ਛਿਨੁ ਛਿਨੁ ਅਉਧ ਬਿਹਾਤੁ ...

ਮਨੁੱਖ ਉਮਰ ਦੇ ਵਿੱਚ ਜਾਂ ਸਰੀਰ ਦੇ ਵਿੱਚ ਭਾਵੇਂ ਵੱਡਾ ਹੋ ਰਿਹਾ ਹੈ ,,,,, ਪਰ ਮਨੁੱਖ ਫਿਰ ਵੀ ਘਟ ਰਿਹਾ ਹੈ ,,,, ਹੋ ਸਕਦਾ ਹੈ ਮਨੁੱਖ ਦਾ ਪਰਿਵਾਰ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦੀਆਂ ਮਹਿਲ-ਮਾੜੀਆਂ ਵੱਡੇ ਹੋ ਰਹੇ ਹੋਣ ,,,,, ਹੋ ਸਕਦਾ ਹੈ ਮਨੁੱਖ ਦਾ ਰੁਤਬਾ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦਾ ਸੰਸਾਰ ਵੱਡਾ ਹੋ ਰਿਹਾ ਹੋਵੇ ,,,,, ਪਰ ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥ ਗੁਰੂ ਗ੍ਰੰਥ ਸਾਹਿਬ - ਅੰਗ ੭੨੬ ਜਿਵੇਂ ਤਿੜਕੇ ਹੋਏ ਘੜੇ ਚੋਂ ਪਾਣੀ ਸਹਿਜੇ ਹੀ ਨਿਕਲਦਾ ਰਹਿੰਦਾ ਹੈ , ਉਵੇਂ ਹੀ ਇੱਕ ਇੱਕ ਛਿਨ ਕਰਕੇ ਉਮਰ ਬੀਤਦੀ ਜਾਂਦੀ ਹੈ । ( ਅਗਰ ਇਹ ਮੰਨ ਲਈਏ ਮਨੁੱਖ ਨੇ ਸੌ ਸਾਲ ਜਿਉਣਾ ਹੈ ,, ਤਾਂ ਅੱਜ ਦਾ, ਇੱਕ ਦਿਨ ਲੰਘ ਗਿਆ ਤਾਂ ਉਹ ਇੱਕ ਦਿਨ ਛੋਟਾ ਹੋ ਗਿਆ ਹੈ , ਤੇ ਰੋਜ ਰੋਜ ਛੋਟਾ ਹੀ ਹੁੰਦਾ ਜਾ ਰਿਹਾ ਹੈ ਹਰ ਰੋਜ ਘਟ ਰਿਹਾ ਹੈ ,ਪਲ ਪਲ ਘਟ ਰਿਹਾ ਹੈ , ਤੇ ਇੱਕ ਦਿਨ ਮਿਟ ਜਾਏਗਾ ,,) ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ ਗੁਰੂ ਗ੍ਰੰਥ ਸਾਹਿਬ ਬੱਚੇ ਦੀ ਮਾਂ ਬਸ ਏਨਾ ਕੁ ਹੀ ਜਾਣਦੀ ਹੈ , ਕੇ ਮੇਰਾ ਪੁੱਤਰ ਦਿਨੋਂ-ਦਿਨ ਵੱਡਾ ਹੋ ਰਿਹਾ ਹੈ ,,,, ਪਰ ਉਹ ਇਹ ਨੀ ਸਮਝਦੀ ਕੇ ਮੇਰੇ ਪੁੱਤਰ ਦੀ ਰੋਜ-ਬ-ਰੋਜ ਉਮਰ ਘਟ ਹੁੰਦੀ ਜਾ ਰਹੀ ਹੈ ,, ( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...