ਜਿਸ ਤੇ ਖਾਲੀ ਕੋਈ ਨਾਹੀ ...
ਦਸ ਬੀਬੀਆਂ ਇਕ ਦਰਿਆ ਤੋਂ ਪਾਣੀ ਭਰ ਕੇ ਲਿਆ ਰਹੀਆਂ ਸਨ।ਇਕ ਦੇ ਸਿਰ ਦੇ ਉੱਤੇ ਚਾਰ ਘੜੇ ਨੇ,ਇਕ ਦੇ ਸਿਰ 'ਤੇ ਤਿੰਨ ਘੜੇ ਨੇ,ਇਕ ਦੇ ਸਿਰ 'ਤੇ ਦੋ ਘੜੇ ਨੇ,ਇਕ ਦੇ ਸਿਰ 'ਤੇ ਇਕ ਘੜਾ ਹੈ।ਭਰਥਰੀ ਨੇ ਇਸ ਤਰਾਂ ਬੜੀ ਸੁੰਦਰ ਤਫ਼ਸੀਲ ਬਿਆਨ ਕੀਤੀ ਹੈ।
ਇਕ ਬੀਬੀ ਦਰਿਆ 'ਤੇ ਗਿਲਾ ਕਰਨ ਲੱਗ ਪਈ।
ਕਿਉਂ?
ਉਸ ਦੇ ਕੋਲ ਛੋਟਾ ਜਿਹਾ ਲੋਟਾ ਸੀ।
ਗਿਲਾ ਕਰਨ ਲੱਗ ਪਈ ਦਰਿਆ 'ਤੇ-
"ਅੈਹ ਚਾਰ ਘੜੇ ਲੈ ਕੇ ਜਾ ਰਹੀ ਹੈ,ਇਹ ਦੋ,ਇਹ ਇਕ।ਕੋਈ ਡੋਲ ਭਰ ਕੇ ਲੈ ਜਾ ਰਿਹਾ ਹੈ।ਮੇਰੇ ਕੋਲ ਐਨਾ ਹੀ ਜਲ?
ਅੈਹ ਦਰਿਆ ! ਤੂੰ ਸਾਡੇ ਨਾਲ ਬੇ-ਇਨਸਾਫ਼ੀ ਕੀਤੀ ਹੈ।"
ਦਰਿਆ 'ਤੇ ਗਿਲਾ ਕਰਨ ਲੱਗ ਪਈ।
ਦਰਿਆ ਵੀ ਬੋਲ ਪਿਆ-
"ਦੇਖ,ਜਿਸ ਨੇ ਚਾਰ ਘੜੇ ਚੁੱਕੇ ਨੇ,ਉਸ ਦੇ ਸਿਰ 'ਤੇ ਬੋਝ ਵੀ ਬਹੁਤ ਹੈ।ਤੂੰ ਪੰਜ ਘੜੇ ਚੁੱਕ ਕੇ ਲਿਆ,ਮੈਂ ਪੰਜ ਘੜੇ ਭਰ ਦਿੰਦਾ ਹਾਂ।ਮੇਰੇ ਕੋਲ ਕੋਈ ਪਾਣੀ ਦੀ ਕਮੀ ਹੈ।ਤੇਰੇ ਕੋਲ ਬਰਤਨਾਂ ਦੀ ਕਮੀ ਹੈ,ਮੇਰੇ ਕੋਲ ਪਾਣੀ ਦੀ ਕਮੀਂ ਨਹੀਂ ਹੈ।"
ਅੈਹ ਬੰਦੇ ! ਤੇਰੇ ਕੋਲ ਪਾ੍ਲਬਧ ਛੋਟੀ ਹੈ,ਪਰਮਾਤਮਾ ਦੇ ਦੇਣ ਵਿਚ ਕਮੀ ਨਹੀਂ ਹੈ,ਤੇਰੀ ਪਾਤਰਤਾ ਛੋਟੀ ਹੈ,ਆਪਣਾ ਭਾਂਡਾ ਵੱਡਾ ਕਰ। ਆਪਣੀ ਪਾਤਰਤਾ ਵਦਾ।
ਜਿਸ ਤੇ ਖਾਲੀ ਕੋਈ ਨਾਹੀ ਅੈਸਾ ਪ੍ਭੂ ਹਮਾਰਾ॥
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment