ਮਨੁੱਖ, ਦੋ ਤਰ੍ਹਾਂ ਦੇ ਹੁੰਦੇ ...
.
ਮਨੁੱਖ, ਦੋ ਤਰ੍ਹਾਂ ਦੇ ਹੁੰਦੇ ਹਨ ,,
ਇੱਕ 'ਸ਼ਾਂਤੀ' ਦਾ ਉਪਾਸ਼ਕ ,,
ਇੱਕ 'ਸ਼ਕਤੀ' ਦਾ ਉਪਾਸ਼ਕ ,,
ਇੱਕ ਉਹ, ਜਿਸਨੂੰ 'ਸ਼ਾਂਤੀ' ਚਾਹੀਦੀ ਹੈ ,,
ਇੱਕ ਉਹ, ਜਿਸਨੂੰ 'ਸ਼ਕਤੀ' ਚਾਹੀਦੀ ਹੈ ,,
ਜੋ ਚੋਟੀ ਦਾ 'ਸਿਆਣਾ' ਮਨੁੱਖ ਹੈ ,, ਉਹ ਹਮੇਸ਼ਾ 'ਸ਼ਾਂਤੀ' ਦੀ ਮੰਗ ਕਰੇਗਾ ,,
ਜੋ ਚੋਟੀ ਦਾ 'ਮੂਰਖ' ਮਨੁੱਖ ਹੈ ,, ਉਹ ਹਮੇਸ਼ਾ 'ਸ਼ਕਤੀ' ਦੀ ਮੰਗ ਕਰੇਗਾ ,,
'ਸ਼ਾਂਤੀ' ਦੀ ਮੰਗ ਕਰਨ ਵਾਲੇ ਬਹੁਤ 'ਥੋੜੇ' ਹੁੰਦੇ ਹਨ ,,
'ਸ਼ਕਤੀ' ਦੀ ਮੰਗ ਕਰਨ ਵਾਲੇ ਬਹੁਤ 'ਜਿਆਦਾ' ਹੁੰਦੇ ਹਨ ,,
'ਸਾਂਤੀ' ਹਮੇਸ਼ਾ, 'ਕੋਮਲ' ਮਨੁੱਖਾਂ ਕੋਲ ਰਹੀ ਹੈ ,,
'ਸ਼ਕਤੀ' ਹਮੇਸ਼ਾਂ, 'ਮੂਰਖ' ਮਨੁੱਖਾਂ ਕੋਲ ਰਹੀ ਹੈ ,,
ਤੋ ਫਿਰ ਹਮੇਸ਼ਾ ,,
'ਸ਼ਾਂਤ' ਮਨੁੱਖਾਂ ਨੂੰ 'ਮੂਰਖ' ਮਨੁੱਖਾਂ ਨੇ ,,
ਕਦੇ ਸੂਲੀ ਤੇ ਟੰਗਿਆ ਹੈ ,, ਕਦੇ ਤੱਤੀ ਤਵੀ ਤੇ ਬਿਠਾਇਆ ਹੈ , ਕਦੇ ਬੰਦ ਬੰਦ ਕੱਟੇ ਹਨ ,, ਕਦੇ ਚਰਖੜੀਆਂ ਤੇ ਚਾੜ੍ਹਿਆ ਹੈ ,,
ਸ਼ੇਖ ਸ਼ਾਅਦੀ ਕਹਿੰਦੇ ਹਨ ,,
ਹੇ ਖੁਦਾ,
ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ,,
ਜਵਾਂ ਮਰਦ ਰਾ ਤੰਗ ਦਸਤੀ ਮਵਾਸ਼ ,,
ਜੋ ਕਮੀਨ ਬੰਦਾ ਹੈ, ਤੰਗ-ਦਿਲ ਬੰਦਾ ਹੈ , ਜੋ ਮੂਰਖ ਬੰਦਾ ਹੈ ,, ਇਸਨੂੰ ਕਦੇ ਵੀ ਸ਼ਕਤੀਸ਼ਾਲੀ ਨਾ ਬਣਾਈਂ , ਤਾਕਤਵਰ ਨਾ ਬਣਾਈਂ ,,
ਜੋ ਫਰਾਗ-ਦਿਲ ਬੰਦਾ ਹੈ , ਰੌਸ਼ਨ-ਦਿਮਾਗ ਹੈ , ਜੋ ਕੋਮਲ ਹੈ ,, ਇਸਨੂੰ ਕਦੇ ਕਮਜ਼ੋਰ ਵੀ ਨਾ ਬਣਾਈਂ ,,
Comments
Post a Comment