ਆਪਿ ਬੀਜ ਆਪੇ ਹੀ ਖਾਹਿ ...

ਆਪਿ ਬੀਜ ਆਪੇ ਹੀ ਖਾਹਿ॥ ਜਪੁ ਜੀ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ( ਭਜਨ ਦੀ ਮੂਰਤੀ ਬ੍ਹਮ ਗਿਆਨ ਦੀ ਮੂਰਤੀ ) ਸੱਪ ਨੇ ਉਨ੍ਹਾਂ ਨੂੰ ਡੰਗ ਮਾਰਿਆ, ਖੈਰ, ਸਰੀਰ ਤਾਂ ਬਚ ਗਿਆ,ਜਾਨ ਤਾਂ ਬਚ ਗਈ,ਪਰ ਜ਼ਹਿਰ ਦਾ ਕੁਝ ਅੈਸਾ ਅਸਰ ਹੋਇਆ ਕਿ ਪੈਰ ਫੁੱਲਣ ਲੱਗ ਪਿਆ ਤੇ ਉਸ ਦੇ ਵਿਚ ਜ਼ਖ਼ਮ ਹੋਣ ਲੱਗਾ।ਜ਼ਖ਼ਮ ਠੀਕ ਨਾ ਹੋਏ ਤਾਂ ਬਾਬਾ ਅਤਰ ਸਿੰਘ ਜੀ ਨੂੰ ਸਿੰਘਾਂ ਨੇ ਕਿਹਾ- "ਮਹਾਰਾਜ ! ਅਕਾਲ ਪੁਰਖ ਅੱਗੇ ਅਰਦਾਸ ਕਰ ਲਈਏ।" ਤਾਂ ਪਤਾ ਹੈ ਮੂਲ ਬਚਨ ਕੀ ਨਿਕਲੇ- "ਕਰਮ ਮੇਰਾ ਤੇ ਧੋਣ ਵਾਸਤੇ ਗੁਰੂ ਨੂੰ ਆਖਾਂ।" ਬਸ ਇਤਨਾ ਕਹਿ ਕੇ ਚੁੱਪ ਕਰ ਗਏ।ਰਮਜ਼ੀ ਬੰਦੇ,ਨਹੀਂ ਸਮਝੇ,ਉੁਨਾਂ ਦੀ ਰਮਜ਼ ਕਹਿਣ ਦਾ ਢੰਗ। ਪਾਣੀ ਫਰਜ਼ ਕਰੋ ਕਿ ਕਿਸੇ ਵੱਡੇ ਸਰੋਵਰ ਵਿਚ ਹੈ।ਉਸ ਵੱਡੇ ਸਰੋਵਰ ਦੇ ਪਾਣੀ ਨੂੰ ਥੋੜੀੑ ਜਿਹੀ ਥਾਂ ਵਿਚ ਜੇ ਇਕੱਠਾ ਕਰਨਾ ਹੋਵੇ ਤਾਂ ਪਾਣੀ ਡੂੰਘਾ ਜ਼ਿਆਦਾ ਹੋ ਜਾਏਗਾ,ਗਹਿਰਾ ਹੋ ਜਾਏਗਾ।ਦੁੱਖ ਬੜੇ ਲੰਮੇਂ ਸਮੇਂ ਤੱਕ ਭੋਗਣੇ ਹੋਣ ਤਾਂ ਫਿਰ ਛੋਟੇ-ਵੱਡੇ ਦੁੱਖ ਸਾਲਾਂ ਬੱਧੀ ਚਲਦੇ ਹੀ ਰਹਿੰਦੇ ਹਨ।ਪਰ ਜੇ ਉਹੀ ਦੁੱਖ ਪੰਦਰਾਂ ਦਿਨਾਂ ਜਾਂ ਮਹੀਨੇ ਵਿਚ ਭੋਗਣੇ ਹੋਵਣ ਤਾਂ ਦੁੱਖ ਬੜਾ ਗਹਿਰਾ ਹੋ ਜਾਂਦਾ ਹੈ,ਡੂੰਘਾ ਹੋ ਜਾਂਦਾ ਹੈ।ਭਗਤਾਂ ਦਾ ਦੁੱਖ ਨਾਮ ਜੱਪਣ ਕਰਕੇ ਜਲਦੀ ਨਿੱਬੜਦਾ ਹੈ,ਬੜਾ ਗਹਿਰਾ ਹੋ ਜਾਂਦਾ ਹੈ।ਆਮ ਬੰਦਿਆਂ ਦੇ ਅੰਦਰ ਕਈ ਵਾਰ ਸ਼ੰਕਾ ਵੀ ਪੈਦਾ ਹੋ ਜਾਂਦੀ ਹੈ ਕਿ ਸੁਆਸ-ਸੁਆਸ ਨਾਮ ਜਪਣ ਵਾਲਾ ਬੰਦਾ ਇਤਨਾ ਦੁੱਖ ਦੇ ਵਿਚ,ਇਤਨੀ ਪੀੜਾ ਦੇ ਵਿਚ।ਕੌਣ ਦੱਸੇ ਜੋ ਆਮ ਬੰਦਿਆਂ ਨੇ ਕਈ ਸਾਲਾਂ ਵਿਚ,ਕਈ ਜਨਮਾਂ ਵਿਚ ਭੋਗਣੇ ਹਨ,ਇਨ੍ਹਾਂ ਨੇ ਕੁਝ ਦਿਨਾਂ ਵਿਚ ਹੀ ਗੱਲ ਨਿਬੇੜਨੀ ਹੋਵੇ ਤਾਂ ਇਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਦੁੱਖ ਤੇ ਸੁਪਨੇ ਵਿਚ ਬਤੀਤ ਹੋ ਗਿਆ। ਦੁੱਖ ਵੱਧ ਜਾਂਦੇ ਹਨ ਤਾਂ ਉਨ੍ਹਾਂ ਦੀ ਨਵਿਰਤੀ ਲਈ ਭਗਤ ਪ੍ਰਾਰਥਨਾ ਨਹੀਂ ਕਰਦੇ।ਜੇਕਰ ਉਹ ਕਿਸੇ ਪ੍ਰਾਰਥਨਾ ਅਰਜ਼ੋਈ ਨਾਲ ਮਿਟ ਸਕਦਾ ਹੈ ਤਾਂ ਇਸ ਦਾ ਮਤਲਬ ਕਿ ਪ੍ਮਾਤਮਾਂ ਦਾ ਵਿਧਾਨ ਮਿਟਾਇਆ ਜਾ ਸਕਦਾ ਹੈ,ਉਸ ਦੇ ਨਿਯਮ ਨੂੰ ਤੋੜਿਆ ਜਾ ਸਕਦਾ ਹੈ। ਨਹੀਂ, ਤਿ੍ਲੋਚਨ ਜੀ ਕਹਿੰਦੇ ਹਨ ਕਿ ਤੇਰਾ ਨਿਯਮ ਅਟੱਲ ਹੈ,ਪੂਰਬਲਾ ਕਰਮ ਨਹੀਂ ਮਿਟਦਾ,ਭੋਗਣਾ ਪੈਂਦਾ ਹੈ,ਲਾਜ਼ਮੀ ਭੋਗਣਾ ਪੈਂਦਾ ਹੈ।ਇਹ ਗੱਲ ਵੱਖਰੀ ਹੈ ਕਿ ਨਾਮ ਜਪਣ ਵਾਲਿਆਂ ਦੇ ਦੁੱਖ ਪ੍ਮਾਤਮਾਂ ਸੁਪਣੇ ਵਿਚ ਲੰਘਾ ਦੇਵੇ,ਜਿਵੇਂ ਡਾਕਟਰ ਸਰੀਰ ਨੂੰ ਸੁੰਨ ਕਰਕੇ ਔਜ਼ਾਰਾਂ ਨਾਲ ਅਪੇ੍ਸ਼ਨ ਕਰਦਾ ਹੈ,ਮਰੀਜ਼ ਨੂੰ ਕੋਈ ਪਤਾ ਨਹੀਂ ਚਲਦਾ।ਇਸੇ ਤਹਾਂ ਪ੍ਮਾਤਮਾ ਨਾਮ ਜਪਣ ਵਾਲਿਆਂ ਨੂੰ ਦੁੱਖ ਸੁੱਖ ਤੋਂ ਉਚਾ ਕਰ ਦਿੰਦਾ ਹੈ।ਉੁਨਾਂ ਨੂੰ ਦੁੱਖ ਦਾ ਪਤਾ ਹੀ ਨਹੀਂ ਚਲਦਾ ਪਰ ਕਰਮਾਂ ਮੁਤਾਬਿਕ ਦੁੱਖ ਭੋਗਿਆ ਵੀ ਜਾਂਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...