ਅਗਰ ਇੱਕ ਬਹੁਤ ਬੁੱਢਾ ਸ਼ੇਰ ਇਹ ਕਹੇ ...
ਅਗਰ ਇੱਕ ਬਹੁਤ ਬੁੱਢਾ ਸ਼ੇਰ ਇਹ ਕਹੇ, ਕਿ ਐ ਭੈਡੋ, ਐ ਬੱਕਰੀਉ, ਐ ਜਾਨਵਰੋ ,, ਹੁਣ ਤੁਸੀਂ ਮੈਥੋਂ ਡਰੋ ਨਾ ,ਕਿਉਂਕਿ ਮੈਂ ਮਾਸ ਖਾਣਾ ਛੱਡ ਦਿੱਤਾ ਹੈ ,ਮੈਂ ਸ਼ਿਕਾਰ ਕਰਨਾ ਛੱਡ ਦਿੱਤਾ ਹੈ ,,,
ਪਰ ਸਚਾਈ ਇਹ ਹੈ ਸ਼ੇਰ ਤੋਂ ਹੁਣ ਸ਼ਿਕਾਰ ਹੁੰਦਾ ਹੀ ਨਹੀਂ , ਕਿਉਂਕਿ ਬੁੱਢਾ ਹੋਣ ਦੀ ਵਜਾਹ ਨਾਲ ਉਹਦੇ ਤੋਂ ਹੁਣ ਸ਼ਿਕਾਰ ਹੁੰਦਾ ਹੀ ਨਹੀਂ ਹੈ ,ਉਹ ਕਮਜੋਰ ਹੋ ਗਿਆ ਹੈ ,,,,
ਇਸੇ ਤਰ੍ਹਾਂ ਹੀ ,,
ਜਿਆਦਾਤਰ ਮਨੁੱਖ, ਤਾਕਤ ਦੇ ਹੱਥ ਵਿੱਚ ਆਉਂਦਿਆਂ ਹੀ ਭ੍ਰਸ਼ਟ ਹੋ ਹੀ ਜਾਂਦਾ ਹੈ ,,,,
ਇਹ ਬਹੁਤ ਸਾਰੇ ਸਰੀਫ ਦਿਖਣ ਵਾਲੇ ਮਨੁੱਖ , ਸ਼ਰੀਫ਼ ਨਹੀਂ ਹਨ , ਜਿਆਦਾਤਰ ਕਿਸੇ ਮਜਬੂਰੀ ਜਾਂ ਕਮਜੋਰੀ ਦੇ ਕਾਰਨ ਹੀ ਇਹ ਸ਼ਰੀਫ਼ ਹਨ ,,,,,
ਬਹੁਤ ਸ਼ਰੀਫ਼ ਦਿਸਣ ਵਾਲਾ ਮਨੁੱਖ ਸ਼ਰੀਫ਼ ਨਹੀਂ ਹੁੰਦਾਂ, ਉਹਦੀ ਸ਼ਰੀਫੀ ਦਾ ਕਾਰਨ ਉਹਦੀ ਪੇਸ਼ ਨਾ ਚੱਲਣਾ ਹੈ ,, ਇਹਨਾ ਸ਼ਰੀਫ਼ ਦਿਖਣ ਵਾਲੇ ਮਨੁੱਖਾਂ ਨੂੰ ਤਾਕਤ ਦੇ ਕੇ ਦੇਖੋ ,, ਪਲ ਭਰ ਵਿੱਚ ਭ੍ਰਸ਼ਟ ਹੋ ਜਾਣਗੇ ,,,,
Comments
Post a Comment