ਅੰਤਰਿ ਪਿਆਸ ਉਠੀ ਪ੍ਰਭ ...
ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥
ਅੰਗ ੮੩੫
ਗੁਰੂ ਦਾ ਸ਼ਬਦ, ਉਸ ਮੰਤਰ ਨੂੰ ਮੈਂ ਕੀ ਸੁਣਿਆ ਬਸ ਸੁਣਨਾ ਮਨੋ ਤੀਰ ਲਗਿਆ ਹੈ। ਤੀਰ ਦੇ ਲਗਦਿਆਂ ਸਰੀਰ ਵਿਚੋਂ ਖੁਨ ਨਿਕਲਦਾ ਹੈ। ਸ਼ਬਦ ਦਾ ਤੀਰ ਜਦੋਂ ਮਨ ਨੂੰ ਲੱਗੇ ਤਾਂ ਵਾਸ਼ਨਾ ਨਿਕਲਦੀ ਹੈ। ਤੀਰ ਲਗੇ ਬਿਨਾਂ ਮਨ ਵਿਚ ਵਾਸ਼ਨਾ ਦਾ ਨਿਕਲਣਾ ਅਤਿਅੰਤ ਕਠਿਨ ਹੈ। ਸਰੀਰ ਵਿੱਚੋਂ ਬਹੁਤਾ ਖੁਨ ਨਿਕਲ ਜਾਏ ਤਾਂ ਗਲਾ ਖੁਸ਼ਕ ਹੋ ਜਾਂਦਾ ਹੈ, ਜੁਬਾਨ ਪਾਣੀ ਮੰਗਦੀ ਹੈ, ਹਾਏ ਰੋਟੀ, ਹਾਏ ਰੋਟੀ ਤੜਪਦਾ ਹੋਇਆ ਮਨੁੱਖ ਨਹੀਂ ਕਰਦਾ, ਪਾਣੀ ਮੰਗਦਾ ਹੈ। ਸਾਹਿਬ ਕਹਿੰਦੇ ਹਨ ਕਿ ਹੂਬਹੂ ਸ਼ਬਦ ਦਾ ਤੀਰ ਵੀ ਜੇ ਮਨ ਨੂੰ ਲੱਗੇ ਤਾਂ ਫਿਰ ਪਿਆਸ ਪੈਦਾ ਹੋ ਜਾਦੀ ਹੈ।
"ਧੁਨਿ ਮਹਿ ਧਿਆਨੁ,ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ॥"
ਰਾਮਕਲੀ ਮ: ੧, ਪੰਨਾ ੮੭੯
ਮਹਾਰਾਜ ਕਹਿੰਦੇ ਹਨ ਕਿ ਧੁਨ ਵਿਚ ਧਿਆਨ ਜੋੜੋ।
'ਵਾਹਿਗੁਰੂ ਵਾਹਿਗੁਰੂ,'
ਇਸ ਦੀ ਧੁਨੀ ਵਿਚ ਸੁਰਤ ਜੋੜਨੀ ਹੈ,ਇਸ ਨੂੰ ਸੁਣਨਾ ਹੈ।ਇਸ ਨਾਲ ਕੀ ਹੋਵੇਗਾ ਕਿ ਜੈਸੇ ਜੈਸੇ ਜਾਗਦੇ ਜਾਵਾਂਗੇ,ਵਾਹਿਗੁਰੂ ਦਾ ਪਤਾ ਚੱਲਦਾ ਜਾਵੇਗਾ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment