ਯਾਗਵੱਲਗ ਰਿਸ਼ੀ ਦੇ ਕੋਲ ...

ਯਾਗਵੱਲਗ ਰਿਸ਼ੀ ਦੇ ਕੋਲ ਇਕ ਦਿਨ ਇਕ ਨੌਜਵਾਨ ਆਇਆ। ਕਹਿੰਦਾ, "ਰਿਸ਼ੀ ਜੀ,ਪ੍ਮਾਤਮਾ ਦੇ ਉੱਪਰ ਮੇਰਾ ਭਰੋੋਸਾ ਨਹੀਂ ਰਿਹਾ।" ਰਿਸ਼ੀ ਨੇ ਕਿਹਾ, "ਕਿਉਂ?" ਨੌਜਵਾਨ ਕਹਿਣ ਲੱਗਾ, "ਕਿਸੇ ਕੋਲ ਕੁਝ ਹੈ,ਕਿਸੇ ਕੋਲ ਕੁਝ,ਮੇਰੇ ਕੋਲ ਕੁਝ ਵੀ ਨਹੀਂ।" ਯਾਗਵੱਲਗ ਕਹਿਣ ਲੱਗੇ, "ਮੈਨੂੰ ਤੇਰੇ ਕੋਲ ਖ਼ਜ਼ਾਨਾ ਦਿਖਾਈ ਦੇ ਰਿਹਾ ਹੈ।" ਇਸ ਖ਼ਜ਼ਾਨੇ ਦੀ ਕਿਸੇ ਕਿਸੇ ਨੂੰ ਸਮਝ ਹੁੰਦੀ ਹੈ। ਇਕਬਾਲ ਕਹਿੰਦਾ ਹੈ :- " ਖ਼ਜ਼ਾਨਾ ਹੂੰ ਛਪਾਇਆ ਮੁਝ ਕੋ ਮੁਸ਼ਤੇ ਖ਼ਾਕੇ ਸਹਿਰਾ ਨੇ, ਕਿਸੀ ਕੋ ਕਿਆ ਖ਼ਬਰ ਹੈ ਕੌਨ ਹੂੰ ਮੈਂ,ਕਿਸ ਕੀ ਦੌਲਤ ਹੂੰ।" ਮੈਂ ਤਾਂ ਖ਼ਜ਼ਾਨਾ ਹਾਂ,ਪਰ ਕੀ ਕਰਾਂ ਮਿੱਟੀ ਵਿਚ ਦੱਬਿਆ ਪਿਆ ਹਾਂ। ਯਾਗਵੱਲਗ ਕਹਿੰਦਾ ਹੈ, "ਮੈਨੂੰ ਤੇਰੇ ਕੋਲ ਬਹੁਤ ਵੱਡਾ ਖ਼ਜ਼ਾਨਾ ਦਿਖਾਈ ਦਿੰਦਾ ਹੈ।" ਉਹ ਨੌਜਵਾਨ ਕਹਿਣ ਲੱਗਾ, "ਰਿਸ਼ੀ ਜੀ,ਮੇਰੇ ਨਾਲ ਮਜ਼ਾਕ ਨਾ ਕਰੋ,ਮੈਂ ਬਹੁਤ ਦੁਖੀ ਹਾਂ ਅਤੇ ਮੈਂ ਰੱਬ ਤੋਂ ਇਨਕਾਰੀ ਹਾਂ,ਮੈਨੂੰ ਉਸ ਨੇ ਕੁਝ ਨਹੀਂ ਦਿੱਤਾ।" "ਮੈਨੂੰ ਤੇਰੇ ਕੋਲ ਸਭ ਕੁਝ ਦਿਖਾਈ ਦੇ ਰਿਹਾ ਹੈ,ਅਗਰ ਤੂੰ ਵੇਚਣਾ ਚਾਹੇਂ ਤਾਂ ਮੈਂ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਹਾਂ।ਮੇਰੇ ਕੋਲ ਸੋਨੇ ਦੀਆਂ ਬੜੀਆਂ ਅਸ਼ਰਫ਼ੀਆਂ ਹਨ।ਰਜੇ ਮਹਾਰਾਜੇ ਮੇਰੇ ਚੇਲੇ ਨੇ।ਥੈਲੀਆਂ ਦੀਆਂ ਥੈਲੀਆਂ ਮੈਨੂੰ ਭੇਟ ਕਰ ਜਾਂਦੇ ਨੇ।ਭਰਿਆ ਪਿਆ ਹੈ ਖ਼ਜ਼ਾਨਾ।ਇਹ ਜਿਹੜੀਆਂ ਤੇਰੀਆਂ ਦੋ ਅੱਖਾਂ ਨੇ ,ਚਲੋ ਮੈਨੂੰ ਦੋ ਨਹੀਂ ਚਾਹੀਦੀਆਂ,ਇਕ ਚਾਹੀਦੀ ਹੈ।