ਸਿੱਖ ਕਾਗਜ ਨੂੰ ਮੱਥਾ ਨਹੀਂ ਟੇਕਦਾ ...
ਸਿੱਖ ਕਾਗਜ ਨੂੰ ਮੱਥਾ ਨਹੀਂ ਟੇਕਦਾ ਹੈ ,
ਜੋ ਉਸ ਵਿਚਲੇ ਲਿਖੇ ਹੋਏ ਸ਼ਬਦ ਹਨ ,ਸਿੱਖ ਉਹਨਾਂ ਨੂੰ ਸਿਜਦਾ ਕਰਦਾ ਹੈ ,,,,
ਅਗਰ 1430 ਵਰਕਿਆਂ ਦੀ ਬੀੜ ਹੋਵੇ ,
ਉਸ ਵਿੱਚ ਅੱਖਰ ਇੱਕ ਵੀ ਨਾ ਲਿਖਿਆ ਹੋਵੇ ,
ਚਾਹੇ ਮਹਿੰਗੇ ਰੁਮਾਲਿਆਂ ਚ ਰੱਖੀ ਹੋਵੇ ,
ਭਾਵੇਂ ਸੋਨੇ ਦੀ ਪਾਲਕੀ ਚ ਵੀ ਸਜਾਈ ਹੋਵੇ ,
ਸਿੱਖ ਮੱਥਾ ਨਹੀਂ ਟੇਕੇਗਾ , ਸਿਜਦਾ ਨਹੀਂ ਕਰੇਗਾ ,,
ਜਦੋਂ ਉਹਨਾ ਵਰਕਿਆਂ ਉੱਪਰ ਪਰਮਾਤਮਾ ਦਾ ਨਾਉ ਲਿਖਿਆ ਜਾਂਦਾ ਹੈ , ਤਾਂਹੀ ਸਿੱਖ ਝੁਕਦਾ ਹੈ ,,,,
ਭਗਤ ਰਵਿਦਾਸ ਜੀ ਕਹਿੰਦੇ ਹਨ ,,,,,,
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥
:- ਜਦੋਂ ਪਰਮਾਤਮਾ ਦੀ ਸਿਫਤੋ ਸਲਾਹ ਕਾਗਜ ਉਪਰ ਲਿਖੀ ਜਾਂਦੀ ਹੈ , ਤਾਂ ਨਮਸ਼ਕਾਰ ਕੀਤੀ ਜਾਂਦੀ ਹੈ ,,,,,
ਗੁਰੂ ਗ੍ਰੰਥ ਸਾਹਿਬ - ਅੰਗ ੧੨੯੩
Comments
Post a Comment