ਸ੍ਰਿਸ਼ਟੀ ਦਾ ਮੂਲ ਜ੍ਯੋਤੀ (ਪ੍ਰਕਾਸ਼) ਹੈ ...
ਸਿਧ ਪੁਰਸ਼ਾ ਦੇ ਕਥਨ ਅਨੁਸਾਰ ਸ੍ਰਿਸ਼ਟੀ ਦਾ ਮੂਲ ਜ੍ਯੋਤੀ (ਪ੍ਰਕਾਸ਼) ਹੈ। ਜਦ ਸਭ ਕੁਛ ਨਸ਼ਟ ਹੋ ਜਾੰਦਾ ਹੈ ਤਾ ਵੀ ਪ੍ਰਕਾਸ਼ ਰਹਿੰਦਾ ਹੈ। ਪ੍ਰਕਾਸ਼ ਅਨਾਦੀ ਹੈ, ਪ੍ਰਕਾਸ਼ ਸ਼ਾਸ਼ਵਿਤ ਹੈ, ਪ੍ਰਕਾਸ਼ ਵ੍ਯਾਪਕ ਹੈ। ਪ੍ਰਕਾਸ਼ ਨਿਹਚਲ ਹੈ, ਪ੍ਰਕਾਸ਼ ਆਨੰਦ ਦਾ ਸੋਮਾ ਹੈ। ਧਾਰਮਿਕ ਦੁਨੀਆ ਵਿਚ ਪਰੰਪਰਾ ਤੋ ਇਕ ਧਾਰਨਾ ਬਣੀ ਹੋਈ ਹੈ ਕਿ ਦੇਵਤੇ, ਫ਼ਰਿਸ਼ਤੇ ਨੂਰ ਤੋ ਬਣੇ ਹਨ। ਦੇਵਤੇ ਦਾ ਮਤਲਬ ਇਤਨਾ ਹੀ ਹੈ, ਜਿਸਦੇ ਅੰਦਰ ਦੈਵੀ-ਜ੍ਯੋਤੀ ਵਿਦਮਾਨ ਹੈ, ਜਿਸਦੇ ਅੰਦਰ ਦੀਵਾ ਜਲ ਗਿਆ ਹੈ। ਇਸਲਾਮੀ ਧਾਰਮਿਕ ਸਾਹਿਤ ਦੇ ਅੰਦਰ ਫ਼ਰਿਸ਼ਤਿਆ ਦਾ ਜਨਮ ਨੂਰ ਤੋ ਮਨਿਆ ਗਿਆ ਹੈ, ਇਸ ਵਾਸਤੇ ਫ਼ਰਿਸ਼ਤਿਆ ਨੂੰ ਨੂਰੀ ਆਖਦੇ ਹਨ। ਦਰ-ਅਸਲ ਵਾਸਤਵਿਕ ਵਿਚਾਰ ਇਹ ਹੈ, ਜੋ ਖ਼ਾਕ ਤੋ, ਭੋਤਿਕ ਤੱਤਾ ਤੋ ਰਸ ਖੁਸ਼ਿਆ ਲਭਣ ਦੀ ਚੇਸ਼ਟਾ ਕਰੇ, ਉਹ ਸੰਸਾਰੀ ਹੈ, ਉਹ ਭੋਤਿਕ ਤੇ ਭੋਗੀ ਹੈ, ਪਰ ਜੋ ਨੂਰ, ਦਿਵੈ-ਜ੍ਯੋਤੀ ਵਿਚੋਂ ਜੀਵਨ ਦਾ ਰਹੱਸ, ਅਨੰਦ, ਖੇੜਾ ਲੱਭਣ ਦੀ ਕੋਸ਼ਿਸ਼ ਕਰੇ, ਉਹ ਨੂਰੀ ਦੇਵਤਾ ਹੈ। ਪਰਮਾਤਮਾ ਪਰਮ ਪ੍ਰਕਾਸ਼ ਹੈ, ਨੂਰ ਹੈ। ਪਰਮਾਤਮ ਜ੍ਯੋਤੀ ਤਕ ਪਹੁੰਚਣ ਦਾ ਸਾਧਨ ਸ਼ਬਦ-ਜ੍ਯੋਤੀ ਹੈ, ਇਸ ਵਾਸਤੇ ਸ਼ਬਦ ਗੁਰੂ ਹੈ। ਸ਼ਬਦ ਦੀ ਵਿਚਾਰ ਪਰਮਾਤਮ ਜ੍ਯੋਤੀ ਨੂੰ ਪ੍ਰਗਟ ਕਰਨ ਵਿਚ ਸਹਾਇਕ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment