ਕਬੀਰਾ ਧੂਰਿ ਸਕੇਲਿ ਕੈ ...

ਜਿਹੜਾ ਮਨੁੱਖ ਬੁੱਢਾ ਹੈ , ਉਹ ਕੁੱਝ ਦਿਨ ਪਹਿਲਾਂ ਜਵਾਨ ਸੀ, ਜਿਹੜਾ ਜਵਾਨ ਹੈ , ਉਹ ਕੁੱਝ ਦਿਨ ਪਹਿਲਾਂ ਬੱਚਾ ਸੀ,ਜਿਹੜਾ ਬੱਚਾ ਹੈ , ਕੁੱਝ ਦਿਨ ਪਹਿਲਾਂ ਮਾਸ ਦਾ ਲੋਥੜਾ ਸੀ, ਜਿਹੜਾ ਮਾਸ ਦਾ ਲੋਥੜਾ ਹੈ , ਕੁੱਝ ਦਿਨ ਪਹਿਲਾਂ ਬਿੰਦ ਸੀ, ਜਿਹੜਾ ਬਿੰਦ ਹੈ , ਉਹ ਕੁੱਝ ਦਿਨ ਪਹਿਲਾਂ ਖੂਨ ਸੀ, ਜਿਹੜਾ ਖੂਨ ਹੈ, ਉਹ ਕੁੱਝ ਦਿਨ ਪਹਿਲਾਂ ਖੁਰਾਕ ਸੀ, ਜਿਹੜੀ ਖੁਰਾਕ ਹੈ , ਉਹ ਕੁੱਝ ਦਿਨ ਪਹਿਲਾਂ ਮਿੱਟੀ ਸੀ। ਮਿੱਟੀ ਤੋਂ ਖੁਰਾਕ ਚਲੀ , ਖੁਰਾਕ ਤੋਂ ਖੂਨ ਬਣਿਆ, ਖੂਨ ਤੋਂ ਬਿੰਦ ਬਣਿਆ, ਬਿੰਦ ਤੋਂ ਮਾਸ ਦਾ ਲੋਥੜਾ ਬਣਿਆ, ਮਾਸ ਦਾ ਲੋਥੜਾ ਬੱਚਾ ਬਣਿਆ, ਬੱਚਾ ਜੁਆਨ ਬਣਿਆ, ਜੁਆਨ ਬੁੱਢਾ ਬਣਿਆ, ਬੁੱਢਾ ਮਿੱਟੀ ਚ ਮਿੱਟੀ , ਮਿੱਟੀ ਆਖਰੀ ਮਿੱਟੀ ਵਿੱਚ ਮਿਲ ਗਈ ਪਰ ਮਨ ਪ੍ਰਮਾਤਮਾ ਵਿੱਚ ਪ੍ਰਮਾਤਮਾ ਨਹੀਂ ਹੋਇਆ। ਭਗਤ ਕਬੀਰ ਜੀ ਕਹਿੰਦੇ ਹਨ :- ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ॥ ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ॥੧੭੮॥ ਗੁਰੂ ਗ੍ਰੰਥ ਸਾਹਿਬ - ਅੰਗ ੧੩੭੪ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...