ਜੀਵਨ ਵਿਚ ਭਗਤੀ ਦਾ ਪੈਦਾ ਹੋਣਾ ...
ਜੀਵਨ ਵਿਚ ਭਗਤੀ ਦਾ ਪੈਦਾ ਹੋਣਾ ਜੀਵਨ ਦੀ ਸ਼ਿਖਰ ਨੂੰ ਛੂਹਣਾ ਹੈ I ਜੀਵਨ ਮਿਲਿਆ ਹੀ ਭਗਤੀ ਵਾਸਤੇ ਹੈ I ਪਰਮਾਤਮਾ ਚਿੰਤਨ ਕਰਦੇ ਕਰਦੇ ਜਦ ਆਤਮਾ ਦਾ ਪਰਮਾਤਮਾ ਨਾਲ ਮਿਲਣ ਹੋ ਜਾਂਦਾ ਹੈ ਤਾਂ ਭਗਤੀ-ਰਸ ਦਾ ਜਨਮ ਹੁੰਦਾ ਹੈ I ਸ਼ਰਧਾ, ਪ੍ਰੇਮ, ਵਿਸ਼ਵਾਸ ਨਾਲ ਭਾਵ ਪੈਦਾ ਹੁੰਦਾ ਹੈ ਤੇ ਭਾਵ ਨਾਲ ਹੀ ਭਗਤੀ ਹੁੰਦੀ ਹੈ I ਜਿਥੇ ਮੈਂ ਮਿਟ ਜਾਵੇ ਬਸ ਤੂੰ ਹੀ ਤੂੰ ਰਹਿ ਜਾਵੇ, ਉਥੇ ਭਗਤੀ-ਰਸ ਦਾ ਜਨਮ ਹੁੰਦਾ ਹੈ I
ਜਬ ਹਮ ਹੋਤੇ ਤਬ ਤੂ ਨਾਹੀ,
ਅਬ ਤੂ ਹੀ ਮੈਂ ਨਾਹੀ II ”
ਬੂੰਦ ਜਦ ਤਕ ਸਾਗਰ ਵਿਚ ਲੀਨ ਨਾ ਹੋਵੇ ਭਟਕਣਾ ਬਣੀ ਰਹਿੰਦੀ ਹੈ I ਆਤਮਾ ਜਦ ਤਕ ਪਰਮਾਤਮਾ ਵਿਚ ਲੀਨ ਨਾ ਹੋਵੇ ਆਵਣ ਜਾਵਣ ਬਣਿਆ ਰਹਿੰਦਾ ਹੈ I ਭਗਤੀ-ਰਸ ਵਿਚ ਪਾਉਣਾ ਹੀ ਪਾਉਣਾ ਹੈ, ਖੋਣਾ ਕੁਛ ਵੀ ਨਹੀ ਹੈ I ਬੂੰਦ ਸਾਗਰ ਹੋ ਜਾਂਦੀ ਹੈ I ਸਿੱਖ ਗੁਰੂ ਦਾ ਰੂਪ ਹੋ ਜਾਂਦਾ ਹੈ I
ਰਾਮ ਕਬੀਰਾ ਏਕ ਭਏ ਹੈ ਕੋਇ ਨਾ ਸਕੈ ਪਛਾਨੀ II
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment