ਕੋਈ ਗਾਵੈ ਰਾਗੀ ਨਾਦੀ ...
ਕਥਾ ਹੋ ਜਾਵੇ ਤਾਂ , ਕਥਾ ਹੈ ,,
ਅਗਰ ਕਰਨੀ ਪੈ ਜਾਵੇ ਤਾਂ ਖੱਪਣਾ ਹੈ ,,,,,
ਕੀਰਤਨ ਹੋ ਜਾਵੇ ਤਾਂ , ਕੀਰਤਨ ਹੈ ,,
ਅਗਰ ਕਰਨਾ ਪੈ ਜਾਏ ਤਾਂ ਖੱਪਣਾ ਹੈ ,,,,,
ਦਾਨ ਹੋ ਜਾਵੇ ਤਾਂ , ਦਾਨ ਹੈ ,,
ਅਗਰ ਦੇਣਾ ਪੈ ਜਾਵੇ ਤਾਂ ਮਜਬੂਰੀ ਹੈ ,,,,,
ਪਾਠ ਹੋ ਜਾਵੇ ਤਾਂ , ਪਾਠ ਹੈ ,,
ਅਗਰ ਕਰਨਾ ਪੈ ਜਾਵੇ ਤਾਂ ਖੱਪਣਾ ਹੈ ,,,,,
ਸਤਿਗੁਰੂ ਇਸ ਨੂੰ ਇੰਝ ਬਿਆਨ ਕਰਦੇ ਹਨ ,,
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
ਗੁਰੂ ਗ੍ਰੰਥ ਸਾਹਿਬ - ਅੰਗ ੪੫੦
ਕੋਈ ਮਨੁੱਖ ਰਾਗ ਗਾ ਕੇ , ਕੋਈ ਸੰਖ ਆਦਿਕ ਵਜਾ ਕੇ , ਕੋਈ ਧਾਰਮਿਕ ਪੁਸਤਕਾਂ ਪੜ੍ਹ ਕੇ , ਕਈ ਤਰੀਕਿਆਂ ਨਾਲ ਪ੍ਰਮਾਤਮਾਂ ਦੇ ਗੁਣ ਗਾਉਂਦਾ ਹੈ , ਪਰ ਪ੍ਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ ,,
ਜਿਨ੍ਹਾਂ ਦੇ ਅੰਦਰ ਛਲ ਫਰੇਬ ਪਾਪ ਹੈ , ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ ,, ਉਹਨਾ ਦਾ ਰੋਣਾ ਖੱਪਣਾ ਹੀ ਹੈ ,,,
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment