ਮੈਂ ਅਰਜ਼ ਕਰਾਂ ਜੇਕਰ ...

ਮੈਂ ਅਰਜ਼ ਕਰਾਂ ਜੇਕਰ ਕੌਈ ਨਾਸਿਤਕ ਏ ਆਖੇ ਮੈਂ ਕਿਸੇ ਪਰਮਾਤਮਾ ਨੂੰ ਨਹੀ ਮੰਨਦਾ । ਮੈਨੂੰ ਪ੍ਰ੍ਤੱਖਸ਼ ਪ੍ਰ੍ਮਾਂਣ ਦਿਉ । ਉਸਨੂੰ ਕੀ ਪ੍ਰ੍ਤੱਖਸ਼ ਪ੍ਰ੍ਮਾਂਣ ਦਿਉਗੇਂ ?? ਕੌਈ ਪ੍ਰ੍ਤੱਖਸ਼ ਪ੍ਰ੍ਮਾਂਣ ਨਹੀ ਹੈ । ਨਾਸਿਤਕ ਹੌਣ ਦੀ ਪੂਰੀ ਗੁੰਜ਼ਾਇਸ ਹੈ । ਅਗਰ ਕੌਈ ਅੰਧਾ ਇਹ ਕਹੇ ਕੌਈ ਸੂਰਜ ਨਹੀ ਹੈ । ਮੈਂ ਨਹੀ ਮੰਨਦਾ ਉਸਨੂੰੰ ਕੀ ਪ੍ਰ੍ਤੱਖਸ਼ ਪ੍ਰ੍ਮਾਂਣ ਦਿਉਗੇਂ । ਅੰਧੇ ਦੀ ਦੁਨੀਆ ਵਿੱਚ ਸੂਰਜ ਨਹੀ ਹੈ । ਬੰਗਾਲ ਦੇ ਪ੍ਰ੍ਸਿੱਧ ਮਹਾਤਮਾ ਸੁਆਮੀ ਵਿਵੇਕਾਨੰਦ ਤੇ ਰਾਏਪੁਰ ਵਿੱਚ ਪ੍ਰ੍ਸਨ ਹੌ ਗਿਆ ਸੀ..ਕਿ ਸੁਆਮੀ ਜੀ ਦੱਸੌਗੇ ਕਿ ਕੀ ਮਨੁੱਖ ਦੀ ਜਿੰਦਗੀ ਵਿੱਚ blind faith ਦੀ ਕੌਈ ਜਰੂਰਤ ਹੈ । ਵਿਵੇਕਾਨੰਦ ਬੜੇ ਸਿਆਣੇ ਸਨ । ਸਮਝ ਗਏ ਕਿ ਇਹ ਨੌਜਵਾਨ ਕਿਹੜੀ ਥਾਂ ਤੌ ਅਤੇ ਕਿਉਂ ਸਵਾਲ ਕਰਦਾ ਪਿਆ ਹੈ । ਸੁਆਮੀ ਵਿਵੇਕਾਨੰਦ ਕਹਿਣ ਲੱਗੇ ਹਾਂ blind faith ਦੀ ਜਰੂਰਤ ਹੈ । ਪਰ ਇੱਕ ਸਰਤ ਹੈ ਕਿ ਜਿਸ ਉਪਰ faith ਕਰੀਏ ਉਹ blind ਨਾ ਹੌਵੇ । ਪਰਮਾਤਮਾ ਪਹਿਲੇ ਕਦਮ ਤੇ ਅੰਧ ਵਿਸਵਾਸ ਹੈ । ਜਿਸਨੂੰ ਮੈਂ ਦੇਖਿਆ ਨਹੀ..ਜਿਸਨੂੰ ਮੈਂ ਜਾਣਦਾ ਨਹੀ,ਜਿਸ ਦਾ ਮੈਨੂੰ ਕੌਈ ਪਤਾ ਨਹੀ ਉਸ ਤੇ ਮੈਂ ਭਰੌਸਾ ਕਰਾਂ । ਬੜੀ ਹਿੰਮਤ ਦੀ ਗੱਲ ਹੈ । ਪਰ ਇੱਕ ਵਾਰੀ ਜੇ ਭਰੌਸਾ ਆ ਗਿਆ..ਪੂਰਨ ਭਰੌਸਾ ਬੱਝ ਗਿਆ..ਉਸੇ ਸਮੇ ਜਿੰਦਗੀ ਵਿੱਚ ਪਰਮਾਤਮਾ ਪ੍ਰ੍ਗਟ ਹੌ ਜਾਦੈਂ ਮਹਿਰਾਜ ਕਹਿੰਦੇ ਨੇ ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥ (ਅੰਗ 285) ਇੱਧਰ ਭਰੌਸਾ ਬੱਝਿਆ..ਇੱਧਰ ਪਰਮਾਤਮਾ ਪ੍ਰ੍ਗਟ ਹੌ ਜਾਵੇਗਾ । ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...