ਧਾਰਮਿਕ ਦਿਖਾਈ ਦੇ ਜਾਣਾ ...
ਧਾਰਮਿਕ ਦਿਖਾਈ ਦੇ ਜਾਣਾ ,,
ਇਹ ਸਿਰਫ ਇੱਕ ਸ਼ਿੰਗਾਰ ਹੈ , ਇੱਕ ਪਹਿਰਾਵਾ ਹੈ ,, ਔਰ ਇਹ ਇੱਕ ਬਹੁਤ ਸੌਖੀ ਗੱਲ ਹੈ ,,
ਧਾਰਮਿਕ ਹੋ ਜਾਣਾ ,,
ਇਹ ਇੱਕ ਸਾਧਨਾ ਹੈ , ਤਪੱਸਿਆ ਹੈ , ਔਰ ਇਹ ਇੱਕ ਬਹੁਤ ਔਖੀ ਗੱਲ ਹੈ ,,
ਧਰਮ ਦੇ ਪਹਿਰਾਵੇ ਬਹੁਤ ਸਾਰੇ ਹਨ , ਉਹਨਾ ਪਹਿਰਾਵਿਆਂ ਨੂੰ ਦੇਖ ਕੇ ਅਸੀਂ ਕਹਿ ਦੇਂਦੇ ਹਾਂ ਕੇ ,,
ਇਹ ਫਕੀਰ ਹੈ ,,
ਇਹ ਵਲੀ ਹੈ ,,
ਸੰਤ ਹੈ ,,
ਵੈਰਾਗੀ ਹੈ ,,
ਇਹ ਪਾਦਰੀ ( ਫਾਦਰ ) ਹੈ ,,
ਇਹ ਮਿਸ਼ਨਰੀ ਹੈ ,,
ਲਿਬਾਸ ਕਰਕੇ , ਧਾਰਮਿਕ ਦਿਖਾਈ ਦੇ ਜਾਣਾ , ਬਹੁਤ ਸੌਖਾ ਅਤੇ ਸਸਤਾ ਕੰਮ ਹੈ ,,
ਸਾਧਨਾ ਕਰਕੇ , ਧਾਰਮਿਕ ਹੋ ਜਾਣਾ , ਬਹੁਤ ਔਖਾ ਕੰਮ ਹੈ , ਕਠਿਨ ਕੰਮ ਹੈ ,,
ਐਸਾ ਵੀ ਹੋ ਸਕਦਾ ਹੈ ,, ਕੋਈ ਧਾਰਮਿਕ ਹੈ , ਪਰ ਉਸਦੇ ਕੋਲ ਧਰਮ ਦਾ ਪਹਿਰਾਵਾ ਨਹੀਂ ਹੈ ,,
ਔਰ ,,
ਐਸਾ ਵੀ ਹੋ ਸਕਦਾ ਹੈ ,, ਧਰਮ ਦਾ ਪਹਿਰਾਵਾ ਤੇ ਹੈ ,, ਪਰ ਉਸਦੇ ਕੋਲ ਧਰਮ ਨਹੀਂ ਹੈ ,,
ਅਗਰ ਕਿਸੇ ਕੋਲ ਧਰਮ ਨਹੀਂ ਹੈ , ਔਰ ਧਰਮ ਦਾ ਸਿਰਫ ਪਹਿਰਾਵਾ ਹੈ , ਇਸ ਬਾਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ , ਜਿਵੇਂ ਮੁਰਦਾ ਸ਼ਿੰਗਾਰਿਆ ਹੋਵੇ ,,
ਨਾਮ ਬਿਨਾ ਜੇਤਾ ਬਿਉਹਾਰੁ ॥
ਜਿਉ ਮਿਰਤਕ ਮਿਥਿਆ ਸੀਗਾਰੁ ॥੨॥
ਨਾਮ ਦੇ ਬਾਝੋਂ ਸਾਰਾ ਕਾਰ-ਵਿਹਾਰ ਇੰਝ ਵਿਅਰਥ ਹੈ ,,
ਜਿਵੇਂ ਲੋਥ ( ਮੁਰਦੇ ) ਨੂੰ ਸ਼ਿੰਗਾਰਿਆ ਹੋਵੇ ,,
ਗੁਰੂ ਗ੍ਰੰਥ ਸਾਹਿਬ - ਅੰਗ ੨੪੦
Source : FB page - Gyani Sant Singh Maskeen ਗਿਆਨੀ ਸੰਤ ਸਿੰਘ ਮਸਕੀਨ
Comments
Post a Comment