ਅੰਤਿ ਕਾਲਿ ਲੜਿਕੇ ...
ਜੀਵਨ ਭਰ ਅਸੀਂ ਜਿਸ ਦੀ ਯਾਦ ਵਿਚ ਜਿਉਂਦੇ ਹਾਂ, ਮਰਨ ਸਮੇਂ ਉਹ ਸਭ ਕੁਝ ਸਾਡੇ ਸਾਹਮਣੇ ਆ ਜਾਂਦਾ ਹੈ। ਅਸੀਂ ਪ੍ਰਾਣੀ ਦੇ ਮਰਨ ਸਮੇਂ ਕਹਿੰਦੇ ਹਾਂ ਕਿ ਵਾਹਿਗੁਰੂ ਕਹੋ! ਰਾਮ ਕਹੋ ! ਹੁਣ ਕਹਿਣ ਨਾਲ ਕੀ ਹੋਵੇਗਾ। ਹੁਣ ਤਾਂ ਜੀਵਨ ਭਰ ਜੋ ਕੀਤਾ ਹੈ, ਉਸ ਦੇ ਦ੍ਰਿਸ਼ ਸਾਹਮਣੇ ਆਉਣ ਲੱਗਦੇ ਹਨ। ਅਗਲੇ ਜਨਮ ਵਿਚ ਇਹ ਬੰਦਾ ਕਿਸ ਰੂਪ ਵਿਚ ਹੋਵੇਗਾ! ਇਸ ਦੀ ਕੁਝ ਚਰਚਾ ਭਗਤ ਤ੍ਰਿਲੋਚਨ ਜੀ ਨੇ ਆਪਣੇ ਇਕ ਸ਼ਬਦ ਵਿਚ ਕੀਤੀ ਹੈ।
ਅੰਤਿ ਕਾਲਿ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸੂਕਰ ਜੋਨਿ ਵਲਿ ਵਲਿ ਅਉਤਰੈ ॥
ਗੂਜਰੀ ਸ੍ਰੀ ਤ੍ਰਿਲੋਚਨ ਜੀ, ਪੰਨਾ ੫੨੬
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment