ਜਿਹੜੇ ਸਤਾਰਾਂ ਜੱਜ ਬੈਠੇ ਸਨ ਸੂਬਾ ਸਰਹਿੰਦ ਦੀ ਕਚਹਿਰੀ ...

ਕਹਿੰਦੇ ਨੇ ਜਿਹੜੇ ਸਤਾਰਾਂ ਜੱਜ ਬੈਠੇ ਸਨ ਸੂਬਾ ਸਰਹਿੰਦ ਦੀ ਕਚਹਿਰੀ ਵਿਚ।ਸਭ ਤੋਂ ਪਹਿਲੇ ਵਜੀਦ ਖਾਂ ਨੇ ਦੀਵਾਨ ਸੁੱਚਾ ਨੰਦ ਤੋਂ ਪੁੱਛਿਆ, "ਤੂੰ ਦੱਸ ਇਹਨਾਂ ਬੱਚਿਆਂ ਦਾ ਕੀ ਕਰੀਏ?" ਸੁੱਚਾ ਨੰਦ ਕਹਿੰਦਾ ਹੈ, "ਈ ਫ਼ਰਜੰਦੇ ਮਾਰ ਅਸਤ।" ਪਰਸ਼ੀਅਨ ਵਿਚ ਸੱਪ ਨੂੰ ਕਹਿੰਦੇ ਨੇ ਮਾਰ,ਫ਼ਰਜੰੰਦ ਕਹਿੰਦੇ ਨੇ ਬੱਚਿਆਂ ਨੂੰ।ਦੀਵਾਨ ਸੁੱਚਾ ਨੰਦ ਉਸ ਦੇ ਇਹ ਬੋਲ, "ਇਹ ਸੱਪ ਦੇ ਬੱਚੇ ਨੇ,ਇਹ ਵੱਡੇ ਹੋ ਕੇ ਡੰਗ ਮਾਰਨ,ਇਹਨਾਂ ਦਾ ਸਿਰ ਅੱਜ ਹੀ ਕੁਚਲ ਦਿਉ।" ਦੀਵਾਨ ਵਿਚ,ਸਭਾ ਵਿਚ ,ਕਚਹਿਰੀ ਵਿਚ ਬੈਠਾ ਸੀ,ਤਿਲਕ ਲਾ ਕੇ,ਜਨੇਊ ਪਹਿਨਿਆ ਹੋਇਆ ਹੈ।ਸਵੇਰੇ-ਸਵੇਰੇ ਤਾਜ਼ੀ ਪੂਜਾ ਪਾਠ ਕਰਕੇ ਆਇਆ ਹੈ।ਜਦ ਮੈਂ ਅਾਪਣੇ ਢੰਗ ਨਾਲ ਇਤਿਹਾਸ ਪੜੑਦਾ ਹਾਂ,ਮੈਂ ਹੈਰਾਨ ਹੋ ਜਾਂਦਾ ਹਾਂ ਕਿ ਧਾਰਮਿਕ ਬੰਦਿਆਂ ਦੇ ਇਹ ਫੈਸਲੇ,ਧਾਰਮਿੱਕ ਮਨੁੱਖਾਂ ਦੀ ਇਹ ਸੋਚਣੀ। ਕਲਗੀਧਰ ਨੂੰ ਵੀ ਪਤਾ ਚਲ ਗਿਆ ਕਿ ਮੇੇਰੇ ਬੱਚਿਆਂ ਨੂੰ ਸੱਪ ਦਾ ਬੱਚਾ ਆਖਿਆ ਹੈ।ਆਪ ਪੜੑ ਕੇ ਹੈਰਾਨ ਹੋਵੋਗੇ,ਕਲਗੀਧਰ ਨੇ ਇਹ ਸ਼ਬਦ ਕਬੂਲ ਕਰ ਲਏ।ਜ਼ਫ਼ਰਨਾਮੇਂ ਵਿਚ ਦਰਜ ਨੇ ਜਿਹੜਾ ਮਹਾਰਾਜ ਨੇ ਅੌਰੰਗਜ਼ੇਬ ਨੂੰ ਲਿਖਿਆ ਹੈ, ਉਹਦੇ ਬੋਲ :- "ਚਿਹਾ ਸ਼ੁਦਾ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥ ਕਿ ਬਾਕੀ ਬਮਾਂਦਸਤੁ ਪੇਚੀਦਹ ਮਾਰ॥੭੮॥" ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ,ਅਜੇ ਪੇਚੀਦਾ ਸੱਪ ਮੌਜੂਦ ਏ।ਪਤਾ ਨਹੀਂ ਇਸ ਤਰਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ। ਤੂੰ ਇਹ ਨਾ ਸਮਝੀਂ ਕਿ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਨੇ।ਨਹੀਂ,ਇਹ ਤੈਨੂੰ ਯਾਦ ਹੋਣਾ ਚਾਹੀਦਾ ਹੈ ਕਿ ਅਜੇ ਪੇਚੀਦਾ ਸੱਪ,ਸੱਪਣੀ ਮੌਜੂਦ ਹੈ। ਮੈਂ ਇਸ ਨੂੰ ਹੋਰ ਰੂਪ ਵਿਚ ਲਿਆ ਕਿ ਚਲੋ ਦੀਵਾਨ ਸੁੱਚਾ ਨੰਦ ਨੇ ਕਹਿ ਦਿੱਤਾ ਬਈ ਇਹ ਸੱਪ ਦੇ ਬੱਚੇ ਨੇ ਪਰ ਕਲਗੀਧਰ ਨੇ ਕਬੂਲ ਕਰ ਲਿਆ ਕਿ ਠੀਕ। ਮੈਂ ਇਸ ਦਿ੍ਸ਼ਟੀਕੋਣ ਨਾਲ ਵੀ ਪੜੑਨ ਦੀ ਕੋਸ਼ਿਸ਼ ਕੀਤੀ ਕਿ ਸਤਿਗੁਰੂ ਨੇ ਕਿਉਂ ਕਬੂਲ ਕਰ ਲਿਆ? ਉਹਦਾ ਇਕ ਕਾਰਣ, ਸਿੱਖ ਜਿਧਰ ਵੀ ਜਾ ਰਿਹਾ ਹੋਵੇ,ਮੁਗਲ ਸਿੱਖ ਨਹੀਂ ਕਹਿੰਦੇ ਸਨ।ਉਹ ਕਹਿੰਦੇ ਸਨ, "ਈ ਮਾਰ ਨੀ ਰਫ਼ਤੀ,ਈ ਮਾਰ ਨੀ ਆਮਦ।" ਸਿੱਖ ਨੂੰ ਵੇਖ ਕੇ ਹੀ ਕਹਿੰਦੇ ਸਨ ਕਿ ਉਹ ਸੱਪ ਜਾ ਰਿਹਾ ਹੈ,ਉਹ ਸੱਪ ਅਾ ਰਿਹਾ ਹੈ,ਉਸ ਸਮੇਂ ਹਾਲਾਤ ਅੈਸੇ ਬਣ ਗਏ ਸਨ।ਚਾਰੋਂ ਪਾਸੇ ਦੀ ਫ਼ਿਜ਼ਾ ਅੈਸੀ ਬਣ ਗਈ,ਮਹੌਲ ਅੈਸਾ ਬਣ ਗਿਆ। ਸਤਿਗੁਰੂ ਨੇ ਖਿੜੇ ਮੱਥੇ ਤਸਲੀਮ ਕਰ ਲਿਆ,ਕੋਈ ਗੱਲ ਨਹੀਂ,ਸੱਪ ਤੇ ਸੱਪ ਹੀ ਸਈ।ਅਸੀਂ ਦੁਸ਼ਟ ਲਈ ਜ਼ਾਲਿਮ ਲਈ ਸੱਪ ਹਾਂ,ਮਜ਼ਲੂਮਾਂ ਲਈ ਅੰਮਿ੍ਤ ਹਾਂ,ਅਾਬੇ-ਹਿਯਾਤ ਹਾਂ,ਹਲੇਮ ਹਾਂ,ਕਬੂਲ। ਅਜੇ ਤੱਕ ਵੀ ਇਹ ਸਿਲਸਿਲਾ ਕਬੂਲ ਹੈ।ਅਜੇ ਵੀ ਗੁਰੂ ਕੇ ਸਿੱਖ ਜਦ ਆਪਣੇ ਬੱਚੇ ਨੂੰ ਗੁਰਦੁਆਰੇ ਲੈ ਆਉਂਦੇ ਨੇ ਨਾਮ ਰਖਾਉਣ ਲਈ,ਤੇ ਗ੍ੰਥੀ ਸਿੰਘ ਅੱਜ ਵੀ ਅਰਦਾਸ ਕਰਦੇ ਨੇ ਪਾਤਸ਼ਾਹ ਭੁਜੰਗੀ ਨੂੰ ਨਾਮ ਬਖ਼ਸ਼ੋ।ਪਤਾ ਹੈ,ਸੱਪ ਨੂੰ ਸੰਸਕਿ੍ਤ ਵਿਚ ਕਹਿੰਦੇ ਨੇ ਭੁਜੰਗ।ਭੁਜੰਗੀ ਨੂੰ ਨਾਮ ਬਖ਼ਸ਼ੋ,ਸੱਪ ਦੇ ਬੱਚੇ ਨੂੰ ਨਾਮ ਬਖ਼ਸ਼ੋ।ਪਰ ਜੇ ਕਿਧਰੇ ਬੱਚੀ ਲੈ ਆਏ,ਪਾਤਸ਼ਾਹ ਭੁਜੰਗਣ ਨੂੰ ਨਾਮ ਬਖ਼ਸ਼ੋ,ਸੱਪ ਦੀ ਬੱਚੀ ਨੂੰ ਨਾਮ ਬਖ਼ਸ਼ੋ।ਹੈਰਾਨਗੀ,ਅਜੇ ਵੀ ਕਬੂਲ,ਅਜੇ ਵੀ ਪ੍ਚਲਿਤ,ਭੁਜੰਗ।ਗਜ਼ਬ ਦੀ ਗੱਲ ਕਿ ਐਸਾ ਕਬੂਲ ਕੀਤਾ ਹੈ,ਇਹ ਭੁਜੰਗੀ ਭੁਜੰਗਣ ਸ਼ਬਦ ਸਿੰਘਾਂ ਦੇ ਬੱਚਿਆਂ ਨਾਲ ਜੁੜ ਹੀ ਗਿਆ।ਅਜੇ ਤੱਕ ਜੁੜਿਆ ਹੋਇਆ ਹੈ। ਭਾਈ ਸਾਹਿਬ ਅਰਦਾਸ ਕਰਦੇ ਨੇ,ਗੁਰੂ ਦੇ ਅੱਗੇ, "ਭੁਜੰਗੀ ਨੂੰ ਨਾਮ ਬਖ਼ਸ਼ੋ ਜੀ,ਭੁਜੰਗਣ ਨੂੰ ਨਾਮ ਬਖਸ਼ੋ।"

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...