ਇੱਕ ਬਜੁਰਗ ਜੌ ਮੈਂ ਉਥੇ ...
ਸੰਤ ਕਰਤਾਰ ਸਿੰਘ ਜੀ ਦਾ ਡੇਰਾ ਹੁਣ ਤੇ ਸੰਤ ਜੀ ਨਹੀ ਰਹੇ। ਕਪੂਰਥਲੇ ਤੌ 15-20 ਮੀਲ ਦੀ ਦੂਰੀ ਤੇ ਠੱਠਾ ਟਿੱਬਾ,,ਉਥੇ ਬਰਸੀ ਦਾ ਸਮਾਗਮ ਸਮਾਪਤ ਕਰਕੇ ਜਿੳੁਂ ਅਸ਼ੀ ਜਾਣ ਲੱਗੇ ਜੰਮੂ ਨੂੰ,,ਨਾਲ ਜੰਮੂ ਵਾਲੇ ਗੁਰਸਿੱਖ ਗਿਆਨੀ ਅਨੂਪ ਸਿੰਘ ਵੀ ਸਨ।
ਇੱਕ ਬਜੁਰਗ ਜੌ ਮੈਂ ਉਥੇ ਬੌਹੜ ਦੇ ਦਰਖਤ ਥੱਲੇ ਬੈਠਾ ਵੇਖਿਆ..ਮੈਂ ਸੰਤ ਕਰਤਾਰ ਸਿੰਘ ਜੀ ਨੂੰ ਕਹਿ ਬੈਠਿਆ ਇਹ ਬਜੁਰਗ ਥੱਲੇ ਤੇ ਆਉਦਾ ਨਹੀ ਲੰਗਰ ਛੱਕਣ ਵਾਸਤੇ ਕਿਉ ਨਾ ਉਪਰ ਲੰਗਰ ਭਿਜਵਾ ਦੇਈਏ,,ਸੰਤ ਜੀ ਮੈਨੂੰ ਕਹਿਣ ਲੱਗੇ ਭੇਜਵਾ ਦਿਉ ਪਰ ਛਕੇਗਾ ਨਹੀ।
ਮੈਂ ਗਿਆਨੀ ਜੀ ਦੇ ਰਾਂਹੀ ਭਿਜਵਾਇਆ ਉਹ ਕਹਿਣ ਲੱਗੇ ਲੌੜ ਨਹੀ ਜਦ ਲੌੜ ਹੌਵੇਗੀ ਆਪੇ ਥੱਲੇ ਆ ਕੇ ਛੱਕ ਲਵਾਂਗਾ।
ਅਗਲੀ ਸਵੇਰ ਜਿਉਂ ਅਸੀ ਤਿਆਰ ਹੌ ਕੇ ਗੱਡੀ ਵਿੱਚ ਬੈਠੇ ਜੰਮੂ ਜਾਣ ਲਈ ਸੰਤ ਕਰਤਾਰ ਸਿੰਘ ਨੇ ਸਾਨੂੰ ਲੰਗਰ ਬਣਾ ਕੇ ਦੇ ਦਿੱਤਾ,ਵੀ ਦਿਨ ਭਰ ਦਾ ਸਫਰ ਏ ਰਸਤੇ ਵਿੱਚ ਛੱਕ ਲੈਣਾ।
ਜਿਉਂ ਹੀ ਅਸੀ ਚਲਣ ਲੱਗੇ ਉਹ ਬਾਬਾ ਭੱਜਕੇ ਗੱਡੀ ਦੇ ਸਾਹਮਣੇ ਆ ਖੜਿਆ। ਮੈਨੂੰ ਕਹਿੰਦਾ ਮਸਕੀਨ ਜੀ ਮੈਂ ਵੀ ਨਾਲ ਜਾਣਾ।
ਮੈ ਕਿਹਾ ਬਾਬਾ ਜੀ 3 ਬੰਦੇ ਅਸ਼ੀ ਅੱਗੇ ਬੈਠੇ ਆਂ ਤੇ 4 ਪਿੱਛੇ..ਹਾਲਕਿ 5 ਬੰਦਿਆ ਵਾਲੀ ਗੱਡੀ ਏ ਤੇ 7 ਬੰਦੇ ਅਸੀ ਬੈਠੇ ਆਂ ਹੁਣ ਤੁਸੀ ਦੱਸੌ ਤੁਹਾਨੂੰ ਕਿੱਥੇ ਬੈਠਾਈਏ,,ਮਜਬੂਰੀ ਏ।
