ਮਾਏਆ ਚੀਤ ਭਰਮੇਣ ਇਸ਼ਟ ...

ਕਹਦੇਂ ਨੇ ਖਲੀਲ ਜਬਰਾਣ ਨੇ ਇਕ ਕਹਾਣੀ ਲਿਖੀ ਹੈ। ਔਰ ਏ ( ਮੇਰਾ ਸੁਫਨਾ ) ਕਦੀ ਕਦੀ ਐਸਾ ਵੀ ਦੇਖਦੇ ਹਾਂ ਕੇ ਵਸਤਵਿਕਤਾ ਵੀ ਸੁਫਨਾ ਹੁੰਦੀ ਹੈ। ਔਰ ਕਦੀ-ਕਦੀ ਐਸਾ ਵੀ ਹੁੰਦਾ ਹੈ ਸੁਫਨਾ ਵੀ ਵਾਸਤਵਿਕਤਾ ਹੁੰਦੀ ਹੈ ਹਕੀਕਤ ਹੁੰਦੀ ਹੈ। ਖਲੀਲ ਜਬਰਾਣ ਆਪਣਾ ਇਕ ਸੁਫਨਾ ਲਿਖਦਾ ਹੈ। ਕਹਦੇਂ ਮੈਂ ਸੁਫਨੇ ਵਿੱਚ ਕੀ ਵੇਖਦਾਂ। ਇੱਕ ਬੋਹਤ ਵੱਡੀ ਸ਼ੋਭਾਯਾਤਰਾ ਕਈ ਸੁਭਾਏਮਾਨ ਹਸਤੀਆਂ ਦੀ ਨਿਕਲ ਰਹੀ ਹੈ। ਬੱੜਾ ਵੱਡਾ ਜਲੂਸ ਪਹਿਲੇ ਮਹਾਨ ਭਾਵ ਪਾਲਕੀ ਵਿਚ ਬੈਠੇ ਨੇ ਮੋਡੇਆਂ ਤੇ ਇਹ ਪਾਲਕੀ ਸੈਂਕੜੇ ਮਨੁੱਖਾਂ ਨੇ ਚੱਕੀ ਹੋਈ ਹੈ। ਅਗੇ ਹਜਾਰਾਂ ਪਿਛੇ ਹਜਾਰਾਂ ਡੋਲ ਡਮਕੇ ਪੁਜਾ ਪ੍ਰਤਿਸ਼ਠਾ ਫੁੱਲਾਂ ਦੀ ਵਰਖਾ ਤੇ ਕਹਿਦਾਂ ਮੈਂ ਸੁਫਨੇ ਵਿੱਚ ਪੁਛਿਆ ਇਹ ਕੋਣ ਨੇ, ਜਿਨ੍ਹਾਂ ਨੂੰ ਏਨੇ ਸਜਦੇ ਹੋ ਰਹੇ ਨੇ, ਜਿਨ੍ਹਾਂ ਦੇ ਅਗੋਂ ਏਨੇ ਦਿਵੇ ਜਗਾਏ ਜੀ ਰਹੇ ਨੇ ਇਹ ਕੋਣ ਨੇ, ਜਿਨ੍ਹਾਂ ਦੇ ਉੱਤੇ ਏਨੇ ਮਨੁੱਖ ਚੌਰ ਕਰ ਰਹੇ ਨੇ, ਔਰ ਜਿਨ੍ਹਾਂ ਨੂੰ ਲੰਮਬੀ ਡੰਡੋਤ ਕਰ ਰਹੇ ਨੇ, ਸਾਰੇ ਆਂ ਨੇ ਦੱਸਿਆ ਇਹ ( ਮੁਸਾ ) ਨੇ ਪੈਗੰਬਰੀ ਪੁਰਸ਼ ਨੇ। ਲੰਗ ਗਈ ਏ ਸਵਾਰੀ ਦੁਸਰੀ ਆ ਰਹੀ ਏ, ਉਸ ਸਵਾਰੀ ਨਾਲ ਵੀ ਹਜਾਰਾਂ ਦੀ ਭੀੜ ਬੱੜਾ ਇਕੱਠ, ਬੱੜੇ ਸਜਦੇ, ਬੱੜੀ ਸੁਗੰਧ ਖਲੇਰੀ ਜਾ ਰਹੀ ਹੈ। ਪੁਸ਼ਪ ਦੀ ਵਰਖਾ ਹੋ ਰਹੀ ਹੈ। ਪੁਛਿਆ ਇਹ ਕੋਣ ( ਇਸਾ ) ਨੇ ਲੇਕਿਨ ਇਹ ਜਲੂਸ ਤਾਂ ਬੋਹਤ ਵੱਡਾ ਹੈ। ਹੋਰ ਆ ਰਹੀ ਹੈ ਤੀਸਰੀ ਸਵਾਰੀ ਬੋਹਤ ਵੱਡੀ ਮੱਖਲੂਕ ਬਾਰ ਬਾਰ ਸਜਦੇ, ਬਾਰ ਬਾਰ ਜੈਕਾਰਿਆਂ ਦੀ ਧੁਨ, ਬਾਰ ਬਾਰ ਨਮਸਕਾਰ ਸਲਾਮ ਚਾਰੋ ਪਾਸੇ ਅਰਲਫੁਲੇਲ ਛਿੜਕਾਅ ਜਾ ਰਿਹਾ ਔਰ ਹੀਰੇ ਮੋਤੀ ਤੱਕ ਨਿਛਾਵਰ ਕਿਤੇ ਜਾ ਰਹੇ ਹਨ। ਪੁਛਿਆ ਇਹ ਕੋਣ? ਇਹ ਇਸਲਾਮ ਦੇ ਬਾਨੀ ( ਮਹੋਮੱਦ ਸਾਹਿਬ ) ਉਹ ਨੇ ਫਿਰ ( ਜੱਲ ਦਰਸਤ ) ਦੀ ਸਵਾਰੀ ਲੰਘੀ ਬੜੀ ਭਾਰੀ ਭੀੜ, ਬੜਾ ਸੁੰਦਰ ਰੱਥ, ਬੜੇ ਖੁਬਸੂਰਤ ਘੌੜੇ, ਔਰ ਬੜੀ ਸ਼ਿੰਗਾਰੀ ਹੋਈ ਏ ਬੱਗੀ ਲੰਗ ਗਿਆ ਜੱਦ ਇਹ ਜਲੂਸ ਇੱਕ ਹੋਰ ਸਵਾਰੀ ਆ ਰਹੀ ਹੈ। ਨਾ ਅੱਗੇ ਭੀੜ ਨਾ ਪਿੱਛੇ ਭੀੜ, ਨਾ ਸਜਦੇ ਨਾ ਫੁੱਲਾਂ ਦੀ ਵਰਖਾ, ਨਾ ਅਤਰਫੁਲੇਲ ਦਾ ਛਿੜਕਾ ਪਰ ਪਾਲਕੀ ਵਿੱਚ ਬੈਠੀ ਕੋਈ ਰੁਹਾਨੀ ਰੂਹ ਹੈ, ਇਸਦਾ ਦੇਖਣਾ ਪ੍ਰਭਾਵਿਤ ਕਰਦਾ ਹੈ, ਉਸ ਦੀ ਹੋਂਦ ਮੁਤਾਸਰ ਕਰਦੀ ਹੈ। ਪਰ ਅੱਗੇ ਵੀ ਕੋਈ ਨੀ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਇਹ ਪਾਲਕੀ ਚੱਕੀ ਹੋਈ। ਖਲੀਲ ਜਬਰਾਣ ਦਾ ਲੋਖਕ ਪੁੱਛ ਕਰਦਾ ਹੈ ਏਹ ਕੋਣ ਮਹਾਂ ਨਵਾਬ ਨੇ? ਇਨ੍ਹਾਂ ਨੂੰ ਕੀ ਸ਼ੋਕ ਪੈਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜੱਦ ਕੋਈ ਮਨੁੱਖ ਨਾਲ ਚੱਲਣ ਨੂੰ ਤਿਆਰ ਹੀ ਨਹੀਂ। ਨਾ ਅਗੇ ਨਾ ਪਿਛੇ ਇਹ ਕੋਣ ਜਿਨ੍ਹਾਂ ਨੇ ਇਹ ਪਾਲਕੀ ਚੱਕੀ ਹੋਈ ਸੀ ਇੱਕ ਅਵਾਜ ਹੋਕੇ ਕਿਹਾ ਇਹ { ਖੁਦਾ } ਹੈ। ਅੱਖ ਖੁੱਲ੍ਹ ਗਈ ਖਲੀਲ ਜਬਰਾਣ ਦੀ ਤੇ ਕਹਿਦਾਂ ਮੈਂ ਸੁਫਨਾ ਲਿਖਣ ਤੇ ਮਜਬੂਰ ਹਾਂ { ਖੁਦਾ } ਦੇ ਨਾਲ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ, ਖੁਦਾ ਸਾਰੇਆਂ ਨਾਲ, ਖੁਦਾ ਸਾਰੇਆਂ ਨਾਲ ਹੈ ਉਸ ਨਾਲ ਕੋਈ ਵੀ ਨਹੀਂ, ਕੋਈ ਵੀ ਨਹੀਂ, ਕੋਈ ਵੀ ਨਹੀਂ। ਸਾਰੇਆਂ ਨੇ ਆਪਣੇ ਆਪਣੇ ਖੁਦਾ ਬਣਾਏ ਪਰ ਜਿਹੜਾ ਖੁਦਾ ਬਣਾਏਆ ਉਹ ਤਾਂ ਖੁਦਾ ਦੇ ਵਿੱਚ ਦੀਵਾਰ ਹੈ। ਇਨ੍ਹਾਂ ਦੀਵਾਰਾਂ ਦੇ ਨਾਲ ਅਂਨਤਂ ਹੋਰ ਦੀਵਾਰਾਂ ਔਰ ਇਨਾ ਦੀਵਾਰਾਂ ਦਾ ਨਾਂ ਹੀ ਹੈ ( ਮਾਏਆ ) ਔਰ ਇਨ੍ਹਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ( ਹਉਆ ) ਹਉਆ ਜੋ ਦਿਖਾਈ ਦੇਵੇ, ਹਉਆ ਜੋ ਪ੍ਰਭਾਵਿਤ ਵੀ ਕਰੇ, ਹਉਆ ਜਿਸ ਦੀ ਗਿਰਫਤ ਵਿੱਚ ਵੀ ਆ ਜਾਇਏ, ਲੇਕਿਨ ਫਿਰ ਵੀ ਉਹ ਸਾਡੀ ਗਿਰਫਤ ਵਿੱਚ ਨਾ ਆਵੇ ਸਾਡੇ ਹੱਥੋਂ ਨਿਕਲ ਜਾਏ ਹਉਆ। ਇਸਨੂੰ ਭਾਰਤ ਦੇ ਵਿਦਵਾਨਾਂ ਨੇ ਕਿਹਾ ( ਮਾਏਆ ) ਪ੍ਰਭਾਵਿਤ ਕਰ ਰਹੀ ਹੈ। ਮਾਏਆ ਦੇ ਅਂਨਤਂ ਰੁਪ ਲੇਕਿਨ ਸ਼ਿਖਰ ਦੇ ਰੂਪ ਤੋਂ ਆਰੰਭ ਕਰਦੇ ਨੇ ( ਧੰਨ ਗੁਰੂ ਅਰਜਨ ਦੇਵ ਜੀ ) ਫਰਮਾਨ ਕਰਦੇ ਨੇ:- ਮਾਏਆ ਚੀਤ ਭਰਮੇਣ ਇਸ਼ਟ ਮਿਤਰ ਇਕ ਬਾਧਵੇ ॥ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...