ਫਰੀਦਾ ਮੈ ਭੋਲਾਵਾ ਪਗ ...
ਬਾਬਾ ਫ਼ਰੀਦ ਜੀ ਪਾਸ ਇਕ ਕਾਇਆ ਦਾ ਅਭਿਮਾਨੀ ਪੁਰਸ਼ ਆਇਆ।ਫ਼ਰੀਦ ਜੀ ਬੈਠੇ ਸਨ,ਮਿੱਟੀ ਵਿਚ,ਰੇਤ ਵਿਚ।
ਉਸ ਨੇ ਸੋਚਿਆ-
ਜੇ ਮੈਂ ਸਿਜਦਾ ਕੀਤਾ,ਮੇਰੇ ਮੱਥੇ ਨੂੰ ਮਿੱਟੀ ਲੱਗ ਜਾਏਗੀ,ਪੱਗ ਮੈਲੀ ਹੋ ਜਾਏਗੀ।ਸੁੰਦਰ ਮੇਰੀ ਕਾਇਆ,ਸੋਹਣਾ ਇਹ ਸਰੀਰ।ਪਰ ਇਹ ਫ਼ਕੀਰ ਤੇ ਮਿੱਟੀ ਵਿਚ ਬੈਠਾ ਹੈ।ਉਸਨੇ ਸਿਜਦਾ ਨਹੀਂ ਕੀਤਾ,ਦੂਰ ਬੈਠ ਗਿਆ।
ਅਗੰਮੀ ਪੁਰਸ਼,ਮਨ ਦੀਆਂ ਰਮਜ਼ਾਂ ਨੂੰ ਸਮਝਣ ਵਾਲੇ।ਉਹਨਾਂ ਦੇ ਉਸ ਅਗੰਮੀ ਤਲ ਤੋਂ ਕੁਝ ਇਹ ਬੋਲ ਨਿਕਲੇ ਨੇ-
"ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ॥
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ॥੨੩॥"
{ਅੰਗ ੧੩੭੯}
ਇਸ ਭੋਲੇ ਮਨੁੱਖ ਨੂੰ ਪਤਾ ਹੀ ਨਹੀਂ ਕਿ ਤੂੰ ਮੱਥਾ ਅਤੇ ਪੱਗ ਕਿਤੇ ਮੈਲੀ ਨਾ ਹੋ ਜਾਏ ਦੇ ਡਰ ਕਰਕੇ ਸਿਜਦਾ ਨਹੀਂ ਕੀਤਾ,ਜਦ ਕਿ ਸਾਰੀ ਕਾਇਆ ਹੀ ਮਿੱਟੀ ਹੋ ਜਾਣੀ ਹੈ,ਖ਼ਾਕ ਹੋ ਜਾਣੀ ਹੈ।
ਅਸਲ ਵਿਚ ਇਤਨੇ ਬੋਧ ਦੇ ਹੁੰਦਿਆਂ ਹੀ ਮਨੁੱਖ ਕਾਇਆ ਤੋਂ ਉੱਚਾ ਉੱਠਦਾ ਹੈ,ਅਗਾਂਹ ਜਾਂਦਾ ਹੈ। ਪਰਮਾਤਮਾਂ ਤੱਕ ਪਹੁੰਚਣ ਲਈ,ਅਾਤਮਾ ਨੂੰ ਸਮਝਣ ਲਈ,ਪਰਮ ਚੇਤਨਾ ਨਾਲ ਜੁੜਨ ਲਈ,ਕਾਇਆ ਤੋਂ ਛੁਟਕਾਰਾ ਲਾਜ਼ਮੀ ਚਾਹੀਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment