ਬਸ ਵਿਚਾਰ ਬਦਲ ਗਏ ...
ਹਿੰਦੂ ਹੋਣਾ ਇੱਕ ਵਿਚਾਰ ਹੈ ,
ਮੁਸਲਮਾਨ ਹੋਣਾ ਇੱਕ ਵਿਚਾਰ ਹੈ ,,
ਇਸਾਈ ਹੋਣਾ ਇੱਕ ਵਿਚਾਰ ਹੈ ,,
ਸਿੱਖ ਹੋਣਾ ਵਿਚਾਰ ਹੈ ,,
ਇੱਕ ਹਿੰਦੂ ਸਵੇਰੇ ਹਿੰਦੂ ਸੀ ,, ਸ਼ਾਮੀ ਉਹ ਮੁਸਲਮਾਨ ਬਣ ਗਿਆ , ਤਾਂ ਕੀ ਬਦਲ ਗਿਆ ,,?,,,,,
ਹੱਡੀਆਂ ਬਦਲ ਗਈਆਂ ?
ਮਾਸ ਬਦਲ ਗਿਆ ?
ਖੂਨ ਬਦਲ ਗਿਆ ?
ਰੰਗ ਰੂਪ ਬਦਲ ਗਿਆ ?
ਕੁਝ ਵੀ ਨੀ ਬਦਲਿਆ , ਬਸ ਵਿਚਾਰ ਬਦਲ ਗਏ =
ਪਹਿਲਾਂ ਉਹ ਹਿੰਦੂ ਦੀ ਤਰ੍ਹਾਂ ਰਹਿੰਦਾ ਸੀ , ਹੁਣ ਉਹ ਮੁਸਲਮਾਨ ਦੀ ਤਰ੍ਹਾਂ ਰਹਿਣ ਲੱਗ ਪਿਆ ,,
ਫਿਰ ਉਹੀ ਮੁਸਲਮਾਨ ਸਵੇਰੇ ਮੁਸਲਮਾਨ ਸੀ ,, ਸ਼ਾਮੀ ਇਸਾਈ ਬਣ ਗਿਆ , ਤਾਂ ਕੀ ਬਦਲ ਗਿਆ ,,?,,,,,
ਹੱਡੀਆਂ ਬਦਲ ਗਈਆਂ ?
ਮਾਸ ਬਦਲ ਗਿਆ ?
ਖੂਨ ਬਦਲ ਗਿਆ ?
ਰੰਗ ਰੂਪ ਬਦਲ ਗਿਆ ?
ਕੁਝ ਵੀ ਨੀ ਬਦਲਿਆ , ਬਸ ਵਿਚਾਰ ਬਦਲ ਗਏ =
ਪਹਿਲਾਂ ਉਹ ਮੁਸਲਮਾਨ ਦੀ ਤਰ੍ਹਾਂ ਰਹਿੰਦਾ ਸੀ , ਹੁਣ ਉਹ ਇਸਾਈ ਦੀ ਤਰ੍ਹਾਂ ਰਹਿਣ ਲੱਗ ਪਿਆ ,,
ਫਿਰ ਉਹੀ ਇਸਾਈ ਸਵੇਰੇ ਇਸਾਈ ਸੀ ,, ਸ਼ਾਮੀ ਸਿੱਖ ਬਣ ਗਿਆ , ਤਾਂ ਕੀ ਬਦਲ ਗਿਆ ,,?,,,,,
ਹੱਡੀਆਂ ਬਦਲ ਗਈਆਂ ?
ਮਾਸ ਬਦਲ ਗਿਆ ?
ਖੂਨ ਬਦਲ ਗਿਆ ?
ਰੰਗ ਰੂਪ ਬਦਲ ਗਿਆ ?
ਕੁਝ ਵੀ ਨੀ ਬਦਲਿਆ , ਬਸ ਵਿਚਾਰ ਬਦਲ ਗਏ =
ਪਹਿਲਾਂ ਉਹ ਇਸਾਈ ਦੀ ਤਰ੍ਹਾਂ ਰਹਿੰਦਾ ਸੀ , ਹੁਣ ਉਹ ਸਿੱਖ ਦੀ ਤਰ੍ਹਾਂ ਰਹਿਣ ਲੱਗ ਪਿਆ ,,
ਮਨੁੱਖ ਇੱਕ ਵਿਚਾਰ ਦਾ ਹੀ ਨਾਮ ਹੈ , ਜਿਹੋ ਜਿਹੇ ਇਸਦੇ ਵਿਚਾਰ ਹੋ ਜਾਂਦੇ ਹਨ , ਉਹਜਾ ਹੀ ਉਹ ਹੋ ਜਾਂਦਾ ਹੈ ,,,,,,
ਜਿਹੜਾ ਆਪਣੇ ਗੁਰੂ ਦੀ ਵਿਚਾਰ ਨਾਲ ਚਲਦਾ ਹੈ ਉਹ ਸਿੱਖ ਹੈ ,,
ਸਿਖੀ ਸਿਖਿਆ ਗੁਰ ਵੀਚਾਰਿ ॥
ਗੁਰੂ ਗ੍ਰੰਥ ਸਾਹਿਬ - ਅੰਗ ੪੬੫
Comments
Post a Comment