ਮੈਂ ਤੇਰੀ ਇਕ ਅੱਖ ਕੱਢਣੀ ਹੈ,ਤੂੰ ਦੱਸ ਕਿਤਨੀਆਂ ਮੋਹਰਾਂ ਲੈਣੀਆਂ ਨੇ,ਵੀਹ ਹਜ਼ਾਰ ਮੋਹਰਾਂ ਲੈਣੀਆਂ ਨੇ?" ਨੌਜਵਾਨ ਕਹਿਣ ਲੱਗਾ, "ਸੰਤ ਜੀ,ਮੈਂ ਅੱਖਾਂ ਵੇਚਣ ਨੂੰ ਤਿਆਰ ਨਹੀ,ਕਿਸੇ ਵੀ ਕੀਮਤ 'ਤੇ ਨਹੀਂ।" "ਅੱਛਾ! ਮੈਨੂੰ ਦੋ ਬਹਵਾਂ ਦੀ ਲੋੜ ਹੈ,ਚਾਹੀਦੀਆਂ ਨੇ,ਤੂੰ ਦੱਸ ਇਨਾੑਂ ਦੋ ਹੱਥਾਂ ਬਾਹਵਾਂ ਦੀਆਂ ਕਿੰਨੀਆਂ ਮੋਹਰਾਂ ਲੈਣੀਆਂ ਨੇ,ਕਿਤਨੇ ਲੱਖ ਮੋਹਰਾਂ ਲੈਣੀਆਂ ਨੇ?" "ਨਹੀਂ ਸੰਤ ਜੀ,ਇਹ ਹੱਥ ਤਾਂ ਮੈਂ ਕਿਸੇ ਕੀਮਤ ਤੇ ਵੀ ਨਹੀਂ ਵੇਚਣੇ,ਅਾਪਣੇ ਹੱਥ ਕਿਸ ਤਰਾਂ ਦੇ ਦਿਆਂ?" ਫਿਰ ਪਤਾ ਹੈ ਸੰਤ ਜੀ ਨੇ ਕੀ ਆਖਿਆ,ਕਹਿਣ ਲੱਗੇ, "ਮੈਂ ਪੂਰੀ ਗਾਗਰ ਅਸ਼ਰਫ਼ੀਆਂ ਦੀ ਭਰੀ ਹੋਈ ਤੈਨੂੰ ਦਿੰਦਾ ਹਾਂ।ਇਹ ਜ਼ੁਬਾਨ ਮੈਨੂੰ ਚਾਹੀਦੀ ਹੈ,ਜੋ ਤੇਰੇ ਕੋਲ ਹੈ।" ਉਹ ਨੌਜਵਾਨ ਕਹਿੰਦਾ ਹੈ, "ਸੰਤ ਜੀ,ਮੈਂ ਜ਼ੁਬਾਨ ਕਿਸੇ ਵੀ ਕੀਮਤ 'ਤੇ ਨਹੀਂ ਵੇਚਣੀ।" "ਅੱਛਾ! ਤੂੰ ਦੋ ਲੱਤਾਂ ਹੀ ਵੇਚ ਦੇ,ਇਹ ਮੋਹਰਾਂ ਦੀ ਗਾਗਰ ਲੈ ਜਾ,ਇਹ ਦੋ ਪੈਰ ਵੇਚ ਦੇ ਤੂੰ ਮੈਨੂੰ।" "ਸੰਤ ਜੀ,ਇਹ ਮੈਂ ਕਿਸੇ ਵੀ ਕੀਮਤ 'ਤੇ ਵੇਚਣ ਨੂੰ ਤਿਆਰ ਨਹੀਂ।" "ਤੂੰ ਇਕ ਇਿਕ ਅੰਗ ਕਿਸੇ ਵੀ ਕੀਮਤ 'ਤੇ ਵੇਚਣ ਨੂੰ ਤਿਆਰ ਨਹੀਂ ਅਤੇ ਤੂੰ ਕਹਿ ਰਿਹਾ ਹੈਂ ਕਿ ਤੇਰੇ ਕੋਲ ਕੁਝ ਵੀ ਨਹੀਂ।ਇਹ ਜੋ ਬੇਸ਼-ਕੀਮਤੀ ਅੰਗ ਨੇ,ਇਨਾੑਂ ਦੀ ਸਹੀ ਵਰਤੋਂ ਕਰ,ਪਰਮਾਤਮਾ ਤੇਰੀ ਝੋਲੀ ਭਰ ਦੇਵੇਗਾ।" ਉਸ ਦੀ ਦਾਤ ਤੋਂ ਕੋਈ ਵੀ ਖ਼ਾਲੀ ਨਹੀਂ।ਉਸ ਨੇ ਹੱਥ ਪੈੈਰ ਦਿਲ ਦਿਮਾਗ ਕੰਨ ਅੱਖਾਂ ਜ਼ੁਬਾਨ ਦਿੱਤੀ ਹੈ।ਸੁਆਸ ਦਿੱਤੇ ਨੇ,ਰਹਿਣ ਨੂੰ ਧਰਤੀ ਦਿੱਤੀ,ਪੀਣ ਨੂੰ ਪਾਣੀ ਦਿੱਤਾ ਹੈ,ਜੀਵਨ ਵਾਸਤੇ ਪਵਨ ਦਿੱਤੀ ਹੈ।ਉਸ ਦੀ ਦਾਤ ਤੋਂ ਬਿਨਾਂ ਕੋਈ ਖ਼ਾਲੀ ਨਹੀਂ।ਉਸ ਨੇ ਸਾਰਿਆਂ ਦੀਆਂ ਝੋਲੀਆਂ ਵਿਚ ਸਭ ਕੁਝ ਪਾਇਆ ਹੋਇਆ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...