ਇਹ ਜੋ ਬਹੁਤ ਵੱਡਾ ਧਰਮ ...
ਇਹ ਜੋ ਬਹੁਤ ਵੱਡਾ ਧਰਮ ਦਾ ਸਾਕਾ ਹੋਇਆ,ਸਿਰਫ਼ ਧਰਮ ਦੀ ਰੱਖਿਆ ਦੀ ਖ਼ਾਤਿਰ,ਤਿਲਕ ਤੇ ਜਨੇਊ ਨੂੰ ਬਚਾਉਣ ਦੀ ਖ਼ਾਤਿਰ।ਨੌਂ ਸਾਲ ਦੇ ਗੋਬਿੰਦ ਰਾਏ ਕਹਿੰਦੇ ਨੇ ਗੁਰਦੇਵ ਪਿਤਾ ਨੂੰ ਇਹ ਜਨੇਊ ਬਚਾਉਣਾ ਹੈ।ਗੁਰੂ ਤੇਗ ਬਹਾਦਰ ਸਾਹਿਬ ਨੇ ਸਾਫ਼ ਕਹਿ ਦਿੱਤਾ,ਕੋਈ ਬਹੁਤ ਵੱਡਾ ਮਹਾਪੁਰਸ਼ ਕੁਰਬਾਨੀ ਦੇਵੇ ਤਾਂ ਇਹਨਾਂ ਦਾ ਜਨੇਊ ਬਚ ਸਕਦਾ ਹੈ,ਵਰਨਾ ਨਹੀਂ।
ਨੌਂ ਸਾਲ ਦੇ ਗੋਬਿੰਦ ਰਾਏ ਪਤਾ ਹੈ ਕੀ ਕਹਿੰਦੇ ਨੇ,ਗੁਰਦੇਵ ਪਿਤਾ ਕਿਸੇ ਨੂੰ ਪਾਣੀ ਵਿਚ ਤੈਰਨਾ ਸਿਖਾਉਣਾ ਹੋਵੇ,ਪਹਿਲੇ ਆਪ ਤੈਰਨਾ ਪੈਂਦਾ ਹੈ।ਕਿਸੇ ਨੂੰ ਮਰਨਾ ਸਿਖਾਉਣਾ ਹੋਵੇ,ਪਹਿਲੇ ਅਾਪ ਮਰਨਾ ਪੈਂਦਾ ਹੈ।ਖੜਾਵਾਂ ਪਹਿਣ ਕੇ ਗੁਰੂ ਤੇਗ ਬਹਾਦਰ ਸਹਿਬ ਚਲ ਪਏ।
ਹੈਰਾਨਗੀ ਹੁੰਦੀ ਹੈ ਕਿ ਨੋੌਂ ਸਾਲ ਦੇ ਗੁਰੂ ਨਾਨਕ ਕਹਿੰਦੇ ਨੇ,ਮੈਂ ਨਹੀਂ ਪਹਿਨਣਾ।ਨੌਂ ਸਾਲ ਦੇ ਗੋਬਿੰਦ ਰਾਏ ਕਹਿੰਦੇ ਨੇ,ਮੈਂ ਨਹੀਂ ਉਤਾਰਨ ਦੇਣਾ।ਔਰੰਗਜ਼ੇਬ ਕੌਣ ਹੁੰਦਾ ਹੈ ਉਤਾਰਨ ਵਾਲਾ?
ਕਾਰਣ?
ਬਾ੍ਹਮਣ ਜਬਰਨ ਜਨੇਊ ਪਹਿਨਾਉਣਾ ਚਾਹੰਦਾ ਸੀ।ਸਤਿਗੁਰੁ ਕਹਿਣ ਲੱਗੇ ਜਬਰ ਮੈਂ ਸਹਿਨ ਨਹੀਂ ਕਰ ਸਕਦਾ।ਮੈਂ ਨਹੀਂ ਪਹਿਨਣਾ।ਔਰੰਗਜ਼ੇਬ ਜਬਰਨ ਉਤਾਰਨਾ ਚਾਹੁੰਦਾ ਸੀ,ਕਲਗੀਧਰ ਨੇ ਕਿਹਾ,ਨਹੀਂ ਜਬਰਨ ਨਹੀਂ ਉਤਾਰਨ ਦਿਆਂਗਾ।ਮਨੁੱਖ ਦੀ ਮਰਜ਼ੀ,ਸੁਤੰਤਰ।ਜਬਰਨ ਸਾਨੂੰ ਕੋਈ ਪਹਿਨਣਾ ਨਹੀਂ ਸਕਦਾ,ਜਬਰਨ ਕੋਈ ਕਿਸੇ ਦਾ ਉਤਾਰ ਨਹੀਂ ਸਕਦਾ।ਜਬਰ ਹੀ ਸ਼ੈਤਾਨੀਅਤ ਹੈ।
ਧਰਮ ਦਾ ਫਲ ਕੀ ਏ ?
ਮੋਖ਼ਸ਼,ਮੁਕਤੀ,ਆਜ਼ਾਦੀ ਤੇ ਧਰਮ ਕਰਮਾਂ ਵਿਚ ਹੀ ਅਗਰ ਸ਼ੁਰੂਅਾਤ ਵਿਚ ਜਬਰ ਆ ਜਾਏ ਤੇ ਉਸ ਦਾ ਫਲ ਕੀ ਮੁਕਤੀ ਖ਼ਾਕ ਹੋਵੇਗਾ,ਕਿਸ ਤਰਾਂ ਹੋਵੇਗਾ?
ਤੂੰ ਵਰਤ ਨਹੀਂ ਰੱਖੇਂਗਾ,ਰੋਜ਼ਾ ਨਹੀਂ ਰੱਖੇਂਗਾ ਤੈਨੂੰ ਸਜ਼ਾ ਦਿਆਂਗੇ। ਤੂੰ ਪਾਠ ਨਹੀਂ ਕੀਤਾ ਤੇ ਤੈਨੂੰ ਮਾਰਾਂਗੇ,
ਨਹੀਂ,ਧਰਮ ਜਬਰ ਨਹੀਂ,
ਧਰਮ ਸਾਰੇ ਜਬਰ ਹਟਾ ਦਿੰਦਾ ਹੈ ਔਰ ਧਾਰਮਿਕ ਮਨੁੱਖ ਕਿਸੇ ਜਬਰ ਨੂੰ ਮੰਨਦਾ ਵੀ ਨਹੀਂ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment