ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ...
"ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫ਼ਰ ਕੁਫ਼ਾਰੀ॥"
{ਭਾ: ਗੁਰਦਾਸ ਜੀ,ਵਾਰ ੧ ਪਉੜੀ ੩੨}
ਮੱਕੇ ਦੇ ਇਮਾਮ ਨੇ 'ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੀਨੇ ਵਿਚ ਖਿੱਚ ਕੇ ਲੱਤ ਮਾਰੀ । ਹੈਰਾਨ ਹੋ ਜਾਂਦਾ ਹਾਂ ਮੈਂ,ਹੱਦ ਹੋ ਗਈ ,ਤੂੰ ਇਮਾਮ ਹੈਂ?
ਤੂੰ ਲੋਕਾਂ ਨੂੰ ਖ਼ੁਦਾ ਨਾਲ ਜੋੜਦਾ ਹੈਂ। ਤੂੰ ਪਿਆਰ ਮੁਹੱਬਤ ਦਾ ਸਬਕ ਦਿੰਦਾ ਹੈਂ। ਇਕ ਥੱਕਾ ਹਾਰਿਆ ਪੁਰਸ਼ ਫ਼ਕੀਰ,ਵਲੀ ਅੱਲਾ ਸੁੱਤਾ ਹੈ,ਤੂੰ ਕਮ-ਸ਼ੇ-ਕਮ ਪਹਿਲੇ ਉਸ ਦੇ ਨਾਲ ਗੱਲਬਾਤ ਤੇ ਕਰ,ਤੂੰ ਪਹਿਲੇ ਹੀ ਖਿੱਚ ਕੇ ਸੀਨੇ ਵਿਚ ਲੱਤ ਮਾਰਦਾ ਹੈਂ,ਫਿਰ ਗਾਲੑ ਵੀ ਕੱਢਦਾ ਹੈਂ :-
"ਇਹ ਕੌਣ ਮਹਾਨ ਕਾਫ਼ਰਾਂ ਦਾ ਕਾਫ਼ਰ ਸੁੱਤਾ ਪਿਆ ਹੈ।"
ਔਰ ਸੀਨੇ ਵਿਚ ਖਿੱਚ ਕੇ ਲੱਤ ਮਾਰੀ ।
ਕਿਸੇ ਸੁਹਾਗਣ ਨੂੰ ਵਿਧਵਾ ਕਹਿ ਦੇਣਾ ਇਹ ਤੇ ਇਕ ਬਹੁਤ ਵੱਡੀ ਤੌਹੀਨ ਹੈ।
ਕਿਸੇ ਰੱਬ ਨਾਲ ਜੁੜੇ ਹੋਏ ਨੂੰ ਕਾਫ਼ਰ ਕਹਿ ਦੇਣਾ ਇਹ ਤੇ ਇਕ ਬਹੁਤ ਵੱਡੀ ਗਾਲੑ ਹੈ ਔਰ ਇਹ ਗਾਲੑ ਕੱਢੀ । ਸਿਰਫ਼ ਗਾਲ ਹੀ ਨਹੀ ਕੱਢੀ,ਸੀਨੇ ਵਿਚ ਖਿੱਚ ਕੇ ਲੱਤ ਵੀ ਮਾਰੀ।
ਜਦ ਪਹਿਲੇ ਪੜਾਉ(ਧਰਮ ਖੰਡ)ਤੇ ਸੁਰਤ ਰਕਦੀ ਹੈ ਅਤੇ ਜਿਹੜੀ ਕਠੋਰਤਾ ਜਨਮ ਲੈਂਦੀ ਹੈ,ਕਹਿੰਦੇ ਨੇ ਰੂਹੇ-ਜ਼ਮੀਨ ਤੇ ਇਸ ਤਰਾਂ ਦੀ ਕਠੋਰਤਾ ਕਿਧਰੇ ਨਹੀਂ ਮਿਲਦੀ । ਸੁਰਤ ਰੁਕ ਗਈ ਏ,ਪਾਣੀ ਰੁਕ ਗਿਆ ਹੈ ਤੋ ਉਸ ਪਾਣੀ ਵਿਚ ਬਦਬੂ ਆਵੇਗੀ । ਧਾਰਮਿਕ ਮਨੁੱਖ ਦੇ ਅੰਦਰ ਵੀ ਨਫ਼ਰਤ ,ਘਿਰਣਾ ਤੇ ਜ਼ੁਲਮ ਦੀ ਬਦਬੂ ਆਵੇਗੀ ।ਵਿਤਕਰਿਆਂ ਦੀ ਬਦਬੂ ਆਵੇਗੀ ਔਰ ਸ਼ਾਇਦ ਬਾਕੀਆਂ ਨਾਲੋਂ ਵੀ ਜ਼ਿਆਦਾ ਕਠੋਰ ਹੋਵੇ । ਇਸੇ ਹੀ ਕਠੋਰਤਾ ਨੂੰ ਦੇਖ ਕੇ ਕੁਛ ਦਾਰਸ਼ਨਿਕ ਸਿਆਣੇ ਨਾਸਤਿਕ ਹੋ ਗਏ ਪਰ ਇਹ ਵੀ ਕੋਈ ਇਲਾਜ ਨਹੀਂ ਸੀ ।ਅਗਰ ਬਾਂਹ ਤੇ ਕੋਈ ਜ਼ਖ਼ਮ ਹੈ ਤੋਂ ਬਾਂਹ ਕੱਟਣ ਦੀ ਲੋੜ ਨਹੀਂ,ਉਸ ਦਾ ਇਲਾਜ ਕਰਨਾ ਚਾਹੀਦਾ ਸੀ । ਇਹਨਾਂ ਨੇ ਬਾਂਹ ਹੀ ਕੱਟ ਦਿੱਤੀ,ਕਈ ਨਾਸਤਿਕ ਹੀ ਹੋ ਗਏ,ਕੀ ਕਰਨਾ ਹੈ ਧਾਰਮਿਕਤਾ ਵਾਲੇ ਪਾਸੇ ਚੱਲ ਕੇ?
ਨਹੀਂ,
ਇਲਾਜ ਕਰਨਾ ਚਾਹੀਦਾ ਸੀ,ਸੋਚਣਾ ਚਾਹੀਦਾ ਸੀ। ਅਾਪਣੀ ਸੁਰਤ ਦੀ ਰਵਾਨੀ ਕਾਇਮ ਰੱਖਣੀ
Comments
Post a Comment