ਬਿਸਰਤ ਨਾਹਿ ਮਨ ਤੇ ਹਰੀ ...
ਜੋ ਨਹੀਂ ਹੈ ,,
ਉਹ ਯਾਦ ਆ ਰਿਹਾ ਹੈ ,,
ਜੋ ਹਰ ਵਕਤ ਮੌਜੂਦ ਹੈ ,,
ਉਹ ਯਾਦ ਨਹੀਂ ਆ ਰਿਹਾ ,,
ਹੁਣ ਮਾਂ ਤਾਂ ਨਹੀਂ ਰਹੀ ,, ਪਰ ਯਾਦ ਆ ਰਹੀ ਹੈ ,,
ਪਰਮਾਤਮਾ ਸਦਾ ਹੈ ,, ਯਾਦ ਨਹੀਂ ਆ ਰਿਹਾ ,,
ਹੁਣ ਪਿਤਾ ਤਾਂ ਨਹੀਂ ਰਿਹਾ ,, ਪਰ ਯਾਦ ਆ ਰਿਹਾ ਹੈ ,,
ਪਰਮਾਤਮਾ ਸਦਾ ਹੈ ,, ਯਾਦ ਨਹੀਂ ਆ ਰਿਹਾ ,,
ਹੁਣ ਦਾਦੀ ਤਾਂ ਨਹੀਂ ਹੈ ,, ਪਰ ਯਾਦ ਆ ਰਹੀ ਹੈ ,,
ਪਰਮਾਤਮਾ ਸਦਾ ਹੈ ,, ਯਾਦ ਨਹੀਂ ਆ ਰਿਹਾ ,,
ਹੁਣ ਦਾਦਾ ਤਾਂ ਨਹੀਂ ਰਿਹਾ ,, ਪਰ ਯਾਦ ਆ ਰਿਹਾ ਹੈ ,,
ਪਰਮਾਤਮਾ ਸਦਾ ਹੈ ,, ਯਾਦ ਨਹੀਂ ਆ ਰਿਹਾ ,,
ਹੁਣ ਉਹ ਮਕਾਨ ਨਹੀਂ ਹੈ ,, ਪਰ ਯਾਦ ਆ ਰਿਹਾ ਹੈ ,,
ਭਗਵਾਨ ਹਰ ਵਕਤ ਮੌਜੂਦ ਹੈ ,, ਯਾਦ ਨਹੀਂ ਆ ਰਿਹਾ ,,
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਗੁਰੂ ਗ੍ਰੰਥ ਸਾਹਿਬ - ਅੰਗ ੧
ਜੀਵਨ ਵਿੱਚ ਅਗਰ ਪਰਮਾਤਮਾ ਇੱਕ ਵਾਰ ਵੀ ਯਾਦ ਆ ਜਾਏ ,, ਤਾਂ ਕਦੇ ਵੀ ਨਹੀਂ ਭੁੱਲੇਗਾ ,,,,
ਬਿਸਰਤ ਨਾਹਿ ਮਨ ਤੇ ਹਰੀ ॥
ਗੁਰੂ ਗ੍ਰੰਥ ਸਾਹਿਬ - ਅੰਗ ੧੧੨੦
Comments
Post a Comment