ਸੰਬੰਧ ਜੋੜਨ ਦੀ ਇਕ ਸੁਭਾਵਕ ...
ਸੰਬੰਧ ਜੋੜਨ ਦੀ ਇਕ ਸੁਭਾਵਕ ਰੁਚੀ ਮਨੁੱਖ ਅੰਦਰ ਹੁੰਦੀ ਹੈ। ਜਿਥੇ ਤੇ ਜਿਸ ਨਾਲ ਸੰਬੰਧ ਜੁੜ ਜਾਣ ਉਸ ਨੂੰ ਅਸੀਂ ਮਿੱਤਰ ਆਖਦੇ ਹਾਂ। ਸੰਬੰਧ ਜੋੜਨ ਤੇ ਵੀ ਸੰਬੰਧ ਦਾ ਜੁੜਨਾ ਯਾ ਜੁੜੇ ਸੰਬੰਧ ਟੁੱਟ ਜਾਣ ਉਸ ਨੂੰ ਅਸੀਂ ਦੁਸ਼ਮਣ ਕਹਿੰਦੇ ਹਾਂ। ਜਿਥੇ ਮਿੱਤਰ ਵਾਸਤੇ ਇਕ ਹਮਦਰਦੀ ਨਾਲ ਭਰਿਆ ਹੋਇਆ ਹਿਰਦਾ ਹੁੰਦਾ ਹੈ ਉਥੋਂ ਦੁਸ਼ਮਣ ਵਾਸਤੇ ਅਸੀਂ ਨਫ਼ਰਤ ਤੇ ਘਿਰਣਾ ਨਾਲ ਭਰੇ ਹੁੰਦੇ ਹਾਂ। ਜਿਸ ਨਾਲ ਸਾਡਾ ਕੋਈ ਜੋੜ ਤੋੜ ਨਹੀਂ ਉਸ ਨੂੰ ਅਸੀਂ ਅਜਨਬੀ ਆਖਦੇ ਹਾਂ। ਅਜਨਬੀ ਸਾਡੇ ਵਾਸਤੇ ਇਕ ਹਵਾ ਦਾ ਝੋਂਕਾ ਹੈ, ਆਇਆ ਤੇ ਗਿਆ ਅਸੀਂ ਯਾ ਮਿੱਤਰ ਨੂੰ ਯਾਦ ਕਰਦੇ ਹਾਂ ਯਾ ਦੁਸ਼ਮਨ ਨੂੰ। ਜੱਦ ਮਨੁੱਖ ਸੰਤੋਖੀ ਸੀ ਤੇ ਇਸ ਕੋਲ ਸਮਾਂ ਵੀ ਕਾਫੀ ਸੀ, ਤਾਂ ਵਕਤ ਪਾਸ ਕਰਨ ਵਾਸਤੇ ਕਿਸੇ ਸਹਾਰੇ ਦੀ ਲੋੜ ਪੈਂਦੀ ਸੀ। ਪੁਰਾਣਾ ਇਤਿਹਾਸ ਡੂੰਘੀ ਮਿੱਤਰਤਾ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment