰ ਤੇ ਲਾਡ ਨਾਲ ਸੀ, ਤੂੰ ਗਾਲੑ ਕਿਉਂ ਕੱਢੀ ਹੈ?" ਸੁਥਰੇ ਨੇ ਕਿਹਾ- "ਮਹਾਰਾਜ ! ਨਹੀਂ ਕੱਢੀ,ਮੈਂ ਨਹੀਂ ਕੱਢੀ। ਇਹ ਸਾਰੇ ਝੂਠ ਪਏ ਬੋਲਦੇ ਨੇ। ਮਹਾਰਾਜ ! ਮੇਰਾ ਚੇਤਾ ਕਮਜ਼ੋਰ...

ਗੁਰੂ ਨਾਨਕ ਦੇਵ ਜੀ ਜਦ ...

ਗੁਰੂ ਨਾਨਕ ਦੇਵ ਜੀ ਜਦ ਵਿਚਰਨ ਕਰਦੇ ਕਰਦੇ ਮੁਲਤਾਨ ਪੁੱਜੇ ਤਾਂ ਸ਼ਹਿਰ ਤੋਂ ਬਾਹਰ ਇਕ ਬਗ਼ੀਚੀ ਵਿਚ ਜਾ ਬੈਠੇ। ਮੁਲਤਾਨ ਪੀਰਾਂ ਫ਼ਕੀਰਾਂ ਦਾ ਸ਼ਹਿਰ ਸੀ। ਸ਼ਹਿਰ ਦੇ ਸਾਰੇ ਫ਼ਕੀਰਾਂ ਵਿਚ ਹਲਚਲ ਮਚ ਗਈ ਸੱਚ ਦੀਆਂ ਕਿਰਨਾਂ ਦੇ ਫੁੱਟਣ ਨਾਲ ਝੂਠ ਦਾ ਅੰਧਕਾਰ ਸਹਿਮ ਗਿਆ। ਇਕ ਗਾਥਾ ਜੋ ਮੈਂ 'ਗ਼ੁਲਿਸਤਾਂ' ਵਿਚ ਪੜੀੑ ਸੀ,ਉਹ ਇਸ ਦਿ੍ਸ਼ ਦਾ ਚਿਤ੍ਨ ਬਹੁਤ ਸੁੰਦਰ ਕਰਦੀ ਹੈ :- ਅੰਧੇਰੇ ਨੇ ਖ਼ੁਦਾ ਦੇ ਦਰਬਾਰ ਵਿੱਚ ਫ਼ਰਿਆਦ ਕੀਤੀ- "ਅੈ ਖੁਦਾ ! ੲਿਹ ਜੋ ਅਾਫ਼ਤਾਬ(ਸੂਰਜ਼) ਤੂੰ ਬਣਾੲਿਅਾ ਹੈ, ੲਿਹ ਮੇਰਾ ਜਾਨੀ ਵੈਰੀ ਹੈ, ਮੇਰੇ ਪਿੱਛੇ ਹੱਥ ਧੋ ਕੇ ਪਿਆ ਹੈ। ਮੈਨੂੰ ਕਿਧਰੇ ਟਿਕਣ ਹੀ ਨਹੀਂ ਦਿੰਦਾ, ਜਿੱਥੇ ਜਾਨਾਂ ਮੇਰੇ ਪਿੱਛੇ ਅਾ ਜਾਦਾਂ ਹੈ, ਮੈਨੂੰ ਭਜਾੲੀ ਫਿਰਦਾ। ਤੁਸੀ ੲਿਸਨੂੰ ਸਮਝਾਓੁ ਮੇਰੇ ਨਾਲ ਵੈਰ ਨਾ ਕਮਾਵੇ। ਤਾਂ ਖ਼ੁਦਾ ਨੇ ਆਫ਼ਤਾਬ ਨੂੰ ਤਲਬ ਕੀਤਾ ਤੇ ਆਖਿਆ- "ਅੰਧੇਰਾ ਸਿਕਾੲਿਤ ਲੈ ਕੇ ਅਾੲਿਅਾ ਸੀ ਤੇਰੀ, ਤੂੰ ਕਿੳੁ ਵੈਰ ਕਮਾੳੁਦਾਂ ਅੰਧੇਰੇ ਨਾਲ, ਤੂੰ ਅੰਧੇਰੇ ਦੇ ਪਿੱਛੇ ਕਿਉਂ ਪਿਆ ਹੈਂ?" ਤਾਂ ਅਾਫ਼ਤਾਬ(ਸੂਰਜ਼) ਨੇ ਬੇਨਤੀ ਕੀਤੀ- "ਐ ਖ਼ੁਦਾ ! ਮੈਂ ਤਾਂ ਅੱਜ ਤੱਕ ਕਿਤੇ ਅੰਧੇਰੇ ਨੂੰ ਵੇਖਿਆ ਹੀ ਨਹੀਂ। ਜਿਸ ਨੂੰ ਮੈਂ ਵੇਖਿਆ ਹੀ ਨਹੀਂ, ਮੈਂ ੳੁਸ ਨਾਲ ਵੈਰ ਕਿਵੇਂ ਕਮਾ ਸਕਦਾ, ੲਿਹ ਗੱਲ ਵੱਖਰੀ ਹੈ, ਕਿ ਧਰਤੀ ਦਾ ੲਿਕ ਹਿਸਾ ਸੂਰਜ਼ ਦੇ ੳੁਲੇ(back)ਹੋਣ ਨਾਲ ਅੰਧੇਰਾ ਹੋ ਜਾਦਾਂ, ਦਿਨ ਛੁਪ ਜਾਦਾਂ, ਪਰ ੲਿਸਦਾ ਮ...

ਪਰਮਾਤਮਾ ਨੇ ਮਨੁੱਖ ਦੇ ਗਿਆਨ ...

ਪਰਮਾਤਮਾ ਨੇ ਮਨੁੱਖ ਦੇ ਗਿਆਨ ਇੰਦਰਿਆ ਨੂੰ ਕੁਛ ਇਸ ਤਰਾ ਬਣਾਇਆ ਹੈ । ਕਿ ਜਿਸ ਚੀਜ਼ ਦੀ ਵਾਰ ਵਾਰ ਵਰਤੌਂ ਕਰੇ ਉਸ ਚੀਜ਼ ਦਾ ਰਸ ਘਟਦਾ ਜਾਏਗਾ । ਦਿੱਲੀ ਦੀ ਗੱਲ ਹੈ । ਮੇਰੇ ਨਾਲ ਸੰਤ ਮਥੁਰਾ ਸਿੰਘ ਜੀ ਰਹੇ ਸਨ । ਉਨਾ ਨੂੰ ਭਿੰਡੀ ਦੀ ਸਬਜ਼ੀ ਬੜੀ ਚੰਗੀ ਲਗਦੀ ਸੀ । ਉਥੇ ਸੰਗਤਾ ਨੂੰ ਪਤਾ ਚੱਲ ਗਿਆ ਕਿ ਸੰਤ ਜੀ ਨੂੰ ਭਿੰਡੀ ਬੜੀ ਪਸੰਦ ਹੈ । ਸੌ ਸਵੇਰੇ ਭਿੰਡੀ, ਸ਼ਾਮੀ ਭਿੰਡੀ.....ਫਿਰ ਸਵੇਰੇ ਭਿੰਡੀ, ਸ਼ਾਮੀ ਭਿੰਡੀ । ਮੇਰੇ ਸਾਹਮਣੇ ਹੀ ਥਾਲੀ ਚੁੱਕ ਕੇ ਪਰੇ ਮਾਰੀ ਉਨਾ ਨੇ... ਮੈਂ ਕਿਹਾ ਹੱਦ ਹੌ ਗਈ,ਗੱਲ ਕੀ ਹੈ, ਤੁਸੀ ਤਾਂ ਇਤਨੇ ਸੌਕ ਨਾਲ ਖਾਦੇਂ ਹੌ, ਸੰਗਤ ਬਣਾ ਰਹੀ ਹੈ । ਕਹਿਣ ਲੱਗੇ ਹੁਣ ਤਾਂ ਮੈਨੂੰ ਭਿੰਡੀ ਦੀ ਸੂਰਤ ਵੀ ਚੰਗੀ ਨਹੀ ਲਗਦੀ । ਹਾਲਾਂਕਿ ਭਿੰਡੀ ਦੇ ਪਿੱਛੇ ਜਾਨ ਦਿੰਦੇ ਸਨ, ਕਿ ਭਿੰਡੀ ਹੌਵੇ । ਸੌ ਵਾਰ ਵਾਰ ਕੌਈ ਵੀ ਚੀਜ਼ ਹੌਵੇ , ਰਸ ਘਟਦਾ ਜਾਵੇਗਾ..ਕੁਝ ਵੀ ਲੈ ਲਵੌ । ਵਾਰ ਵਾਰ ਸੇਵਨ ਕਰੌ..ਰਸ ਘਟੇਗਾ । ਸਾਗ ਹੈ..ਸਬਜ਼ੀ ਹੈ..ਜੁਬਾਨ ਦਾ ਰਸ...ਉਹੀ ਰਸ ਵਾਰ ਵਾਰ ਸੇਵਨ ਕਰੌ...ਬੇ-ਰਸ ਹੌ ਜਾਵੇਗਾ । ਗਿਆਨ ਇੰਦਰਿਆ ਦਾ ਕੌਈ ਵੀ ਰਸ ਲੈ ਲਵੌ..ਉਸ ਰਸ ਦਾ ਵਾਰ ਵਾਰ ਸੇਵਨ ਕਰਨ ਨਾਲ ਉਸਦਾ ਰਸ ਘਟੇਗਾ । ਚਲੌ ਕੌਈ ਪਿਕਚਰ ਨੂੰ ਲੈ ਲਵੌ । ਸਵੇਰੇ ਦੇਖੌ..ਸ਼ਾਮੀ ਵੇਖੌ..ਫਿਰ ਸਵੇਰੇ ਦੇਖੌ..ਸ਼ਾਮੀ ਵੇਖੌ । ਫਿਰ ਵੇਖਣ ਨੂੰ ਜੀਅ ਨਹੀ ਕਰੇਗਾ । ਕੌਈ ਸੰਗੀਤ ਦੀ ਧੁਨ ਲੈ ਲਵੌ..ਸਵੇਰੇ ਸੁਣੌ..ਸਾਮੀ ਸੁਣੇ..ਫਿਰ ਸਵੇਰੇ ਸਵੇਰੇ ਸੁਣੌ..ਸਾਮ...

