ਪਾਖੰਡ ਦੀ ਸ਼ੁਰੂਆਤ ਇਥੋ ਹੁੰਦੀ ...
ਪਾਖੰਡ ਦੀ ਸ਼ੁਰੂਆਤ ਇਥੋ ਹੁੰਦੀ ਹੈ ਕਿ ਮੈ ਹਰ ਏਕ ਦੀ ਨਿਗਾਹ ਥਲੇ ਚੰਗਾ ਹੋਵਾ। ਹਰ ਇਕ ਦੀ ਨਜ਼ਰਾ ਵਿਚ ਚੰਗਾ ਹੋਵਾ ਔਰ ਹਰ ਇਕ ਦੀ ਜ਼ੁਬਾਨ ਤੇ ਮੇਰਾ ਹੀ ਨਾਮ ਹੋਵੇ। ਇਸਦੇ ਲਈ ਮਨੁੱਖ ਨੂੰ ਆਪਣੇ ਆਪ ਨੂੰ ਲੋਕਾ ਦੇ ਸਾਹਮਣੇ ਉਸ ਤਰਹਾ ਪੇਸ਼ ਕਰਨਾ ਹੁੰਦਾ ਹੈ, ਜੈਸਾ ਕੀ ਉਹ ਦੇਖਣਾ ਚਾਹੁੰਦੇ ਹਨ। ਹਰ ਮਨੁੱਖ ਇਕ ਦੂਸਰੇ ਨੂੰ ਦਿਖਾਉਣ ਦੀ ਤਿਆਰੀ ਵਿਚ ਹੈ। ਅਸੀਂ ਦੇਖਦੇ ਹਾ ਕਿ ਇਹ ਪਾਖੰਡ ਕਪੜਿਆਂ ਦੇ ਤਲ ‘ਤੇ ਵੀ ਚਲਦਾ ਹੈ ਔਰ ਖਾਸ ਕਰਕੇ ਇਸਤਰੀਆ ਵਿਚ। ਘਰ ਵਿਚ ਤਾਂ ਕਈ ਦਫ਼ਾ ਉਹ ਮੈਲੀ-ਕੁਚੈਲੀਆ ਬਣ ਕੇ ਹੀ ਬੈਠੀਆ ਹੁੰਦੀਆ ਨੇ, ਕਿਉਂਕਿ ਉਥੇ ਬਹੁਤ ਨਜ਼ਰਾ ਨਹੀ, ਜੋ ਪ੍ਰਸ਼ੰਸਾ ਕਰ ਸਕਣ। ਪਰ ਜੈਸੇ ਘਰ ਵਿੱਚੋ ਨਿਕਲਣਾ, ਪੂਰਾ ਸ਼ਿੰਗਾਰ ਕਰ ਕੇ ਹੀ ਨਿਕਲਣਾ ਹੈ। ਔਰ ਇਹ ਸਾਰਾ ਸ਼ਿੰਗਾਰ ਦੂਸਰਿਆ ਦੀਆ ਅੱਖਾ ਲਈ ਹੈ। ਜਿਹੜਾ ਮਨੁੱਖ ਹਰ ਵਕਤ ਦੂਜਿਆ ਦੀ ਨਿਗਾਹਾ ਵਿਚ ਕਾਬਲ-ਏ-ਦੀਦ ਬਣਨ ਦੀ ਕੋਸ਼ਿਸ਼ ਕਰਦਾ ਹੈ, ਕਈ ਦਫਾ ਅਪਣੀ ਦੀਦ ਤੋ, ਆਪਣੀਆ ਹੀ ਨਜ਼ਰਾਂ ਤੋ ਦੂਰ ਚਲਾ ਜਾਂਦਾ ਹੈ। ਚੂੰਕਿ ਉਹ ਆਪਣੀਆ ਨਿਗਾਹਾ ਤੋ ਦੂਰ ਹੋਂਦਾ ਹੈ, ਉਸਨੂੰ ਆਪਣੇ ਵਿਚ ਤਾਂ ਕੁਛ ਵੀ ਦਿਖਾਈ ਨਹੀ ਦਿੰਦਾ। ਉਸਦਾ ਸਾਰਾ ਯਤਨ, ਉਸਦੇ ਸਾਰੇ ਉਪਰਾਲੇ, ਉਸਦੀ ਸਾਰੀ ਮਿਹਨਤ ਦੂਜਿਆ ਦੀ ਨਿਗਾਹਾ ਵਿਚ ਪ੍ਰਸ਼ੰਸਾ ਪ੍ਰਾਪਤ ਕਰਨਾ ਹੁੰਦਾ ਹੈ। ਐਸਾ ਮਨੁਖ ਆਪਣੀਆ ਨਿਗਾਹਾ ਤੋ ਬਹੁਤ ਦੂਰ ਚਲਾ ਜਾਂਦਾ ਹੈ। ਉਸਨੂੰ ਕੁਛ ਵੀ ਦਿਖਾਈ ਨਹੀ ਦਿਂਦਾ। ਉਸਨੂੰ ਜਦ ਆਪਣੇ ਵਿਚ ਕੁਛ ਦਿਖਾਈ ਹੀ ਨਹੀ ਦੇ ਰਿਹਾ ਤੋ ਰੋਜ਼-ਰੋਜ਼ ਅੰਦਰ ਦਾ ਤਲ ਗੰਦਾ ਹੁੰਦਾ ਜਾ ਰਿਹਾ ਹੈ, ਮੈਲਾ ਹੁੰਦਾ ਜਾ ਰਿਹਾ ਹੈ। ਇਤਨਾ ਸਾਫ਼ ਸੁਥਰਾ, ਇਤਨੀ ਚਮਕ ਦਮਕ ਬਾਹਰ ਪ੍ਰਗਟ ਕੀਤੀ ਜਾ ਰਹੀ ਹੈ। ਔਰ ਜਿਤਨੀ ਇਹ ਬਾਹਰ ਪ੍ਰਗਟ ਕੀਤੀ ਜਾ ਰਹੀ ਹੈ, ਤੋ ਸਮਝ ਲੈਣਾ ਕਿ ਇਸਦਾ ਅੰਤਸ਼ਕਰਨ ਉਤਨਾ ਹੀ ਮੈਲਾ ਹੈ। ਧੰਨ ਗੁਰੂ ਅਮਰਦਾਸ ਜੀ ਨੇ ਇਸ ਦਾ ਹੀ ਜ਼ਿਕਰ ਕੀਤਾ ਹੈ:-
ਜੀਅਹੁ ਮੈਲੇ ਬਾਹਰਹੁ ਨਿਰਮਲ ॥
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥
ਅੰਦਰੋ ਤਾਂ ਮੈਲੇ ਨੇ ਪਰ ਬਾਹਰੋ ਬੜੇ ਨਿਰਮਲ ਨੇ। ਇਨਾ ਨੇ ਆਪਣੀ ਜ਼ਿੰਦਗੀ ਹਾਰ ਦਿੱਤੀ ਹੈ। ਸਿਰਫ ਦੂਜਿਆ ਦੀ ਨਜ਼ਰਾ ਵਿਚ ਚੰਗਾ ਹੋਣ ਲਈ ਸਮਾਂ ਗਵਾਇਆ ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment