ਚੋਰੀ ਤੇ ਯਾਰੀ ...
ਸਾਰੀ ਦੁਨੀਆਂ ਦੀ ਸਮੱਸਿਆ ਹੈ - ਚੋਰੀ ਤੇ ਯਾਰੀ।
ਠੀਕ ਹੈ ਧਨ ਨੂੰ ਬੜੇ ਬੜੇ ਮੋਟੇ ਤਾਲਿਆਂ ਵਿਚ ਰੱਖਦੇ ਹਾਂ। ਇਸਲਾਮੀ ਦੁਨੀਆ ਚ ਖਾਸ ਕਰਕੇ ਅਰਬ ਦੇਸ਼ਾ ਵਿਚ ਇਸਤਰੀ ਨੂੰ ਬੁਰਕਾ ਪਹਿਨਾਇਆ ਗਿਆ ਕਿ ਇਹਦਾ ਰੂਪ ਸਾਹਮਣੇ ਨਾ ਆਵੇ। ਹੈਰਾਨਗੀ। ਇਸਤਰੀ ਨੂੰ ਇਨ੍ਹਾਂ ਨੇ ਵਸਤੂ ਸਮਝਿਆ ਹੈ, ਕਿਉਂਕਿ ਇਹ ਵੀ ਖਤਰੇ ਵਿਚ ਹੈ। ਪੁਰਸ਼ ਦੀ ਵਾਸ਼ਨਾ ਜਦ ਵੇਖਦੀ ਹੈ ਤਾਂ ਉਸ ਨੂੰ ਅਗਲੀ ਭੈਣ ਨਹੀਂ ਦਿਖਾਈ ਦਿੰਦੀ, ਮਾਂ ਨਹੀਂ ਦਿਖਾਈ ਦਿੰਦੀ। ਧੀ ਨਹੀਂ ਦਿਖਾਈ ਦਿੰਦੀ, ਕਿਉਂਕਿ ਕਿ ਵਾਸ਼ਨਾ ਦਿਖਾਈ ਦਿੰਦੀ ਹੈ। ਪਰਾਇਆ ਧਨ ਮਿੱਟੀ ਨਹੀਂ ਦਿਖਾਈ ਦਿੰਦਾ। ਲੋਭ ਕਰਕੇ ਦੇਖਦਾ ਹੈ।
Source : ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment