ਹੇ ਪ੍ਰਭੂ ਸਿਰਫ ਤੂੰ ਸੱਚਾ ਮਾਲਕ ਏ ...
ਹੇ ਪ੍ਰਭੂ ਸਿਰਫ ਤੂੰ ਸੱਚਾ ਮਾਲਕ ਏ,ਬਾਕੀ ਸਭ ਝੂਠੇ ਮਾਲਕ ਹਨ ।
ਇੱਕ ਫਕੀਰ ਨੇ ਇੱਕ ਰਾਜ਼ ਮਹਿਲ ਦੇ ਦੁਆਰੇ ਤੇ ਜਾ ਦਸਤਕ ਦਿੱਤੀ । ਦਰਬਾਨਾਂ ਨੇ ਬੂਹਾ ਖੌਲਿਆ । ਬਾਦਸ਼ਾਹ ਵੀ ਕੌਲ ਟਹਿਲ ਰਿਹਾ ਸੀ । ਫਕੀਰ ਕਹਿਣ ਲੱਗਾ,
"ਮੈਂ ਇਸ ਸਰਾਂ ਦੇ ਵਿੱਚ ਰਾਤ ਕੱਟਣੀ ਹੈ ।" ਇਹ ਲਫਜ਼ ਉਸ ਬਾਦਸ਼ਾਹ ਨੇ ਵੀ ਸੁਣੇ ।
ਬਾਦਸ਼ਾਹ ਕੌਲ ਆਇਆ ਤੇ ਕਹਿਣ ਲੱਗਾ ਫਕੀਰ ਸਾਈ..ਇਹ ਸਰਾਂ ਨਹੀ ਇਹ ਤਾਂ ਮੇਰਾ ਸ਼ਾਹੀ ਮਹਿਲ ਹੈ ।
ਫਕੀਰ ਕਹਿਣ ਲੱਗਾ ਅੱਜ ਤੌਂ ਕੁਝ ਸਾਲ ਪਹਿਲਾ ਵੀ ਮੈਂ ਇੱਥੇ ਆਇਆ ਸੀ..ਤਾਂ ਕੌਈ ਹੌਰ ਮਿਲਿਆ ਸੀ..ਉਹ ਕਹਿੰਦਾ ਸੀ ਮੈਂ ਇਸਦਾ ਮਾਲਕ ਹਾਂ । ਬਾਦਸ਼ਾਹ ਨੇ ਕਿਹਾ ਹਾਂ ਹੌ ਸਕਦਾ ਉਹ ਮੇਰੇ ਪਿਤਾ ਜੀ ਹੌਣਗੇ । ਫਕੀਰ ਨੇ ਫਿਰ ਕਿਹਾ ਜਦ ਮੈਂ ਹੌਰ ਕੁਝ ਅਰਸਾ ਪਹਿਲਾ ਆਇਆ ਸੀ..ਤਾਂ ਕੌਈ ਹੌਰ ਆਪਣੇ ਆਪ ਨੂੰ ਇਸਦਾ ਮਾਲਕ ਦੱਸਦਾ ਸੀ । ਬਾਦਸ਼ਾਹ ਕਹਿਣ ਲੱਗਾ ਉਹ ਮੇਰੇ ਦਾਦਾ ਜੀ ਹੌਣਗੇ ।
ਫਕੀਰ ਨੇ ਕਿਹਾ ਇੱਥੇ ਮਾਲਕ ਬਦਲਦੇ ਰਹਿੰਦੇ ਨੇ ਤੇ ਮਹਿਲ ਆਪਣੀ ਥਾਂ ਤੇ ਅਟੱਲ ਖੜਾ ਰਹਿੰਦਾ ਹੈ । ਮਹਿਲ ਮਾਲਕ ਹੌਇਆ ਜਾਂ ਤੁਸੀ
ਫਕੀਰ ਨੇ ਕਿਹਾ ਹੇ ਰਾਜਨ ਇਹ ਤਾਂ ਸਰਾਂ ਹੈ,ਜਿੱਥੇ ਮੁਸਾਫਿਰ ਬਦਲਦੇ ਰਹਿੰਦੇ ਨੇ..ਇੱਥੇ ਕੁਛ ਦਿਨ ਪਹਿਲਾ ਕੌਈ ਹੌਰ ਮਾਲਕ ਸੀ । ਕੁਛ ਅਰਸਾ ਪਹਿਲਾ ਹੌਰ ਕੁਝ ਸਾਲਾਂ ਬਾਅਦ ਕੌਈ ਹੌਰ ਆਪਣੇ ਆਪ ਨੂੰ ਇਸਦਾ ਮਾਲਕ ਦੱਸੇਗਾ । ਇਸ ਵਾਸਤੇ ਮਨੁੱਖ ਦੀ ਮਾਲਕੀ ਝੂਠੀ ਹੈ । ਮਨੁੱਖ ਦਾ ਸਾਹਿਬ ਹੌਣਾ ਜਾਂ ਆਪਣੇ ਆਪ ਨੂੰ ਸਾਹਿਬ ਪ੍ਰਗਟ ਕਰਨਾ ਨਿਰੌਲ ਝੂਠਾ ਹੰਕਾਰ ਹੈ ।
ਸਿਰਫ ਉਹ ਹੀ ਮਾਲਕ ਸੱਚਾ ਹੈ ।
"ਤੁਝ ਸੇ ਪਹਿਲੇ ਯੌ ਸਖਸ ਜਹਾਂ ਤਖਤ-ੲੇ-ਨਸੀਂ ਥਾ
ੳੁਸੇ ਵੀ ਅਪਨੇ ਖੁਦਾ ਹੌਨੇ ਕਾ ੲਿਤਨਾ ਹੀ ਯਕੀਂ ਥਾ"
Comments
Post a Comment