ਮਨੁੱਖ ਨੇ ਬਹੁਤ ਜਿਆਦਾ ਮਿਹਨਤ ...

ਮਨੁੱਖ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਹਰ ਵਸਤੂ ਨਾਲ ,, ਉਹਨੂੰ ਸਵਾਰਨ ਦੀ ਤੇ ਸ਼ਿੰਗਾਰਣ ਦੀ ਬਹੁਤ ਮਿਹਨਤ ਕੀਤੀ ਹੈ ,, ਜ਼ਮੀਨ ਨਾਲ ਮਿਹਨਤ ਕਰਕੇ ਮਨੁੱਖ ਨੇ, ਜ਼ਮੀਨਾਂ ਨੂੰ ਲਹਿ-ਲਹਾਉਂਦੇ ਚਮਨ ਵਿੱਚ ਬਦਲਿਆ ਹੈ ,, ਲੱਕੜ ਨਾਲ ਮਿਹਨਤ ਕਰਕੇ ਮਨੁੱਖ ਨੇ, ਲੱਕੜ ਨੂੰ ਕੰਮ ਆਉਣ ਵਾਲੇ ਫਰਨੀਚਰ ਵਿੱਚ ਬਦਲਿਆ ਹੈ ,, ਲੋਹੇ ਨਾਲ ਮਿਹਨਤ ਕਰਕੇ ਮਨੁੱਖ ਨੇ, ਲੋਹੇ ਨੂੰ ਕੰਮ ਦੇਣ ਵਾਲੀ ਮਸ਼ੀਨਰੀ ਦਾ ਰੂਪ ਦੇ ਦਿੱਤਾ ਹੈ ,, ਸੋਨੇ ਨਾਲ ਮਿਹਨਤ ਕਰਕੇ ਮਨੁੱਖ ਨੇ, ਸੋਨੇ ਨੂੰ ਖੂਬਸੂਰਤ ਗਹਿਣਿਆਂ ਦੇ ਵਿੱਚ ਬਦਲਿਆ ਹੈ ,, ਮਨੁੱਖ ਨੇ ਪਸ਼ੂ-ਪੰਖੀਆਂ ਅਤੇ ਬਨਸਪਤੀ ਨਾਲ ਵੀ ਬਹੁਤ ਮਿਹਨਤ ਕੀਤੀ ਹੈ ,, ਜਿਵੇਂ ,, ਪਹਿਲਾਂ ਨਾਲੋਂ ਦਰਖਤ , ਚੰਗੇ ਫੁੱਲ ਅਤੇ ਫਲ ਦੇਣ ਲੱਗ ਪਏ ਹਨ ,, ਮਨੁੱਖ ਨੇ ਗਊਆਂ, ਮੱਝਾੰ , ਘੋੜਿਆਂ, ਕੁੱਤਿਆਂ ਨਾਲ ਵੀ ਬਹੁਤ ਮਿਹਨਤ ਕੀਤੀ ਹੈ ,ਇਹਨਾਂ ਦੀ ਨਸਲ ਦਾ ਵੀ ਬਹਤ ਸੁਧਾਰ ਕੀਤਾ ਹੈ ,, ਮਿਹਨਤ ਨਾਲ ਹੀ ਜਮੀਨ ਸੰਵਰੀ ,, ਮਿਹਨਤ ਨਾਲ ਹੀ ਲੋਹਾ ਕੰਮ ਆਇਆ ,, ਮਿਹਨਤ ਨਾਲ ਹੀ ਲੱਕੜ ਕਿਸੇ ਕੰਮ ਆਈ ,, ਮਿਹਨਤ ਨਾਲ ਹੀ ਗਊਆਂ, ਥੋੜਾ ਦੁੱਧ ਦੇਣ ਵਾਲੀਆਂ ਅੱਜ ਬਹੁਤ ਜਿਆਦਾ ਦੁੱਧ ਦੇਣ ਵਾਲੀਆਂ ਬਣੀਆਂ ,, ਪਰ ,, ਮਨੁੱਖ ਨੇ ਮਨੁੱਖ ਨਾਲ ਕੋਈ ਮਿਹਨਤ ਨਹੀਂ ਕੀਤੀ ,,ਅਤੇ ਮਿਹਨਤ ਤੋਂ ਬਿਨਾ ਕੁਝ ਨਹੀਂ ਬਣਦਾ ,, ਸਾਰੀ ਜਮੀਨ ਉੱਤੇ ਸਭ ਕੁਝ ਸੰਭਰਿਆ ਹੋਇਆ ਹੈ , ਪਰ ਬੰਦਾ ਬਿਲਕੁਲ ਨਹੀਂ ਸੰਭਰਿਆ ਹੋਇਆ ,, ਬੰਦੇ ਨੂੰ ,ਸਭ ਕੁਝ ਚੰਗਾ ਲਗਦਾ ਹੈ ,, ਲੋਹਾ ਵੀ ਚੰਗਾ ਲਗਦਾ ਹੈ ,, ਸੋਨਾ ਵੀ ਚੰਗਾ ਲਗਦਾ ਹੈ ,, ਜ਼ਮੀਨ ਵੀ ਚੰਗੀ ਲਗਦੀ ਹੈ ,, ਪਸ਼ੂ-ਪੰਛੀ ਵੀ ਚੰਗੇ ਲਗਦੇ ਹਨ , ਫਲ ਫੁੱਲ ਵੀ ਚੰਗੇ ਲਗਦੇ ਹਨ ,, ਅਗਰ ਨਹੀਂ ਚੰਗਾ ਲਗਦਾ ਤਾਂ, ਬੰਦੇ ਨੂੰ ਬੰਦਾ ਨੀ ਚੰਗਾ ਲਗਦਾ ,, ਕਿਉਂਕੇ ਮਨੁੱਖ ਨੇ ਮਨੁੱਖ ਨਾਲ ਮਿਹਨਤ ਹੀ ਨਹੀਂ ਕੀਤੀ ,, ਮਨੁੱਖ ਸਾਰੀਆਂ ਵਸਤਾਂ ਨੂੰ ਤਾਂ ਆਪ ਖੁਦ ਸ਼ਿੰਗਾਰਣਾ ਚਾਹੁੰਦਾ ਹੈ , ਅਤੇ ਕਹਿੰਦਾ ਵੀ ਹੈ ਮੈਂ ਸਭ ਕੁਝ ਮਿਹਨਤ ਕੀਤੀ ਹੈ ,, ਅਤੇ ਮਿਹਨਤ ਕਰਦਾ ਵੀ ਹੈ ,, ਪਰ ,, ਮਨੁੱਖ ਚੰਗਾ ਪੈਦਾ ਹੋਵੇ , ਇਸ ਗੱਲ ਨੂੰ ਮਨੁੱਖ ਪਰਮਾਤਮਾ ਦੇ ਉੱਪਰ ਛੱਡਦਾ ਹੈ , ਇਹ ਗੱਲ ਪਰਮਾਤਮਾ ਜਿਮੇਂ ਪਾਉਂਦਾ ਹੈ ,, ਕੇ ਚੰਗਾ ਮਨੁੱਖ ਪਰਮਾਤਮਾ ਹੀ ਪੈਦਾ ਕਰੇ ,,,,,

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...