ਨਾਰਾਇਣ ਨਿੰਦਸਿ ਕਾਇ ਭੂਲੀ ...

ਭਗਤ ਤਿ੍ਲੋਚਨ ਜੀ ਦੀ ਪਤਨੀ,ਇਸ ਦੀ ਗੋਦ ਹਰੀ ਨਹੀਂ ਹੋਈ ਸੀ,ਤੇ ਇਹ ਚਿੜਚਿੜੇ ਸੁਭਾਅ ਦੀ ਹੋ ਗਈ ਸੀ। ਪ੍ਮਾਤਮਾ 'ਤੇ ਗਿਲੇ ਵਧ ਗਏ ਸਨ। ਇਕ ਦਿਨ ਖਿਝ ਕੇ ਕਹਿਣ ਲੱਗੀ- "ਕੀ ਰੱਖਿਆ ਹੈ ਇਸ ਪ੍ਮਾਤਮਾ ਵਿਚ,ਦਿਨ-ਰਾਤ ਗੀਤ ਗਾਉਂਦੇ ਹੋ,ਘਰ ਨੂੰ ਤੁਸੀਂ ਮੰਦਰ ਬਣਾ ਕੇ ਰੱਖ ਦਿੱਤਾ ਹੈ। ਇਹ ਤਾਂ ਘਰ ਹੈ,ਹਰ ਵਕਤ ਸਾਧੂ ਸੰਤ ਟਿਕੇ ਰਹਿੰਦੇ ਹਨ।" ਤਿ੍ਲੋਚਨ ਦੇ ਘਰ ਇਹੀ ਕੁਝ ਹੁੰਦਾ ਸੀ। ਸੰਤਾਂ ਦੇ ਘਰ ਹੁਣ ਸੰਤਾਂ ਨੇ ਹੀ ਆਉਣਾ ਸੀ,ਹਰ ਵਕਤ ਕਥਾ ਕਹਾਣੀ ਹੀ ਚਲਦੀ ਸੀ। ਸੰਤਾਂ ਨੂੰ ਦੇਖ ਕੇ ਉਹ ਸੰਤਾਂ ਦੀ ਤੇ ਪ੍ਮਾਤਮਾ ਦੀ ਨਿੰਦਾ ਕਰਨ ਲੱਗ ਪਈ- "ਹੋਵੇਗਾ ਮਹਾਨ,ਦਿਆਲੂ,ਕਿ੍ਪਾਲੂ ਪ੍ਮਾਤਮਾ,ਪਰ ਸਾਡੇ ਲਈ ਤਾਂ ਔਲਾਦ ਦਾ ਫਲ ਵੀ ਕੋਈ ਨਹੀਂ।" ਤਾਂ ਭਗਤ ਜੀ ਨੇ ਕਿਹਾ- ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ॥ ਦੁਕਿ੍ਤੁ ਸੁਕਿ੍ਤੁ ਥਾਰੋ ਕਰਮੁ ਰੀ॥ ਅੰਗ ੬੯੫ ਇਹ ਤਾਂ ਤੇਰੇ ਆਪਣੇ ਕਰਮਾ ਦਾ ਫਲ ਹੈ। ਅੱਗੋਂ ਘਰ ਵਾਲੀ ਕਹਿੰਦੀ ਹੈ- "ਜਿਸ ਪ੍ਮਾਤਮਾ ਦੇ ਮਗਰ ਚੱਲਣ ਨਾਲ ਇਹ ਕਰਮ ਮਿਟਦੇ ਨਹੀਂ ਤਾਂ ਉਸ ਪਿਛੇ ਨਿੱਤ ਖਪਣ ਦਾ ਕੀ ਮਤਲਬ?ਜੇਕਰ ਨਾਮ ਜਪ ਕੇ ਵੀ ਕਰਮ ਨਹੀਂ ਮਿਟ ਸਕਦੇ ਤੁਹਾਡੇ ਤੇ ਮੇਰੇ,ਤਾਂ ਕੀ ਕਰਨਾ ਇਸ ਨਾਮ ਨੂੰ?ਇਸ ਸਤਿਸੰਗ ਨੂੰ?ਇਹ ਸਭ ਇਕ ਪਾਸੇ ਕਰੋ।" ਸ਼ਬਦ ਦੀਆਂ ਅਖ਼ੀਰਲੀਆਂ ਪੰਕਤੀਆਂ- "ਪੂਰਬਲੋ ਕਿ੍ਤ ਕਰਮ ਨਾ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਆਲੇ ਰਾਮ ਚੇ ਨਾਮੰ॥" 'ਘਰ ਗੇਹਣ' ਦਾ ਭਾਵ ਘਰ ਵਾਲੀ,ਪੂਰਬਲਾ ਕਰਮ ਨਹੀਂ ਮਿਟਦਾ,ਕਿਸੇ ਕੀਮਤ 'ਤੇ ਨਹੀਂ ਮਿਟਦਾ,ਚਾਹੇ ਕਿਤਨਾ ਵੀ ਨਾਮ ਜਪ ਲਈਏ,ਬੰਦਗੀ ਕਰ ਲਈਏ। ਤਾਂ ਹੀ ਤੇ ਮੈਂ ਰਾਮ ਦਾ ਨਾਂ ਜਪਦਾ ਹਾਂ। ਹੱਦ ਹੋ ਗਈ,ਜਦ ਕਰਮ ਹੀ ਨਹੀਂ ਮਿਟਦਾ ਤਾਂ ਨਾਮ ਜਪਨ ਦਾ ਕੀ ਮਤਲਬ ? ਜਪਨ ਦਾ ਇਕ ਮਤਲਬ ਹੈ,ਜਦ ਕਰਮਾਂ ਦੀ ਮਾਰ ਪੈਂਦੀ ਹੈ ਤਾਂ ਬੰਦਾ ਉਸ ਦੀ ਰਜ਼ਾ ਵਿਚ ਰਾਜ਼ੀ ਰਹਿ ਜਾਂਦਾ ਹੈ,ਖ਼ੁਸ਼ ਰਹਿ ਜਾਂਦਾ ਹੈ,ਉਸ ਦਾ ਹੁਕਮ ਚੰਗਾ ਲੱਗਦਾ ਹੈ,ਪਿਆਰਾ ਲਗਦਾ ਹੈ। ਜਦ ਡਾਕਟਰ ਉਪਰੇਸ਼ਨ ਕਰਦਾ ਹੈ ਤਾਂ ਸਰੀਰ ਨੂੰ ਸੁੰਨ ਕਰ ਲੈਂਦਾ ਹੈ।ਉਂਝ ਤਾਂ ਨਿੱਕੀ ਜਿਹੀ ਸੂਈ ਲੱਗੇ ਤਾਂ ਤੜਪੇਗਾ,ਪਰ ਹੁਣ ਬੜੇ ਬੜੇ ਚਾਕੂ ਲਗਦੇ ਨੇ ,ਨਸ਼ਤਰ ਚਲਦੇ ਨੇ,ਉਸਨੂੰ ਕੁਝ ਨਹੀਂ ਹੋ ਰਿਹਾ। ਸੁਰਤ ਨਾਮ ਵਿਚ ਜੁੜ ਗਈ,ਚਾਹੇ ਕਿਤਨੇ ਦੁੱਖ ਆ ਜਾਣ,ਕਿਤਨੇ ਸੁੱਖ ਆ ਜਾਣ,ਉੁਨਾੑਂ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ। ਸੁਰਤ ਬੜੀ ਉੱਚੀ ਹੋ ਜਾਂਦੀ ਹੈ,ਪਰ ਦੁੱਖ ਕਰਮਾਂ ਮੁਤਾਬਿਕ ਆਉਂਦੇ ਹਨ ਪਰ ਮਹਿਸੂਸ ਨਹੀਂ ਹੁੰਦੇ। ਗਿਅਾਨੀ ਸੰਤ ਸਿੰਘ ਜੀ ਮਸਕੀਨ https://www.facebook.com/Maskeensahib1

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...