ਸਾਰੇ ਸੰਸਾਰ ਨੂੰ ਡਾਕਟਰ ਮੁਹੰਮਦ ...
ਸਾਰੇ ਸੰਸਾਰ ਨੂੰ ਡਾਕਟਰ ਮੁਹੰਮਦ ਇਕਬਾਲ ਕਹਿੰਦਾ ਹੈ,
ਇਕੋ ਇੱਕ ਅਵਤਾਰੀ ਪੁਰਸ਼ ਹੈ,
ਜਿਸ ਦੀ ਗੱਲ ਨਾ ਉਦੋਂ ਸਮਝੀ ਗਈ,
ਨਾ ਹੁਣ ਸਮਝੀ ਗਈ।"
ਉਸ ਦੀ ਇਕ ਨਜ਼ਮ ਹੈ:
"ਸ਼ਮਾ ਹੱਕ ਸੇ ਜੋ ਮੁਨੱਵਰ ਹੋ ਯਹ ਵੋ ਮਹਿਫ਼ਲ ਨਾ ਥੀ,
ਬਾਰਸ਼ੇ ਰਹਮਤ ਹੁਈ ਲੇਕਿਨ ਜ਼ਮੀਂ ਕਾਬਲ ਨਾ ਥੀ।ਥੀ।"
ਅੈ ਗੁਰੂ ਨਾਨਕ ! ਤੂੰ ਕਦਮ-ਕਦਮ ਦੇ ਉੱਤੇ ਸੱਚ ਦਾ ਦੀਵਾ ਜਲਾਇਆ,ਪਰ ਮਹਿਫ਼ਲ ਤੇ ਅੰਧਿਆਂ ਦੀ ਸੀ।ਤੇਰੀ ਰੋਸ਼ਨੀ ਤੋਂ ਕਿਸੇ ਨੇ ਲਾਭ ਨਹੀਂ ਉਠਾਇਆ,ਇਹ ਅੰਧੇ ਕੀ ਲਾਭ ਉਠਾਉਣਗੇ।ਤੂੰ ਤੇ ਕਦਮ-ਕਦਮ ਤੇ ਰਹਿਮਤ ਦੀ ਬਾਰਸ਼ ਕੀਤੀ ਏ,ਪਰ ਜ਼ਮੀਨ ਪਥਰੀਲੀ ਸੀ,ਕੁੁਛ ਉਗਿਆ ਹੀ ਨਹੀਂ,ਕੁਛ ਪੈਦਾ ਹੀ ਨਹੀਂ ਹੋਇਆ।ਇਕਬਾਲ ਵੀ ਮਾਯੂਸੀ ਜ਼ਾਹਿਰ ਕਰਦਾ ਹੈ।
ਤੇਰੀ ਕੋਸ਼ਿਸ਼ ਸੀ ਕਿ ਪੁਰਾਣ ਤੇ ਕੁਰਾਨ ਨੂੰ ਇਕ ਕਰ ਦੇਈਏ,ਮੰਦਰ ਨੂੰ ਮਸਜਿਦ ਦੇ ਨੇੜੇ ਲਿਆਈਏ,ਰਾਮ ਨੂੰ ਅੱਲਾ ਦੇ ਨੇੜੇ ਲਿਆਈਏ,ਸਾਰੀ ਜ਼ਿੰਦਗੀ ਤੂੰ ਇਹ ਕੋਸ਼ਿਸ਼ ਕਰਦਾ ਰਿਹਾ।ਅੰਤਿਮ ਸਮੇਂ ਕੀ ਹੋਇਆ ਜਦ ਸਤਿਗੁਰੂ ਜੋਤੀ ਜੋਤ ਸਮਾਏ ,ਹਿੰਦੂ ਮੁਸਲਿਮ ਲੜ ਪਏ,ਕਰਤਾਰਪੁਰ ਦੇ ਵਿਚ।ਡਾਂਗਾਂ,ਤਲਵਾਰਾਂ ਲੈ ਕੇ ਆ ਗਏ,ਝਗੜਾ ਹੋਣ ਲੱਗਾ।ਮੁਸਲਿਮ ਕਹਿਣ ਇਹ ਮੱਕੇ ਦੀ ਹੱਵਾ ਹੈ,ਇਹ ਅੱਲਾ ਦੇ ਨਾਮ ਤੋਂ ਵੀ ਨਫ਼ਰਤ ਨਹੀਂ ਕਰਦਾ ਸੀ,ਇਹ ਮੁਸਲਮਾਨ ਹੈ।ਅਸੀਂ ਇਸ ਦੀ ਕਬਰ ਬਣਾਵਾਂਗੇ।ਹਿੰਦੂ ਕਹਿਣ ਲੱਗੇ ਇਹ ਕਿਸ ਤਰਾੑਂ ਹੋ ਸਕਦਾ ਹੈ।ਹਿੰਦੂ ਘਰਾਣੇ ਵਿਚ ਜਨਮ ਹੋਇਆ ਹੈ ਇਸ ਦੇ ਪਿਤਾ ਦਾ ਨਾਮ ਸੀ ਕਲਿਆਣ ਦਾਸ,ਮਾਂ ਦਾ ਨਾਮ ਤਿ੍ਪਤਾ ਹੈ।ਅਸੀਂ ਕਬਰ ਨਹੀਂ ਬਣਨ ਦਿਆਂਗੇ,ਅਸੀਂ ਦਾਹ ਸੰਸਕਾਰ ਕਰਾਂਗੇ।ਦੁਨੀਆਂ ਵਿਚ ਇਹ ਪਹਿਲਾ ਰਹਿਬਰੀ ਪੁਰਸ਼ ਹੈ ਕਿ ਦੋ ਤਰਾਂ ਦੇ ਵਿਪਰੀਤ ਮਜ਼ਹਬ ਦਾਅਵਾ ਪਏ ਕਰਦੇ ਨੇ ਇਸ ਪੁਰਸ਼ ਦੇ ਉੱਪਰ।ਕਿਸੇ ਸਿਆਣੇ ਨੇ ਕਹਿ ਦਿੱਤਾ,ਜ਼ਰਾ ਚੱਦਰ ਚੁੱਕ ਕੇ ਵੇਖੋ ਤੇ ਸਈ।ਅੌਰ ਵਾਕਿਈ ਜਦ ਵੇਖੀ,ਓਥੇ ਇਕ ਗੁਲਾਬ ਦਾ ਫੁੱਲ ਪਿਆ ਹੈ,ਹੋਰ ਕੁੁਛ ਨਹੀਂ ਸੀ।ਇਸ਼ਾਰਾ ਕਰ ਗਏ ਮੈਂ ਤੇ ਇਕ ਮਹਿਕ ਸੀ,ਸੁਗੰਧ ਸੀ।ਸੁਗੰਧੀ ਹਿੰਦੂ ਮੁਸਲਿਮ ਨਹੀਂ ਹੁੰਦੀ।
ਨਾ ਹਮ ਹਿੰਦੂ ਨ ਮੁਸਲਮਾਨ ॥
ਅਲਹ ਰਾਮ ਕੇ ਪਿੰਡੁ ਪਰਾਨ॥੪॥
{ਅੰਗ ੧੧੩੬}
ਪਰ ਕੀਤਾ ਕੀ ਜਾਏ,ਹਿੰਦੂ ਮੁਸਲਿਮ ਤਨਾਓ ਵਿਚ,ਆਖਿਰ ਬਾਬੇ ਦੀ ਗੱਲ ਨਹੀਂ ਸਮਝੇ।ਉਹਨਾਂ ਨੇ ਇਹ ਫੈਸਲਾ ਕੀਤਾ ਇਹ ਜਿਹੜੀ ਚੱਦਰ ਹੈ,ਅੱਧੀ-ਅੱਧੀ ਫਾੜਦੇ ਹਾਂ।ਅੱਧੀ ਹਿੰਦੂ ਲੈਣ,ਅੱਧੀ ਮੁਸਲਿਮ ਲੈਣ,ਇਹ ਫ਼ੈਸਲਾ ਹੋਇਆ।
ਕਰਤਾਰਪੁਰ ਰਾਵੀ ਦੇ ਕੰਢੇ ਜਿੱਥੇ ਗੁਰੂ ਨਾਨਕ ਦੀ ਚੱਦ ਦੇ ਦੋ ਟੁਕੜੇ ਕੀਤੇ ਗਏ,ਓਥੋਂ ਹੀ ਦੇਸ਼ ਦੇ ਦੋ ਟਕੜੇ ਹੋ ਗਏ।ਡੇਰਾ ਬਾਬਾ ਨਾਨਕ ਇਕ ਪਾਸੇ ਹੋ ਗਿਆ,ਨਨਕਾਣਾ ਸਾਹਿਬ ਇਕ ਪਾਸੇ ਹੋ ਗਿਆ।ਜੇ ਗਹਿਰਾਈ ਨਾਲ ਦੇਖੀਏ,ਇਹ ਚੱਦਰ ਦੇ ਟੁਕੜੇ ਨਹੀਂ ਹੋਏ ਸਨ,ਹਿੰਦੂ ਮੁਸਲਿਮ ਓਥੋਂ ਹੀ ਟੁਕੜੇ-ਟੁਕੜੇ ਹੋ ਗਏ।ਸਾਰੀ ਜਿ਼ੰਦਗੀ ਸਤਿਗੁਰ ਜੋੜਦੇ ਰਹੇ,ਚੱਦਰ ਦੋ ਫਾੜ ਕਰ ਦਿੱਤੀ ਗਈ।ਹਿੰਦੂਆਂ ਨੇ ਬਕਾਇਦਾ ਉਸ ਚੱਦਰ ਦਾਹ ਸੰਸਕਾਰ ਕਰਕੇ ਸਮਾਧ ਬਣਾਈ।ਮੁਸਲਮਾਨਾਂ ਨੇ ਬਕਾਇਦਾ,ਰਾਵੀ ਦੇ ਕੰਢੇ ਤੇ ਕਬਰ ਖੋਦ ਕੇ,ਚੱਦਰ ਦਫ਼ਨ ਕਰ ਦਿੱਤੀ,ਕਬਰ ਖੜੀ ਕਰ ਦਿੱਤੀ।ਇਹ ਗੱਲ ਰੱਬ ਨੂੰ ਕਿੱਥੇ ਮਨਜ਼ੂਰ ਸੀ।ਰਾਤ ਨੂੰ ਰਾਵੀ ਦਾ ਪਾਣੀ ਇਤਨਾ ਚੜਿੑਆ,ਇਤਨਾ ਹੜੑ ਆਇਆ,ਕਿਧਰੇ ਪਿੱਛੇ ਮੀਂਹ ਪਿਆ,ਕਬਰ ਵੀ ਵਹਿ ਗਈ,ਮੜੀੑ ਵੀ ਵਹਿ ਗਈ।
"ਬਾਬਾ ਮੜੀੑ ਨਾ ਗੋਰ,ਗੁਰੂ ਅੰਗਦ ਕੇ ਹੀਏ ਮਾਹਿ।
ਪੁਨ ਸਤਸੰਗਤ ਅੋਰ ਨਿਸ ਦਿਨ ਬਸਬੋ ਮੈਂ ਕਰੋਂ।"
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਬਾਬੇ ਦਾ ਉਪਦੇਸ਼ ਬਈ ਮੈਂ ਗੁਰੂ ਅੰਗਦ ਦੇ ਹਿਰਦੇ ਵਿਚ ਹਾਂ,ਸੰਗਤ ਵਿਚ ਵਸਿਆ ਹੋਇਆ ਹਾਂ।ਮੈਂ ਮੜੀੑਆਂ ਵਿਚ ਨਹੀਂ ਹਾਂ,ਕਬਰਾਂ ਵਿਚ ਨਹੀਂ ਹਾਂ।
Comments
Post a Comment