ਕੱਚਾ ਫਲ ਕੌੜਾ ਤੇ ਬੇ-ਸੁਆਦੀ ...

ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ। ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ। ਕੱਚੇ ਘੜੇ ਵਿਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ। ਇਸੇ ਤਰਾੑਂ ਕੱਚੇ ਮਨੁੱਖ ਦੀ ਜ਼ਿੰਦਗੀ ਵਿਚ ਕੁੜੱਤਣ ਹੁੰਦੀ ਹੈ। ਕੱਚੇ ਮਨੁੱਖ ਦਾ ਜੀਵਨ ਕੋਈ ਉੱਚਾ ਨਹੀਂ ਹੁੰਦਾ। ਕੱਚਾ ਮਨੁੱਖ ਉਸ ਕੱਚੇ ਘੜੇ ਦੀ ਤਰਾੑਂ ਹੈ, ਜਿਸ ਵਿਚ ਅੰਮਿ੍ਤ ਜਲ ਭਰ ਕੇ ਰੱਖਣਾ ਅਤੀ ਕਠਿਨ ਹੈ। ਪੱਕਾ ਫਲ ਮਿੱਠਾ ਤੇ ਸੁਆਦੀ ਹੁੰਦਾ ਹੈ। ਪੱਕੀ ਬੁਨਿਆਦ ਉੱਤੇ ਪੱਕੇ ਤੇ ਉੱਚੇ ਮਹੱਲ ਉਸਾਰੇ ਜਾ ਸਕਦੇ ਹਨ। ਪੁੁਖ਼ਤਾ ਮਿਜ਼ਾਜ਼ ਮਨੁੱਖ ਅੰਦਰ ਹੀ ਰੱਬੀ ਰਸ ਸਮਾ ਸਕਦਾ ਹੈ। ਕੱਚੇ ਮਨੁੱਖ ਦੀਆਂ ਗੱਲਾਂ ਕੱਚੀਆਂ ਹੁੰਦੀਆਂ ਹਨ, ਜਿਨਾੑਂ ਗੱਲਾਂ ਅੰਦਰ ਕੋਈ ਸਾਰ ਨਹੀਂ ਹੁੰਦੀ। ਸੋਚਣਾ ਵੇਖਣਾ ਵੀ ਕੱਚਾ ਹੁੰਦਾ ਹੈ। ਕੋਸ਼ਿਸ਼ ਏਹੀ ਹੋਣੀ ਚਾਹੀਦੀ ਹੈ ਕਿ ਕੱਚਿਆਂ ਤੋਂ ਦੂਰ ਹੀ ਰਹੀਏ :- "ਨਾਨਕ ਕਚੜਿਆਂ ਸਿਉ ਤੋੜਿ ਢੂਢਿ ਸਜਣ ਸੰਤ ਪੱਕਿਆ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥" {ਸਲੋਕ ਡਖਣੇ ਮ: ੫, ਪੰਨਾ ੧੧੦੨} ਅਕਸਰ ਕੱਚੇ ਵੈਰਾਗੀ ਪ੍ਭੂ-ਮਾਰਗ ਤੋਂ ਥਿੜਕ ਜਾਂਦੇ ਹਨ :- "ਝੜਿ ਝੜਿ ਪਵਦੇ ਕੱਚੇ ਬਿਰਹੀ ਜਿਨ ਕਾਰਿ ਨ ਆਈ॥" {ਸਲੋਕ ਮ: ੫, ਪੰਨਾ ੧੪੨੪} ਤੂਫਾਨੀ ਹਵਾਵਾਂ ਤੇ ਗੜਿਆਂ ਦੀ ਮਾਰ ਤੋਂ ਜੋ ਬਚ ਜਾਵੇ, ਪੰਛੀਆਂ ਨੇ ਟੁੱਕਿਆ ਨਾ ਹੋਵੇ ਤੇ ਕੀੜ...