ਹਿਰਨਾਂ ਦਾ ਸ਼ਿਕਾਰ ਕਰਦੇ ਨੇ ਸ਼ਿਕਾਰੀ ...
ਹਿਰਨਾਂ ਦਾ ਸ਼ਿਕਾਰ ਕਰਦੇ ਨੇ ਸ਼ਿਕਾਰੀ ਤੇ ਝੁਕ ਕੇ ਵਾਰ ਕਰਦੇ ਨੇ
ਤੇ ਕਿਆ ਹਿਰਨਾਂ ਨੂੰ ਮੱਥਾ ਟੇਕਦੇ ਹਨ?
ਨਹੀਂ,
ਹਿਰਨ ਨੂੰ ਮਾਰਨ ਲਈ ਝੁਕੇ ਹਨ।
ਗੁਰੂ ਨੂੰ ਕੋਈ ਮੱਥਾ ਟੇਕ ਰਿਹਾ ਹੈ,ਗੁਰੂ ਦੀ ਗੱਲ ਮੰਨਣ ਨੂੰ ਨਹੀਂ,
ਆਪਣੀ ਗੱਲ ਗੁਰੂ ਨੂੰ ਮਨਾਉਣ ਲਈ।
ਇਹ ਤਾਂ ਝੁਕਣਾ ਪਾਖੰਡ ਹੋ ਗਿਆ।
ਝੁਕਣਾ ਤਾਂ ਇਹ ਹੁੰਦਾ ਹੈ,
ਗੁਰੂ ! ਤੇਰੀ ਗੱਲ ਕਬੂਲ।
ਇਹ ਤਾਂ ਇਸ ਵਾਸਤੇ ਝੁਕ ਰਿਹਾ ਹੈ,
ਗੁਰੂ ! ਤੂੰ ਮੇਰੀ ਗੱਲ ਕਬੂਲ ਕਰ,ਇਸ ਵਾਸਤੇ ਤੇਰੇ ਅੱਗੇ ਝੁਕ ਰਿਹਾਂ,
ਤੇ ਜੇ ਨਹੀਂ ਕਬੂਲ ਕਰੇਂਗਾ ਤਾਂ ਫਿਰ ਮੈਂ ਕੋਈ ਹੋਰ ਘਰ ਦੇਖਾਂਗਾ।
ਜਿਹੜਾ ਗੁਰੂ ਮਨੁੱਖ ਦੇ ਖਿਆਲਾਂ ਨਾਲ ਹੀ ਸਹਿਮਤ ਹੋ ਜਾਏ,
ਯਕੀਨ ਜਾਣੋ,ਉਹ ਮਨੁੱਖ ਨਾਲੋਂ ਉੱਚਾ ਨਹੀਂ।
ਅਕਸਰ ਦੁਨੀਆਂ ਵਿਚ ਬਹੁਤ ਸਾਰੇ ਬਣੇ ਹੋਏ ਗੁਰੂ ਉਸੇ ਤਲ ਤੇ ਅਾ ਕੇ ਖੜੑੇ ਹੋ ਜਾਂਦੇ ਹਨ,ਜਿਸ ਤਲ 'ਤੇ ਆਮ ਮਨੁੱਖਤਾ ਖੜੀ ਹੈ ਤਾਂ ਕਿ ਤਾਲ-ਮੇਲ ਬੈਠ ਜਾਏ।
ਇਹੀ ਕਾਰਨ ਹੈ ਕਿ ਧਰਮ ਦੇ ਨਾਂ 'ਤੇ ਦੁਨੀਆਂ ਵਿਚ ਬਹੁਤ ਵੱਡਾ ਪਾਖੰਡ ਚੱਲਦਾ ਹੈ।
Comments
Post a Comment