ਕਬੀਰ ਹਰਨਾ ਦੂਬਲਾ ੲਿਹ ...
ਡਰ ਸਿਰਫ ਦੁਖਾਂ ਦਾ ੲੇ ਹੋਰ ਕੋੲੀ ਡਰ ਨੀ
ੲਿਹਨੂੰ ਕਬੀਰ ੲਿਸ ਤਰਾਂ ਖੋਲਦੇ ਨੇ :-
ਕਬੀਰ ਹਰਨਾ ਦੂਬਲਾ ੲਿਹ ਹਰਿਅਾਲਾ
ਤਾਲ ਲਾਖ ਅਹੇਰੀ ੲੇਕ ਜੀ ਕੇਤਾ ਬੰਚੋ ਕਾਲ॥
ਚਾਰੋਂ ਪਾਸੇ ਹਰੀ ਭਰੀ ਘਾਹ ਪਾਣੀ ਦੇ ਤਾਲ ਪੲੇ ਵਗਦੇ ਨੇ ਪਰ ਹਿਰਨ ਮੈਂ ਦੇਖਦਾਂ ਦੁਬਲਾ ੲੇ ਪਤਲਾ ੲੇ ਕਿੳੁਂ ਕਿ ਹਿਰਨ ੲਿਕ ਹੈ ਪਰ ੳੁਸ ਨੂੰ ਮਾਰਨ ਵਾਲੇ ਸ਼ਿਕਾਰੀ ਲਖਾਂ ਨੇ ਜੀਵ ਤੇ ੲਿਕ ਹੈ ਪਰ ਡਰ ਕਲੇਸ਼ ਚਿੰਤਾਵਾਂ ਲਖਾਂ ਨੇ ਜਿਹੜੇ ਕਹਿੰਦੇ ਅਾ ਕਿ ਮੇਰੀ ਅਾ ਸਮਸਿਅਾ ਹਲ ਹੋ ਜਾਵੇ ਨਾਮ ਜਪਾਂਗਾ ਅਮਿਰਤ ਸ਼ਕਾਂਗਾ ਅਮਿਰਤ ਵੇਲੇ ੳੁਠਾਂਗਾ ਤਾਂ ਮੈਂ ਕਹਿਨਾ ਕਿ ੲਿਹ ਕਦੀ ਨਹੀਂ ੳੁਠ ਸਕੇਗਾ
ਕਿੳੁਂ ਕਿ ਸਮਸਿਅਾ ਹੀ ਨਹੀਂ ਹਲ ਹੋਵੇਗੀ ਜੇ ੲਿਕ ਸਮਸਿਅਾ ਦਾ ਹਲ ਹੋ ਵੀ ਗਿਅਾ ਤਾਂ ਦੂਜੀ ਸਮਸਿਅਾ
ਜੇ ੲਿਕ ਸ਼ਿਕਾਰੀ ਤੋਂ ਬਚ ਵੀ ਗੲੇ ਤਾਂ ਹੋਰ ਵੀ ਬਹੁਤ ਸ਼ਿਕਾਰੀ ਨੇ
ਮਨੁਖ ਨੂੰ ੲਿਕ ਸਮਸਿਅਾ ਨਹੀਂ ਹੈ ਬੇਅੰਤ ਨੇ
ੲਿਹਨੂੰ ਅਾਪਾਂ ੲਿਸ ਤਰਾਂ ਕਹਿ ਸਕਦੇ ਹਾਂ ਕਿ ਲਹਿਰਾਂ ਤੋਂ ਬਿਨਾਂ ਸਾਗਰ ਹੁੰਦਾ ਹੀ ਨਹੀਂ ਜੇ ਅਾਪਾਂ ਸੋਚੀੲੇ ਕਿ ਲਹਿਰਾਂ ਸ਼ਾਤ ਹੋ ਜਾਣ ਤਾਂ ਮੈਂ ਬੇੜੀ ਠੇਲਾਂ ਓਰਾਰ ਹੀ ਰਹਿ ਜਾੲੇਗਾ ੲਿਹ ਪਾਰ ਨਹੀਂ ਹੋ ਸਕੇਗਾ
ਜੇ ਚਪੂ ਮਾਰਨੇ ਸ਼ੁਰੂ ਕਰ ਦੲੀੲੇ ਅਾਖਰ ਸਾਗਰ ਵੀ ਪਰਮਾਤਮਾ ੲੇ ਲਹਿਰਾਂ ਵੀ ਪਰਮਾਤਮਾ ਨੇ ੲਿਕ ਵਾਰ ੳੁਸ ਦੇ ਬਣ ਜਾੲੀੲੇ ਲਹਿਰਾਂ ਅਾਪੇ ਰਸਤਾ ਦੇ ਦਿੰਦੀਅਾਂ ਨੇ
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment