ਰਾਜਾ ਝੂਠ ਹੈ, ਪਰਜਾ ਝੂਠ ਹੈ ...
ਰਾਜਾ ਝੂਠ ਹੈ, ਪਰਜਾ ਝੂਠ ਹੈ,ਸਾਰਾ ਸੰਸਾਰ ਝੂਠ ਹੈ |
ਮੰਦਰ ਝੂਠ ਹਨ,
ਮਹਿਲ ਝੁਠ ਹਨ,
ਵਿਚ ਵੱਸਣ ਵਾਲਾ ਵੀ ਝੂਠ ਹੈ
ਸੋਨਾ ਝੂਠ ਹੈ, ਚਾਂਦੀ ਝੂਠ ਹੈ
ਪਹਿਨਣ ਵਾਲਾ ਵੀ ਝੂਠ ਹੈ,
ਸਰੀਰ ਝੂਠ ਹੈ,
ਕਪੜਾ ਝੂਠ ਹੈ,ਬਹੁਤਾ ਰੂਪ ਵੀ ਝੂਠਾ ਹੈ|
ਪਤੀ ਝੂਠ ਹੈ, ਪਤਨੀ ਝੂਠ ਹੈ ਜੋ ਖਪ ਕੇ ਖੁਆਰ ਹੋ ਰਹੇ ਹਨ
ਝੂਠ ਦਾ ਝੂਠ ਨਾਲ ਪਿਆਰ ਲੱਗਾ ਹੋਇਆ ਹੈ ਤੇ ਰੱਬ ਬੁੱਲ ਗਿਆ ਹੈ| ਮਿੱਤਰਤਾ ਕਿਸ ਨਾਲ ਕਰੀਏ? ਸਾਰਾ ਸੰਸਾਰ ਹੀ ਚਲੇ ਜਾਣ ਵਾਲਾ ਹੈ|ਝੂਠ ਮਿੱਠਾ ਗੁੜ ਹੈ ਝੂਠ ਮਿੱਠਾ ਸ਼ਹਿਦ ਹੈ, ਝੂਠ ਨੇ ਕਈ ਲੋਕ ਡੋਬੇ ਹਨ| ਐ ਖੁਦਾ ਤੇਰੇ ਤੋਂ ਬਿਨਾਂ ਸਭ ਝੂਠ ਹੀ ਝੂਠ ਹੈ |
( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )
Comments
Post a Comment