ਨਾਮ ਜਪਣ ਵਾਸਤੇ ...

ਨਾਮ ਜਪਣ ਵਾਸਤੇ ,, ਕਈਆਂ ਨੂੰ ਸੁੱਖ ਰੋਕ ਕੇ ਰੱਖ ਦਿੰਦਾ ਹੈ ,, ਕਈਆਂ ਨੂੰ ਦੁੱਖ ਰੋਕ ਕੇ ਰੱਖ ਦਿੰਦਾ ਹੈ ,, ਬਹੁਤ ਜਿਆਦਾ ਸੁੱਖ ਹੀ ਸਵਰਗ ਹੈ ,, ਬਹੁਤ ਜਿਆਦਾ ਦੁੱਖ ਹੀ ਨਰਕ ਹੈ ,, ਮਨੁੱਖ ਨੂੰ ਸਵਰਗ ਅਤੇ ਨਰਕ ਦੋਨੋਂ ਹੀ ਰੋਕ ਕੇ ਰੱਖ ਦਿੰਦੇ ਹਨ ,, ਕਈਆਂ ਨੂੰ ਦੁੱਖ ਇਤਨਾ ਸੁਕਾ ਦਿੰਦੇ ਨੇ, ਉਹ ਨਾਮ ਜਪਣ ਜੋਗੇ ਨਹੀਂ ਰਹਿੰਦੇ ,, ਕਈਆਂ ਨੂੰ ਸੁੱਖ ਆਪਣੇ ਵਿਚ ਏਨਾ ਜ਼ਜਬ ਕਰ ਲੈਂਦੇ ਨੇ ,ਉਹ ਨਾਮ ਜਪਣ ਜੋਗੇ ਨਹੀਂ ਰਹਿੰਦੇ ,, ਮਨੁੱਖ ਨੂੰ ਇਹਨਾ ਹਾਲਤਾਂ ਵਿਚ ਵੀ ਪ੍ਰਮਾਤਮਾ ਉੱਪਰ ਅਟੱਲ ਵਿਸਵਾਸ ਕਰਨਾ ਚਾਹੀਦਾ ਹੈ ,, ਕਿਉਂਕੇ ਇਹ ਸੁੱਖ-ਦੁੱਖ ਮਨੁੱਖ ਦੇ ਜਨਮ ਤੋਂ ਹੀ ਜੀਵਨ ਭਰ ਨਾਲ ਹੀ ਚਲਦੇ ਹਨ ,, ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਗੁਰੂ ਗ੍ਰੰਥ ਸਾਹਿਬ - ਅੰਗ ੧੪੯ ਪਰ , ਮਨੁੱਖ ਨੂੰ ਇਹਨਾ ਦੁੱਖਾਂ ਸੁੱਖਾਂ ਤੋਂ ਉੱਪਰ ਉਠ ਜਾਣਾ ਚਾਹੀਦਾ ਹੈ ,, ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਗੁਰੂ ਗ੍ਰੰਥ ਸਾਹਿਬ - ਅੰਗ ੬੩੩ ਅਗਰ ਮਨੁੱਖ ਨੇ ਹਿੰਮਤ ਨਾਲ ਇਹਨਾਂ ਹਾਲਤਾਂ ਵਿਚ ਵੀ ਨਾਮ ਜਪਣਾ ਸ਼ੁਰੂ ਕਰ ਦਿੱਤਾ , ਤਾਂ ,, ਅਗਰ ਸੁੱਖ ( ਸਵਰਗ ) ਵਿੱਚ ਹੈ ਤਾਂ ਉਹ ਸਵਰਗ ਤੋਂ ਉੱਚਾ ਉਠ ਜਾਵੇਗਾ ,, ਅਗਰ ਦੁੱਖ ( ਨਰਕ ) ਵਿੱਚ ਹੈ ਤਾਂ ਉਹ ਨਰਕ ਤੋਂ ਉੱਚਾ ਉਠ ਜਾਵੇਗਾ ,, ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ ਨਰਕ ਕੀ ਹੁੰਦਾ ਅਤੇ ਸਵਰਗ ਕੀ ਹੁੰਦਾ ਹੈ ਸੰਤਾਂ ਨੇ ਤਾਂ ਦੋਵੇਂ ਰੱਦ ਕਰ ਦਿੱਤੇ ਹਨ ,, ਗੁਰੂ ਗ੍ਰੰਥ ਸਾਹਿਬ - ਅੰਗ ੯੬੯

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...