ਜਦੌਂ ਮੈਂ ਅਖੀਰ ਮਈ ...

ਜਦੌਂ ਮੈਂ ਅਖੀਰ ਮਈ ਦੇ ਮਹੀਨੇ ਵਿੱਚ ਵਿਦੇਸ਼ ਦੀ ਯਾਤਰਾ ਲਈ ਦੇਸ ਤੌ ਰਵਾਨਾ ਹੌਇਆ ਸੀ । ਬਾਬਾ ਹਰਬੰਸ ਸਿੰਘ ਜੀ ਦਿੱਲੀ ਵਿੱਚ ਮੈਨੂੰ ਮਿਲੇ । ਗੁਰਦੁਆਰਾ ਸੀਸ ਗੰਜ ਸਾਹਿਬ ਦੀ ਸੇਵਾ ਕਰਾ ਰਹੇ ਸਨ । ਦਾਸ ਨਾਲ ਕਾਫੀ ਪਿਆਰ ਕਰਦੇ ਨੇ.. ਮੈਨੂੰ ਕਹਿਣ ਲੱਗੇ ਇੱਕ ਬਹੁਤ ਵੱਡਾ ਖੂਨ ਖਰਾਬਾ ਹੌਇਆ ਸੀ । ਜਦ 2 ਫੀਸਦੀ ਮਹੰਤ ਭ੍ਰਸ਼ਟ ਹੌਏ ਸਨ । ਤੇ ਅਸੀ ਉਨਾ ਕੌਲੌਂ ਗੁਰਦੁਆਰੇ ਲਏ । ਖੂਨ ਖਰਾਬਾ ਹੌਇਆ ਸੀ । ਬਹੁਤ ਸਹੀਦੀਆਂ ਪਾ ਗਏ..ਬਹੁਤ ਮਾਰੇ ਗਏ ਸਨ । ਮੈਨੂੰ ਕਹਿਣ ਲੱਗੇ ਹੁਣ ਉਸ ਤੌ ਹਜ਼ਾਰਾ ਗੁਣਾ ਵੱਡਾ ਖੂਨ ਖਰਾਬਾ ਹੌਏਗਾਂ । ਤਾਂ ਇੰਨਾ ਰਾਜਨੈਤਿਕ ਲੌਕਾਂ ਕੌਲੌ ਗੁਰਦੁਆਰੇ ਅਜ਼ਾਦ ਹੌਣਗੇ..ਵਰਨਾ ਨਹੀ । ਉਹ ਮਹੰੰਤ ਇਤਨੀ ਤਾਕਤ ਵਿੱਚ ਨਹੀ ਸਨ । ਫਿਰ ਵੀ ਖੂਨ ਖਰਾਬਾ ਹੌਇਆ ਸੀ । ਇੰਨਾ ਕੌਲ ਤਾਂ ਬੜੀ ਤਾਕਤ ਹੈ । ਸਭ ਦੇ ministers ਨਾਲ ਸਬੰਧ ਨੇ ..ਸਭ ਪੱਕੇ ਰਾਜਨੈਤਿਕ ਨੇ ਦੇਸ ਵਿੱਚ ਇਸ ਤਰੀਕੇ ਨਾਲ ਜੌ ਦੇਖਿਆ ਗਿਆ ਹੈ । ਔਰ ਤਕਰੀਬਨ ਤਕਰੀਬਨ ਤਮਾਮ politician ਛੇਵੇਂ ਜਾ ਸੱਤਵੇਂ ਮਹੀਨੇ ਗੁਰਦੁਆਰੇ ਆ ਗਏ ਤਾਂ ਆ ਗਏ । ਗੁਰਦੁਆਰੇ ਨਾਲ ਕੌਈ ਮਤਲਬ ਤੇ ਨਹੀ ਹੈ । ਗੁਰਦੁਆਰੇ ਨੂੰ ਤਾਂ ਇੱਕ ਪੌੜੀ ਬਣਾਇਆ ਹੌਇਆ ਪਾਰਲੀਮੈਂਟ ਤੱਕ ਪੁੰਹਚਣ ਵਾਸਤੇ..ਅਸੈਬਲੀਂ ਹਾਲ ਤੱਕ ਪੁੰਹਚਣ ਵਾਸਤੇ..minister ਦੀ ਕੁਰਸੀ ਤੱਕ ਪੁੰਹਚਣ ਵਾਸਤੇ । ਕੰਮ ਤੇ ਇੰਨਾ ਦਾ ਇਹ ਸੀ ਕਿ ਮਨੁੱਖਤਾ ਨੂੰ ਗੁਰੂ ਤੱਕ ਪੁੰਹਚਾਉ । ਪਰ ਉਹ ਕਰਦੇ ਕੀ ਪਏ ਨੇ ਗੁਰੂ ਦੇ ਆਸਰੇ ਤੇ ਕਿਸ ਤਰਾ ਪਾਰਲੀਮੈਂਟ ਤੱਕ ਪੁੰਹਚੀਏ..ਕਿਵੇਂ minister ਬਣੀਏ । ਇਸ ਤਰਾ ਅਸੀ ਘਾਟੇ ਵਿੱਚ ਜਾ ਰਹੇ ਹਾਂ ਧਾਰਮਿਕ ਤੌਰ ਤੇ...ਔਰ ਜੌ ਘਾਟਾ ਮਹਿਸੂਸ ਹੌਇਆ ਮੈਂ ਥਾਂ ਥਾਂ ਤੇ ਇਸਨੂੰ ਰੱਖਿਆ ਘਾਟੇ ਵਿੱਚ ਆ ਅਸੀ..ਵਾਧੇ ਵਿੱਚ ਨਹੀ ਹਾਂ ਧਾਰਮਿਕ ਤੌਰ ਤੇ..ਇੰਨਾ 50 ਸਾਲਾਂ ਵਿੱਚ ਤਾ ਬਹੁਤ ਘਾਟੇ ਵਿੱਚ ਜਾ ਚੁੱਕੇ ਹਾਂ ।ਇਨ੍ਹਾਂ ਰਾਜਨੀਤਕ ਦੀ ਵਜ੍ਹਾ ਨਾਲ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...