ਪਰਮਾਤਮਾ ਨੇ ਮਨੁੱਖ ਦੇ ਗਿਆਨ ...
ਪਰਮਾਤਮਾ ਨੇ ਮਨੁੱਖ ਦੇ ਗਿਆਨ ਇੰਦਰਿਆ ਨੂੰ ਕੁਛ ਇਸ ਤਰਾ ਬਣਾਇਆ ਹੈ ।
ਕਿ ਜਿਸ ਚੀਜ਼ ਦੀ ਵਾਰ ਵਾਰ ਵਰਤੌਂ ਕਰੇ ਉਸ ਚੀਜ਼ ਦਾ ਰਸ ਘਟਦਾ ਜਾਏਗਾ ।
ਦਿੱਲੀ ਦੀ ਗੱਲ ਹੈ । ਮੇਰੇ ਨਾਲ ਸੰਤ ਮਥੁਰਾ ਸਿੰਘ ਜੀ ਰਹੇ ਸਨ ।
ਉਨਾ ਨੂੰ ਭਿੰਡੀ ਦੀ ਸਬਜ਼ੀ ਬੜੀ ਚੰਗੀ ਲਗਦੀ ਸੀ । ਉਥੇ ਸੰਗਤਾ ਨੂੰ ਪਤਾ ਚੱਲ ਗਿਆ ਕਿ ਸੰਤ ਜੀ ਨੂੰ ਭਿੰਡੀ ਬੜੀ ਪਸੰਦ ਹੈ ।
ਸੌ ਸਵੇਰੇ ਭਿੰਡੀ, ਸ਼ਾਮੀ ਭਿੰਡੀ.....ਫਿਰ ਸਵੇਰੇ ਭਿੰਡੀ, ਸ਼ਾਮੀ ਭਿੰਡੀ ।
ਮੇਰੇ ਸਾਹਮਣੇ ਹੀ ਥਾਲੀ ਚੁੱਕ ਕੇ ਪਰੇ ਮਾਰੀ ਉਨਾ ਨੇ...
ਮੈਂ ਕਿਹਾ ਹੱਦ ਹੌ ਗਈ,ਗੱਲ ਕੀ ਹੈ, ਤੁਸੀ ਤਾਂ ਇਤਨੇ ਸੌਕ ਨਾਲ ਖਾਦੇਂ ਸੀ।
ਕਹਿਣ ਲੱਗੇ ਹੁਣ ਤਾਂ ਮੈਨੂੰ ਭਿੰਡੀ ਦੀ ਸੂਰਤ ਵੀ ਚੰਗੀ ਨਹੀ ਲਗਦੀ ।
ਸੌ ਵਾਰ ਵਾਰ ਕੌਈ ਵੀ ਚੀਜ਼ ਹੌਵੇ , ਰਸ ਘਟਦਾ ਜਾਵੇਗਾ..ਕੁਝ ਵੀ ਲੈ ਲਵੌ । ਵਾਰ ਵਾਰ ਸੇਵਨ ਕਰੌ..ਰਸ ਘਟੇਗਾ । ਸਾਗ ਹੈ..ਸਬਜ਼ੀ ਹੈ..ਜੁਬਾਨ ਦਾ ਰਸ...ਉਹੀ ਰਸ ਵਾਰ ਵਾਰ ਸੇਵਨ ਕਰੌ...ਬੇ-ਰਸ ਹੌ ਜਾਵੇਗਾ ।
ਸਿਰਫ ਇੱਕ ਪਰਮਾਤਮਾ ਦਾ ਨਾਮ ਹੀ ਹੈ..ਜਿਸਦਾ ਰਸ ਰੌਜ-ਰੌਜ..ਪਲ ਪਲ ਵਧੇਗਾ । ਇੱਕੌ ਪਰਮਾਤਮਾ ਦੇ ਨਾਮ ਦਾ ਰਸ ਹੈ..ਜੌ ਛਿਨ ਛਿਨ ਵਿੱਚ ਵਧਦਾ ਜਾਦਾਂ ਹੈ ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment