ਕੁਡਲਨੀ ਸੁਲਜਿ ਸਤਿਸੰਗਤ ...
ਕੁਡਲਨੀ ਸੁਲਜਿ ਸਤਿਸੰਗਤ ਪਰਮਾਨੰਦ ਗੁਰਮੁੱਖ ਮਚਾ॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾ ਦੀ ਇਹ ਮਹਾਨ ਰਚਨਾ ਜਿਸ ਵਿੱਚ ਉਨ੍ਹਾਂ ਨੇ ਕੁਡਲਨੀ ਦਾ ਜਿਕਰ ਕਿਤਾ ਹੈ। ਗੁਰਮਤਿ ਅਨੁਸਾਰ ਕੁਡਲਨੀ ਕੀ ਹੈ। ਔਰ ਇਸ ਦਾ ਜਾਗਣਾ ਕੀ ਹੈ। ਇਹ ਵਿਸਥਾਰ ਸਾਹਿਬਾਂ ਦੀ ਬਾਣੀ ਅਨੁਸਾਰ ਪੇਸ਼ ਹੈ।
ਕੁਡਲਨੀ ਇੱਕ ਐਸੀ ਪਰਮ ਸ਼ਕਤੀ ਜਿਸਨੂੰ ਜੀਵਨ ਸ਼ਕਤੀ, ਚੇਤਨ ਸ਼ਕਤੀ, ਦੇਵ ਸ਼ਕਤੀ ਕਹਿੰਦੇ ਹਨ। ਇਹ ਨਾਭੀ ਤੋਂ ਥੱਲੇ ਕੁਡਲੀ ਮਾਰਕੇ ਬੈਠੀ ਹੈ। ਜਿਸ ਕਰਕੇ ਇਸ ਸ਼ਕਤੀ ਦਾ ਨਾਂ ਕੁਡਲਨੀ ਪੈ ਗਿਆ, ਇਹ ਇਸ ਤਰ੍ਹਾਂ ਸੁਤੀ ਹੈ। ਜਿਸ ਤਰ੍ਹਾਂ ਕੌਈ ਸੱਪਣੀ ਕੁੰਡਲੀ ਮਾਰਕੇ ਸੁਤੀ ਹੋਈ ਹੋਵੇ, ਇਸ ਸੁਤੀ ਹੋਈ ਸੱਪਣੀ ਨੂੰ ਜਗਾਉਣ ਲਈ ਅਕਸਰ ਸਪੇਰੇ ਬੀਨ ਬਜਾਦੇਂ ਨੇ ਔਰ ਬੀਨ ਦੀ ਧੁਨ ਤੇ ਮਸਤ ਹੋਕੇ ਸੁਤੀ ਹੋਈ ਸੱਪਣੀ ਜਾਗਦੀ ਹੈ। ਉਠਦੀ ਹੈ। ਔਰ ਆਪਣਾ ਸਿਰ ਉਪਰ ਨੂੰ ਲੈ ਜਾਂਦੀ ਹੈ, ਜੀਵਨ ਸ਼ਕਤੀ ਦਾ ਮੁਹ ਵੀ ਥਲੇ ਹੈ ਸੱਪਣੀ ਦੀ ਤਰ੍ਹਾਂ ਕੁੰਡਲ ਮਾਰਕੇ ਸੁਤੀ ਹੋਈ ਹੈ। ਔਰ ਇਹ ਸ਼ਕਤੀ ਨਾਭੀ ਤੋਂ ਥੱਲੇ ਹੈ। ਜੱਪ, ਤੱਪ, ਕੀਰਤਨ, ਸਾਥਨਾ ਦੁਆਰਾ ਜੱਦ ਇਹ ਕੁੰਡਲਨੀ ਜਾਗਦੀ ਹੈ ਤਾਂ ਅੱਗੇ ੬ ਚੱਕਰਾਂ ਦੀ ਰੋਕ ਹੈ ਜਿਨਾਂ ਨੂੰ ਬਿਨ੍ਹ ਕੇ ਇਹ ਸ਼ਕਤੀ ਪਹੁੰਚਦੀ ਹੈ। ਆਗਿਆ ਚੱਕਰ ਤੱਕ ਇਹ ੬ ਚੱਕਰ ਇਸ ਪ੍ਰਕਾਰ ਹਨ:-
੧ ( ਮੁਲਾਥਾਰ ) ਤੋਂ ਉਪਰ ਇਕ ਹੋਰ ਚੱਕਰ ਹੈ ਜਿਸ ਨੂੰ
੨ ( ਸਵਦ੍ਰਿਸ਼ਟਾਂਤ ) ਇਦੇ ਉਪਰ ਫਿਰ ਇਕ ਹੋਰ ਚੱਕਰ ਹੈ
੩ ( ਮਨੀਕੋਸ਼ ) ਔਰ ਇਸ ਤੋਂ ਅਗੇ ਇੱਕ ਹੋਰ ਦੁਨੀਆ ਹੈ
੪ ( ਆਹਤ ਅਨਾਹਤ ਚੱਕਰ ) ਔਰ ਜੱਦ ਇਹ ਸ਼ਕਤੀ ਕੰਠ ਤੱਕ ਪਹੁੰਚਦੀ ਹੈ
ਔਰ ਇਥੇ ਪਏ ਚੱਕਰ ਨੂੰ ਬਿਨ ਕੇ ਅਗੇ ਲਗਦੀ ਹੈ
ਔਰ ਇਸ ਦਾ ਨਾਂ ਹੈ
੫ ( ਵਿਸ਼ੁੱਧ ) ਸਭ ਤੋਂ ਅਖਿਰਲਾ ਚੱਕਰ ਹੈ
੬ ( ਆਗਿਆ ਚੱਕਰ ) ਇੰਝ ਕਿਹ ਲਓ ਅਧਿਆਤਮਕ ਮੰਡਲ ਦੇ ਇਹ ਪੜਾਓ ਨੇ ਜਿਥੋਂ ਲਾਂਗ ਕੇ ਜੀਵਨ ਸ਼ਕਤੀ ਨੂੰ ਉਪਰ ਜਾਣਾ ਪੈਂਦਾ ਹੈ ਉਸ ਅਕਾਲ ਪੁਰਖ ਦੀ ਪ੍ਰਾਪਤੀ ਲਈ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment