ਕਰਤੂਤਿ ਪਸੂ ਕੀ ਮਾਨਸ ਜਾਤਿ ...

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਦੀ ਧਰਤੀ ਵਿਚ ਵਿਚਰ ਰਹੇ ਸਨ।ਘੋੜੇ 'ਤੇ ਅਸਵਾਰ ਨੇ',ਨਾਲ 20-25 ਸਿੰਘ ਘੋੜਿਆਂ 'ਤੇ ਨੇ।ਅਚਾਨਕ ਸਤਿਗੁਰੂ ਜੀ ਦਾ ਘੋੜਾ ਰੁਕ ਗਿਆ।ਸਤਿਗੁਰੂ ਲਗਾਮ ਖਿੱਚਦੇ ਨੇ,ਘੋੜਾ ਅੱਗੇ ਨਹੀਂ ਚਲਦਾ।ਅੈਸਾ ਪਹਿਲੀ ਦਫ਼ਾ ਹੋਇਆ ਕਿ ਘੋੜਾ ਆਗਿਆ ਨਹੀਂ ਮੰਨਦਾ।ਸਤਿਗੁਰੂ ਇਸ਼ਾਰਾ ਕਰਦੇ ਨੇ,ਫਿਰ ਵੀ ਨਹੀਂ ਚਲਦਾ।ਸਤਿਗੁਰੂ ਜੀ ਨੇ ਕਦੇ ਮਾਰਿਆ ਹੀ ਨਹੀਂ ਸੀ,ਲੋੜ ਵੀ ਨਹੀਂ ਸੀ।ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਨਹੀਂ ਚੱਲਦਾ।ਲਗਾਮ ਖਿੱਚਦੇ ਨੇ,ਪਰ ਨਹੀਂ ਚੱਲਦਾ।ਮਹਾਰਾਜ ਕਾਠੀ ਤੋਂ ਥੱਲੇ ਉਤਰੇ ਕਿ ਸ਼ਾਇਦ ਪੈਰ ਵਿਚ ਕੁਛ ਲੱਗ ਨਾ ਗਿਆ ਹੋਵੇ।ਥੱਲੇ ਉਤਰਦਿਆਂ ਸਾਰ ਫਿਰ ਪਲਾਕੀ ਮਾਰ ਘੋੜੇ 'ਤੇ ਜਾ ਬੈਠੇ।ਅੌਰ ਜਿਉਂ ਹੀ ਘੋੜੇ ਨੂੰ ਮੋੜਿਆ,ਉਹ ਮੁੜ ਪਿਆ,ਜਿਉਂ ਹੀ ਚਲਾਇਆ ਤਾਂ ਚੱਲ ਪਿਆ। ਸਿੰਘ ਕਹਿਣ ਲੱਗੇ- "ਇਕੋ ਹੀ ਤਾਂ ਪੈਲੀ ਹੈ,ਜਿੱਥੋਂ ਲੰਘ ਕੇ ਸਾਹਮਣੇ ਹਵੇਲੀ ਵਿਚ ਪਹੁੰਚਣਾ ਹੈ।ਅੈਹ ਲੰਬਾ ਵਲਾ ਬਹੁਤ ਦੂਰ ਪੈ ਜਾਣਾ ਹੈ,ਵਾਟ ਬਹੁਤ ਲੰਬੀ ਹੋ ਜਾਏਗੀ।" ਸਤਿਗੁਰੂ ਜੀ ਕਹਿਣ ਲੱਗੇ- "ਇਸ ਲੰਬੀ ਵਾਟ ਨੂੰ ਤੈਅ ਕਰ ਕੇ ਹੀ ਹਵੇਲੀ ਪਹੁੰਚਣਾ ਹੈ,ਸਾਡਾ ਘੋੜਾ ਇਸ ਪੈਲੀ ਵਿਚੋਂ ਨਹੀਂ ਲੰਘਦਾ,ਕਿਉਂਕਿ ਦੋ ਸਾਲ ਪਹਿਲਾਂ ਇਸ ਖੇਤ ਵਿਚ ਤੰਬਾਕੂ ਬੀਜਿਆ ਹੋਇਆ ਸੀ,ਇਸ ਵਾਸਤੇ ਨਹੀਂ ਲੰਘਦਾ।" ਮਨੁੱਖ ਨੂੰ ਤਾਂ ਇਨਾਂ 10-20 ਸਾਲਾਂ ਵਿਚ ਸਮਝ ਆਈ ਹੈ ਕਿ ਤਮਾਕੂ ਕਿਤਨਾ ਹਾਨੀਕਾਰਕ ਹੈ,ਅੌਰ ਮਨੁੱਖ ਲਈ ਕਿਤਨਾ ਨੁਕਸਾਨਦਾਇਕ ਹੈ।ਫੇਫੜਿਆਂ ਦੇ ਤੇ ਗਲੇ ਦੇ ਕੈਂਸਰ ਦਾ ਜਨਮਦਾਤਾ ਹੈ,ਇਹ ਤਾਂ ਹੁਣ ਸਮਝ ਪਈ। ੩੫੦ ਸਾਲ ਪਹਿਲਾਂ ਸਤਿਗੁਰੂ ਸਾਨੂੰ ਰੋਕਦੇ ਨੇ। ਤੋ ਘੋੜੇ ਸਮਝ,ਸੂਝ ਰੱਖਦੇ ਨੇ।ਸਾਰੇ ਘੋੜੇ ਤਾਂ ਨਹੀਂ,ਕੁਛ ਪਸ਼ੂ ਸਮਝ ਰੱਖਦੇ ਨੇ।ਔਰ ਇਹ ਪਸ਼ੂ ਨਹੀਂ ਨੇ ਬਲਕਿ ਮਨੁੱਖ ਨੇ।ਤੇ ਮਨੁੱਖਾਂ ਵਿਚੋਂ ਵੀ ਕਈ ਮਨੁੱਖ ਅੈਸੇ ਨੇ ਜੋ ਮਨੁੱਖ ਨਹੀਂ ਨੇ :- "ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ {ਮ: ੫, ਪੰਨਾ ੨੬੭} ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...