ਕਿਸੇ ਦੇ ਔਗਣਾ ਨੂੰ ਦੇਖਣਾ ...
ਕਿਸੇ ਦੇ ਔਗਣਾ ਨੂੰ ਦੇਖਣਾ = ਸਭ ਤੋਂ ਵੱਡਾ ਔਗਣ ਹੈ
ਕਿਸੇ ਦੇ ਦੋਖ ਦੇਖਣਾ = ਸਭ ਤੋਂ ਵੱਡਾ ਦੋਖ ਹੈ
ਅਜਿਹਾ ਕੁਝ ਇੱਕ ਪਰਮੇਸ਼ਰ ਨੂੰ ਭੁਲਿਆ ਹੋਇਆ ਹੀ ਮਨੁੱਖ ਕਰ ਸਕਦਾ ਹੈ ,, ਗੁਰੂ ਵਾਲਾ ਨਹੀਂ ,,,,
ਪਰਮਾਤਮਾ ਦੀ ਕਿਰਪਾ ਨਾਲ ਹੀ ਬੰਦੇ ਦੇ ਔਗੁਣ ( ਐਬ ) ਢਕੇ ਹੋਏ ਹਨ ,,,, ਇਹ ਪਰਮਾਤਮਾ ਦਾ ਹੀ ਪ੍ਰਸਾਦ ਹੈ ,,,,,
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥
ਗੁਰੂ ਗ੍ਰੰਥ ਸਾਹਿਬ - ਅੰਗ ੨੭੦
ਮਨੁੱਖ ਦੇ ਕਿੰਨੇ ਪਾਪ, ਕਿੰਨੀ ਠੱਗੀ, ਕਿੰਨੀ ਬੇਈਮਾਨੀ, ਚੁਗਲੀ ਨਿੰਦਿਆ ,,ਸਾਰੇ ਹੀ ,,, ਜੋ ਉਹਨੇ ਹੰਕਾਰ ਆਸ਼੍ਰਿਤ ,ਤੇ ਲੋਭ ਆਸ਼੍ਰਿਤ ਕੀਤੇ ਗਏ ਕਰਮ ਹਨ ,,,, ਇਹ ਕਿਸੇ ਨੂੰ ਕੁਝ ਨੀ ਪਤਾ , ਇਹ ਕਿਸੇ ਹੋਰ ਨੇ ਨੀ ਢਕੇ ਸਿਰਫ ਪਰਮਾਤਮਾ ਨੇ ਹੀ ਢਕੇ ਨੇ ,, ( ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ ) ,,,,,,,
ਇਹ ਕਿਸੇ ਨੂੰ ਕੁਝ ਨੀ ਪਤਾ , ਜੇ ਪਤਾ ਹੈ ਤਾਂ ਸਿਰਫ ਪਰਮਾਤਮਾ ਨੂੰ , ਈਸ਼ਵਰ ਨੂੰ ,,,,,
ਅਜਿਹੇ ਮਨੁੱਖ ਨੂੰ ਚਾਹੀਦਾ ਹੈ ,, ਕਿਸੇ ਦੇ ਔਗਣਾ ਨੂੰ ਨਹੀਂ ਦੇਖਣਾ ਚਾਹੀਦਾ ,, ਉਸ ਵਿਚਲੇ ਗੁਣ ਦੇਖੇ ਅਤੇ ਉਸਦੇ ਗੁਣਾ ਆਪਣਾ ਲੈ ,ਉਸਦੇ ਗੁਣਾ ਨਾਲ ਸਾਂਝ ਪਾ ਲੈ , ਜਿਥੇ ਮਰਜੀ ਜਾਹ ਭਲਾ ਹੀ ਕਹਿ , ਮੰਦਾ ਨਾ ਬੋਲ ,,,,,
ਅਤੇ ਉਸਦੇ ਔਗਣਾ ਨੂੰ ਛੱਡਦਾ ਜਾਹ , ਛੱਡਦਾ ਜਾਹ, ( ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ) ,,,,,,,,,,
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥
ਗੁਰੂ ਗ੍ਰੰਥ ਸਾਹਿਬ - ਅੰਗ ੭੬੫
Source : ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment