ਧਨ ਤੇ ਧਰਮ ...
" ਧਨ ਤੇ ਧਰਮ "
ਮਨੁੱਖ "ਧਨ" ਦੀ ਖਾਤਰ ਸਾਰੀ-ਸਾਰੀ ਰਾਤ ਵੀ ਜਾਗ ਸਕਦਾ ਹੈ ,,,,,
ਪਰ ,,
ਮਨੁੱਖ ਨੂੰ "ਧਰਮ" ਦੀ ਖਾਤਰ ਅੰਮ੍ਰਿਤ ਵੇਲੇ ਇੱਕ ਘੰਟੇ ਲਈ ਜਾਗਣਾ ਵੀ ਬਹੁਤ ਔਖਾ ਲਗਦਾ ਹੈ ,,,,, ,,
ਮਨੁੱਖ 'ਧਨ ਦੀ ਖਾਤਰ ਸਾਰਾ ਦਿਨ ਭੱਜ-ਦੌੜ ਤੇ ਮਿਹਨਤ ਕਰ ਸਕਦਾ ,,,,,
ਪਰ ,,ਪ੍ਰਮਾਤਮਾ ਦੀ ਖਾਤਰ ਸਮੇਂ ਦਾ ਦਸਵੰਧ ਨਹੀਂ ਕੱਢ ਸਕਦਾ ,,,,,
ਸਾਰੋ ਦਿਨਸੁ ਮਜੂਰੀ ਕਰੈ ॥
ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥
ਮਾਇਆ ਦੀ ਖਾਤਰ ਸਾਰਾ ਦਿਨ ਮਿਹਨਤ ਮਜਦੂਰੀ ਕਰਦਾ ਹੈ ,,
ਪਰ ਜਦ ਵਾਹਿਗੁਰੂ ਦੇ ਸਿਮਰਨ ਦਾ ਸਮਾਂ ਆਉਂਦਾ ਹੈ , ਤਾਂ ( ਇੰਜ ਹੁੰਦਾ ਹੈ ਜਿਵੇਂ ਇਸਦੇ ) ਸਿਰ ਉਤੇ ਬਿਜਲੀ ਪੈ ਜਾਂਦੀ ਹੈ ,,,,,
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੩
Comments
Post a Comment