ਤੈ ਸਹਿ ਮਨ ਮਹਿ ਕੀਆ ਰੋਸੁ ...

ਇਕ ਪਨਿਹਾਰੀ ਦਰਿਆ ਤੋਂ ਤਿੰਨ ਘੜੇ ਸਿਰ ਉੱਪਰ ਰੱਖ ਕੇ ਪਾਣੀ ਲਿਆ ਰਹੀ ਸੀ। ਰਾਜਸਥਾਨ ਵਿੱਚ ਅੈਸਾ ਨਜ਼ਾਰਾ ਅਾਮ ਹੀ ਦੇਖਣ ਨੂੰ ਮਿਲ ਜਾਦਾਂ ਹੈ। ਦਰਿਆ ਤੋਂ ਥੋੜ੍ਹਾ ਜਿਹਾ ਉਰਾਰ ਇਕ ਖੂਹ ਤੋਂ ੲਿਕ ਹੋਰ ਪਨਿਹਾਰੀ ਵੀ ਪਾਣੀ ਕੱਢਦੀ ਪਈ ਸੀ। ਇਕੋ ਹੀ ਘੜਾ ਸਿਰ ਤੇ ਸੀ। ਉਸ ਨੇ ਉਸ ਪਨਿਹਾਰੀ ਨੂੰ ਦੇਖ ਕੇ ਜਿਸ ਦੇ ਸਿਰ ਉਪਰ ਤਿੰਨ ਘੜੇ ਸਨ ਅਤੇ ਦਰਿਆ ਤੋਂ ਭਰ ਕੇ ਲਿਆ ਰਹੀ ਸੀ, ਆਪਣਾ ਘੜਾ ਉੜੇਲ ਦਿੱਤਾ ਅਤੇ ਚਲ ਪਈ ਦਰਿਆ ਦੀ ਤਰਫ਼। ਲਾਗੇ ਹੀ ਰਸਤੇ ਵਿਚ ਇਕ ਬੜਾ ਰਮਜ਼ੀ ਸੰਤ ਖੜਾ ਸੀ, ਉਸ ਨੇ ਪੁੱਛ ਲਿਆ, "ਤੂੰ ਪਾਣੀ ਭਰਿਆ ਸੀ ਬੜੀ ਮਿਹਨਤ ਦੇ ਨਾਲ, ਡੋਲ੍ਹ ਕਿਉਂ ਦਿੱਤਾ?" ੳੁਹ ਬੋਲੀ,"ਛੋਟਾ ਜਿਹਾ ਖੂਹ, ਉਹ ਦਰਿਆ, ਅੈਨਾ ਪਾਣੀ, ਮੈਂ ਉਥੋਂ ਭਰਨਾ ਹੈ।" ਪਤਾ ਹੈ ਸੰਤ ਨੇ ਕੀ ਆਖਿਆ, "ਭਾਵੇਂ ਭਰ, ਮਿਲੇਗਾ ਤੈਨੂੰ ਉਥੋਂ ਵੀ ਇਤਨਾ ਜਿਤਨਾ ਘੜਾ ਹੈ ਤੇਰਾ।ਅੈਨਾ ਦਰਿਆ ਤੇ ਤੂੰ ਦੇਖ ਲਿਆ, ਪਰ ਆਪਣਾ ਘੜਾ ਨਹੀਂ ਦੇਖਿਆ।" ਮਨੁੱਖ ਬਾਹਰ ਦਾ ਸਭ ਕੁਝ ਦੇਖ ਲੈਂਦਾ ਹੈ, ਆਪਣੀ ਪਰਾਲਬਦ ਦਾ ਭਾਂਡਾ ਨਹੀਂ ਦੇਖਦਾ। ਡੁੱਲੵ ਡੁੱਲੵ ਕੇ ਪੈ ਜਾਏਗਾ। ਪਾਤਰਤਾ ਨਾ ਹੋਵੇ, ਅਗਰ ਮਿਲ ਵੀ ਗਿਆ ਹੈ, ਤੇ ਨਹੀਂ ਰਹਿੰਦਾ। ਹਜ਼ਾਰਾਂ ਮਨੁੱਖਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਹੋਵੇਗਾ। ਪਾਠ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ ਰਸ ਮਿਲਿਆ ਸੀ, ਗੁਆਚ ਗਿਆ ਹੈ। ਇਸ ਨੂੰ ਹੰਕਾਰ ਨਾ ਸਮਝ ਲੈਣਾ, ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹੁੰਦਾ ਹਾਂ, "ਮਿਲ ਤੇ ਗਿਆ ਸੀ ਉਸਦੀ ਬਖ਼ਸ਼ਿਸ਼ ਸੀ, ਪਾਤਰਤਾ ਨਹੀਂ ਸੀ, ਭਾਂਡਾ ਨਹੀਂ ਸੀ, ਗੁਆ ਦਿੱਤਾ ਹੈ, ਡੁੱਲੵ ਗਿਆ ਹੈ।" ਇਸ ਤਰ੍ਹਾਂ ਜਿਨ੍ਹਾਂ ਦੀ ਸਮਰਥਾ ਨਹੀਂ ਹੁੰਦੀ, ਸਮਝ ਨਹੀਂ ਹੁੰਦੀ, ਧਨ ਮਿਲ ਤੇ ਜਾਂਦਾ ਹੈ, ਗੁਆ ਬੈਠਦੇ ਨੇ, ਪਾਤਰਤਾ ਨਹੀਂ ਸੀ। ਮੈਂ ਬੜੇ ਬੜੇ ਚੋਟੀ ਦੇ ਧਨਵਾਨ ਬੰਦੇ ਰੋਂਦੇ ਪਿੱਟਦੇ ਦੇਖੇ ਨੇ। ਮਿਲ ਗਿਆ ਹੈ ਕਿਤੇ ਅਚਨਚੇਤ ਧਨ, ਪਾਤਰਤਾ ਨਹੀਂ ਸੀ, ਮਿਲ ਗਿਆ ਸੀ ਕਿਧਰੇ ਅਚਨਚੇਤ ਗੁਰਬਾਣੀ ਦਾ ਰਸ, ਨਾਮ ਦਾ ਰਸ, ਕੋਈ ਝਲਕ ਪਰ ਪਾਤਰਤਾ ਨਹੀਂ ਸੀ ਗਵਾ ਬੈਠੇ ਨੇ, ਪਾਤਰਤਾ ਨਹੀਂ ਸੀ। ਪਰਮਾਤਮਾ ਦੇ ਕੇ ਖੋਹਦਾਂ ਨਹੀਂ ਹੈ, ਉਹ ਫਿਰ ਵੀ ਦੇਈ ਜਾਂਦਾ ਹੈ, ਪਾਤਰਤਾ ਛੋਟੀ ਹੁੰਦੀ ਹੈ, ਡੁ਼ੱਲੵ ਜਾਂਦਾ ਹੈ। ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ, ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ। ਇਹ ਜਿੜੵੀ ਰੋਜੵ ਦੀ ਸਾਧਨਾ ਹੈ, ਅੰਮ੍ਰਿਤ ਵੇਲੇ ਦਾ ਉੱਠਣਾ ਹੈ, ਜਾਗਣਾ ਹੈ, ਜਪ ਤਪ ਕਰਨਾ ਹੈ, ਇਹ ਆਪਣੀ ਪਾਤਰਤਾ ਬਣਾਉਣੀ ਹੈ। ਯਕੀਨ ਜਾਣੋ ਜਿਸ ਦਿਨ ਪਾਤਰਤਾ ਬਣ ਗਈ, ਉਸੇ ਦਿਨ ਨਾਮ ਰਸ ਮਿਲ ਜਾਏਗਾ। ਅੱਜ ਤੱਕ ਨਹੀਂ ਮਿਲਿਆ ਤਾਂ ਫ਼ਰੀਦ ਦੀ ਤਰ੍ਹਾਂ ਹੀ ਕਹਿ ਉੱਠਦਾ ਹੈ : "ਤੈ ਸਹਿ ਮਨ ਮਹਿ ਕੀਆ ਰੋਸੁ॥ ਮੁਝ ਅਵਗਨ ਸਹ ਨਹੀਂ ਦੋਸੁ॥" {ਅੰਗ ੭੯੪} ਗਿਅਾਨੀ ਸੰਤ ਸਿੰਘ ਜੀ ਮਸਕੀਨ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...