ਧਾਰਮਿਕ ਵਿਦਵਾਨ ਅਜਿਹਾ ਮੰਨਦੇ ਹਨ ...
ਧਾਰਮਿਕ ਵਿਦਵਾਨ ਅਜਿਹਾ ਮੰਨਦੇ ਹਨ ਕਿ ਦੁਨੀਆ ਭਰ ਦੇ ਗਿਆਨ ਨੂੰ ਸਿਰਫ ਦੋ ਹਿੱਸਿਆਂ ਵਿੱਚ ਹੀ ਤਕਸੀਮ ਕੀਤਾ ਜਾ ਸਕਦਾ ਹੈ, ਜ਼ਿਆਦਾ ਹਿਸਿਆਂ ਵਿੱਚ ਨਹੀਂ।
ਇੱਕ ਪਦਾਰਥ ਦਾ ਗਿਆਨ,
ਦੂਜਾ ਪ੍ਰਮਾਤਮਾ ਦਾ ਗਿਆਨ,
ਇੱਕ ਸੰਸਾਰ ਦਾ ਗਿਆਨ,
ਦੂਜਾ ਨਿਰੰਕਾਰ ਦਾ ਗਿਆਨ।
ਇੱਕ ਬਾਹਰ ਦਾ ਗਿਆਨ,
ਦੂਜਾ ਅੰਦਰ ਦਾ ਗਿਆਨ,
ਗਿਆਨ ਦੀਆਂ ਸਾਰੀਆਂ ਧਾਰਾਵਾਂ ਇਹਨਾਂ ਦੋ ਸਾਗਰਾਂ ਵਿਚ ਲੀਨ ਹੋ ਜਾਂਦੀਆਂ ਹਨ। ਇਹ ਜੋ ਦੋ ਪ੍ਰਕਾਰ ਦਾ ਗਿਆਨ ਹੈ, ਇਸਦੇ ਹਾਸਿਲ ਕਰਨ ਦਾ ਮਕਸਦ ਜੋ ਧਾਰਮਿਕ ਵਿਦਵਾਨ ਦੱਸਦੇ ਹਨ, ਉਹ ਇਹ ਹੈ ਕਿ ਪਦਾਰਥ ਮੇਰੇ ਅਨਕੁਲ ਨਹੀਂ ਹੈ। ਮੈਂ ਇਸ ਤੋਂ ਸੁੱਖ ਨਹੀਂ ਲੈ ਸਕਦਾ। ਹਵਾ ਬਹੁਤ ਗਰਮ ਹੈ। ਜਿਸ ਤਰ੍ਹਾਂ ਦੀ ਹਵਾ ਮੈਨੂੰ ਚਾਹੀਦੀ ਹੈ ਮੈਂ ਇਸਨੂੰ ਆਪਣੇ ਅਨੁਕੂਲ ਕਰਨਾ ਹੈ। ਪਾਣੀ ਦਾ ਸੁਭਾਅ ਹੈ, ਨਿਵਾਣ ਦੀ ਤਰਫ਼ ਚੱਲਣਾ ਪਰ ਮੈਂ ਰਹਿੰਦਾ ਹਾਂ ਅੱਠਵੀਂ ਦਸਵੀਂ ਮੰਜਿਲ ਤੇ ਤਾਂ ਮੈਨੂੰ ਪਾਣੀ ਉਪਰ ਚਾਹੀਦਾ ਹੈ। ਹੁਣ ਮੈਂ ਇਸਨੂੰ ਵਗਾਉਣਾ ਹੈ ਚੜ੍ਹਾਈ ਦੀ ਤਰਫ।
ਬਾਹਰ ਦਾ ਗਿਆਨ ਪਦਾਰਥਾਂ ਨੂੰ ਆਪਣੇ ਅਨਕੁਲ ਕਰਨਾ ਹੈ।
ਅੰਦਰ ਦਾ ਗਿਆਨ ਮਨੁੱਖ ਨੂੰ ਪ੍ਰਮਾਤਮਾ ਦੇ ਅਨਕੁਲ ਕਰਦਾ ਹੈ।
Comments
Post a Comment