ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ ਪਾਗਲ ਹੋ ਗਏ ...

ਇਕ ਬਹੁਤ ਪੁਰਾਣੀ ਘਟਨਾ ਯਾਦ ਆ ਗਈ, ਅੱਜ ਦੇ ਰਾਜਨੀਤਕਾਂ ਨੂੰ ਵੇਖ ਕੇ ਇਕ ਛੋਟਾ ਜਿਹਾ ਸ਼ਹਿਰ ਤੇ ਉਸ ਦਾ ਛੋਟਾ ਜਿਹਾ ਰਜਵਾੜਾ,ਨਿੱਕਾ ਜਿਹਾ ਰਾਜਪਾਠ। ਸਾਰੇ ਸ਼ਹਿਰ ਵਿਚ ਖੂਹ ਇਕੋ ਹੀ ਸੀ। ਸਾਰਾ ਸ਼ਹਿਰ ਓਥੋਂ ਹੀ ਪਾਣੀ ਭਰਦਾ ਸੀ ਤੇ ਪੀਂਦਾ ਸੀ,ਪੁਰਾਣਾ ਜ਼ਮਾਨਾ। ਅੱਜ ਕਿਸੇ ਨੇ ਖੂਹ ਦੇ ਵਿਚ ਐਸੀ ਦਵਾਈ ਪਾ ਦਿੱਤੀ,ਜਿਉਂ ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ ਪਾਗਲ ਹੋ ਗਏ,ਆਪਣਾ ਤਵਾਜ਼ਨ ਖੋਹ ਬੈਠੇ। ਇਹਨਾਂ ਪਾਗਲਾਂ ਨੇ ਰਾਜੇ ਦਾ ਮਹੱਲ ਘੇਰ ਲਿਆ ਅਤੇ ਮਹੱਲ ਘੇਰ ਕੇ ਕਹਿਣ ਲੱਗੇ, "ਅਸੀਂ ਰਾਜਾ ਬਦਲਣਾ ਹੈ,ਇਹ ਰਾਜਾ ਸਾਨੂੰ ਨਹੀਂ ਚਾਹੀਦਾ।" ਰਾਜਾ ਬੜਾ ਹੈਰਾਨ ਹੋਇਆ ਬਈ ਕੱਲੑ ਤੱਕ ਤੇ ਸਾਰੇ ਠੀਕ ਸਨ,ਅੱਜ ਕੀ ਹੋ ਗਿਆ,ਅਚਨਚੇਤ ਕੀ ਹੋ ਗਿਆ ਹੈ ? ਉਸਨੇ ਆਪਣਾ ਵਜ਼ੀਰ ਬੁਲਾਇਆ,ਆਖਿਆ, "ਇਹ ਪਰਜਾ ਨੇ ਮੇਰਾ ਮਹੱਲ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ ਤੇ ਕਹਿੰਦੇ ਨੇ ਇਹ ਰਾਜਾ ਬਦਲਣਾ ਹੈ,ਸਾਨੂੰ ਨਹੀਂ ਚਾਹੀਦਾ।" ਵਜ਼ੀਰ ਨੂੰ ਅਸਲੀਅਤ ਦਾ ਪਤਾ ਚਲ ਚੁਕਿਆ ਸੀ। ਵਜ਼ੀਰ ਨੇ ਕਿਹਾ, "ਰਾਜਨ,ਇਹਨਾਂ ਦੇ ਉੱਤੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ?" "ਹਾਂ,ਰਾਜਪਾਟ ਮੈਂ ਛੋੜਨਾ ਥੋੜਾ ਹੈ,ਰਾਜ ਤੇ ਮੈਂ ਚਲਾਵਾਂਗਾ,ਮਹੱਲ ਤੇ ਮੈਂ ਨਹੀਂ ਛੋੜਨਾ।" "ਰਾਜ ਕਰਨਾ ਹੈ?" "ਹਾਂ,ਰਾਜ ਕਰਨਾ ਹੈ।" "ਤੋ ਫਿਰ ਇਕੋ ਹੀ ਸ਼ਰਤ ਤੇ ਰਾਜ ਕਰ ਸਕੋਗੇ,ਜਿਸ ਖੂਹ ਦਾ ਪਾਣੀ ਇਹਨਾਂ ਨੇ ਪੀਤਾ ਹੈ,ਤੁਸੀਂ ਵੀ ਪੀ ਲਵੋ,ਹੋਰ ਕੋਈ ਚਾਰਾ ਨਹੀਂ।" ਪਾਗਲਾਂ ਤੇ ਪਾਗਲ ਹੀ ਰਾਜ ਕਰ ਸਕਦੇ ਨੇ,ਸਿਆਣੇ ਨਹੀਂ।ਸਿਆਣਿਆਂ ਦਾ ਤੇ ਦਮ ਘੋਟ ਕੇ ਰੱਖ ਦੇਣਗੇ ਸਾਰੇ ਪਾਗਲ। ਸਿਆਣੇ ਦਾ ਤੇ ਚਲਣਾ ਹੀ ਹਰਾਮ ਕਰ ਦੇਣਗੇ। ਸਿਆਣੇ ਦਾ ਤੇ ਸ਼ਾਇਦ ਬੰਦ-ਬੰਦ ਕੱਟ ਕੇ ਰੱਖ ਦੇਣ। ਅੱਜ ਤੱਕ ਸਿਆਣੇ ਬੰਦੇ ਇਸੇ ਤਰਾੑਂ ਹੁੰਦੇ ਰਹੇ ਨੇ। ਏਥਨ ਵਿਚ,ਯੁਨਾਨ ਵਿਚ,ਚੋਟੀ ਦਾ ਸਿਆਣਾ ਬੰਦਾ ਸੁਕਰਾਤ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਕਮਾਲ ਦੀ ਗੱਲ ਅੈਨਾ ਸਿਆਣਾ ਬੰਦਾ। ਜਿਸ ਦੀਆਂ ਵਿਚਾਰਾਂ ਅੱਜ ਵੀ ਪ੍ਭਾਵਿਤ ਕਰਦੀਆਂ ਨੇ। ਪਾਗਲਾਂ ਦੀ ਭੀੜ ਨੇ ਉਸ ਨੂੰ ਇਕ ਪਾਸੇ ਕਰ ਦਿੱਤਾ। ਪਾਗਲਾਂ ਦੇ ਪਾਗਲਪਨ ਦਾ ਉਦੋਂ ਹੀ ਪਤਾ ਚਲਦਾ ਜਾਣੋ ਜਦ ਕਿਸੇ ਸਿਆਣੇ ਦੀ ਸਿਆਣਪ ਦਾ ਤਾਲਮੇਲ ਨਹੀਂ ਬੈਠਦਾ,ਵਰਨਾ ਪਤਾ ਵੀ ਨਹੀਂ ਚਲਦਾ।ਸਾਰੇ ਜਗਤ ਵਿਚ ਬਹੁਤ ਸਾਰੇ ਪਾਗਲਾਂ ਦੀ ਭੀੜ ਐਸਾ ਹੀ ਹੈ।

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...