ਵਰਤਮਾਨ ਵਿਚ ਵਰਤਦਾ ਹੋਵਨਹਾਰ ...

ਕਬੀਰ ਨੇ ਗੁੱਸਾ ਕੀਤਾ ਸੀ ਆਪਣੀ ਪਤਨੀ 'ਤੇ- "ਸੁਣਿਅੈ,ਤੂੰ ਤਿੰਨ ਦਫ਼ਾ 'ਰਾਮ' ਕਹਿਲਵਾ ਕੇ ਰੋਗੀ ਦਾ ਰੋਗ ਦੂਰ ਕੀਤਾ।ਇਹ ਰਾਮ ਦੇ ਨਾਮ ਦੀ ਤੌਹੀਨ ਹੈ।" ਲੋਈ ਕਹਿੰਦੀ- "ਨਹੀਂ ਸੰਤ ਜੀ,ਤੁਸਾਂ ਗਲਤ ਸੁਣਿਆ ਹੈ।ਮੈਂ ਰੋਗੀ ਦਾ ਰੋਗ ਇਕ ਦਫ਼ਾ 'ਰਾਮ' ਕਹਿਲਵਾ ਕੇ ਹੀ ਦੂਰ ਕੀਤਾ ਹੈ।" ਕਬੀਰ ਜੀ ਕਹਿੰਦੇ- "ਰੋਗੀ ਖ਼ੁਦ ਕਹਿ ਰਿਹਾ ਹੈ,ਤਿੰਨ ਦਫ਼ਾ ਕਹਿਲਵਾਇਆ ਹੈ।" ਲੋਈ ਕਹਿਣ ਲੱਗੀ- "ਸੰਤ ਜੀ,ਆਖਿਆ ਤਾਂ ਤਿੰਨ ਦਫ਼ਾ ਸੀ,ਪਰ ਉਹ ਠੀਕ ਇਕ ਦਫ਼ਾ ਨਾਲ ਹੀ ਹੋਇਆ ਹੈ।ਪਹਿਲੀ ਦਫ਼ਾ ਜਦ 'ਰਾਮ' ਆਖਿਆ,ਮਨ ਉਸ ਵੇਲੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿਚ ਸੀ।ਦੂਸਰੀ ਦਫ਼ਾ ਮਨ ਭਵਿੱਖ ਦੀ ਚਿੰਤਾ ਵਿਚ ਸੀ,ਮਨ 'ਰਾਮ' ਵਿਚ ਨਹੀਂ ਸੀ।ਤੀਸਰੀ ਦਫ਼ਾ ਜਦ ਮਨ ਵਰਤਮਾਨ ਵਿਚ ਆਇਆ ਤਾਂ ਉਸ ਉਚਾਰਨ ਨਾਲ ਰੋਗੀ ਠੀਕ ਹੋ ਗਿਆ।ਅਾਖਿਆ ਤਿੰਨ ਦਫ਼ਾ ਸੀ,ਪਰ ਠੀਕ ਇਕ ਦਫ਼ਾ ਨਾਲ ਹੀ ਹੋਇਆ ਹੈ।" ਇਸ ਤਰਾੑਂ ਇਕ ਦਫ਼ਾ ਹੀ 'ਵਾਹਿਗੁਰੂ' ਆਖਣ ਨਾਲ ਸਾਰੇ ਦੁੱਖ,ਸਾਰੇ ਪਾਪ ਮਿਟ ਜਾਂਦੇ ਹਨ।ਪ੍ਭੂ ਦੀ ਪਾ੍ਪਤੀ ਹੋ ਜਾਂਦੀ ਹੈ।ਵਰਤਮਾਨ ਵਿਚ ਟਿਕਦਿਆਂ ਹੀ ਮਨੁੱਖ ਪਰਵਾਨ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ- "ਵਰਤਮਾਨ ਵਿਚ ਵਰਤਦਾ ਹੋਵਨਹਾਰ ਸੋਈ ਪਰਵਾਨਾ॥" ਗਿ: ਸੰਤ ਸਿੰਘ ਜੀ ਮਸਕੀਨ।

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...