ਮੈਂ ਮਾਇਆ ਜੇਬ ਵਿੱਚੌ ਕੱਢੀ ਤੇ ਮੈ ਕਿਹਾ ਬੱਸ ਵਿੱਚ ਆ ਜਾਉ। ਉਹ ਬਹੁਤ ਸਾਰੀ ਮਾਇਆ ਜੇਬ ਵਿੱਚੌ ਕੱਢਕੇ ਕਹਿੰਦਾ ਬੱਸ ਤੇ ਮੈਂ ਵੀ ਜਾ ਸਕਦਾ ਪਰ ਮੈਂ ਤੁਹਾਡੇ ਨਾਲ ਜਾਣਾ....ਮੈਂ ਕਿਹਾ ਮੇਰੀ ਆਦਤ ਨੀ ਮੈਂ ਕਿਸੇ ਨੂੰ ਲਾਹਵਾਂ ਸਭ ਸਾਥੀ ਮੇਰੇ ਨਾਲ ਚੱਲਦੇ ਨੇ ਮੈਂ ਕਿਸਨੂੰ ਉਤਾਂਰਾ ਕਹਿਣ ਲੱਗੇ ਹੁਣ ਏ ਫੈਸਲਾ ਤੁਸ਼ੀ ਕਰੌ ਪਰ ਮੈਂ ਤੁਹਾਡੇ ਨਾਲ ਜਾਣਾ।
ਮੈਂ ਕਿਹਾ ਕਿਤੇ ਜਗਾ ਦਿਸਦੀ ਏ ਤਾਂ ਬੈਠ ਜਾਉ। ਕਹਿੰਦੇ ਜਗਾ ਤੇ ਨਹੀ ਦਿਖਾਈ ਦਿੰਦੀ ਜਗਾ ਤੂੰ ਬਣਾ ਮੈਂ ਕਿਹਾ ਮੈਂ ਕਿਸ ਤਰਾ ਬਣਾਵਾ
ਮੈਂ ਕਿਹਾ ਮੈਂ ਲਹਿ ਜਾਣਾ।
ਕਹਿੰਦਾ ਨਹੀ ਮੈਂ ਜਾਣਾ ਜੌ ਤੁਹਾਡੇ ਨਾਲ ਹੈ।
ਰੱਬ ਦੇ ਨੇਤ ਗਿਆਨੀ ਅਜੀਤ ਸਿੰਘ ਜੌ ਡਰਾਇਵਰ ਸਨ। ਥੌੜੀ ਕਾਹਲੀ ਤਬੀਅਤ ਦੇ ਸਨ। ਇੱਕ ਦਮ ਕ੍ਰੌਧ ਵਿੱਚ ਆ ਜਾਦੇ ਸਨ।
ਮੈਨੁੰ ਕਹਿਣ ਲੱਗੇ ਪਾਗਲ ਏ ਗੱਡੀ ਸਟਾਰਟ ਕਰ ਲਈ ਚਲ ਪਏ।
ਮੁਕੇਰੀਆਂ ਦੇ ਕੌਲ ਪੁੰਹਚੇ ਸੰਤ ਮਥੁਰਾ ਸਿੰਘ ਵੀ ਨਾਲ ਸਨ। ਕਹਿਣ ਲੱਗੇ ਗਿਆਨੀ ਜੀ ਲੰਗਰ ਨਾਲ ਲਿਆਂਦਾ ਏ ਭੁੱਖ ਲੱਗੀ ਏ ਛੱਕ ਲਈਏ। ਮੈਂ ਕਿਹਾ ਠੀਕ ਏ...ਉਥੇ ਗੇੜਵਾਂ ਖੂਹ ਚੱਲ ਰਿਹਾ ਸੀ ਜਿਸਨੂੰ ਹਲੜ ਕਹਿੰਦੇ ਨੇ। ਉਹ ਪਾਣੀ ਦੇਖ ਕੇ ਟਾਹਲੀਆਂ ਦੀ ਠੰਡੀ ਛਾਂ ਵੇਖਕੇ ਸੰਤ ਮਥੁਰਾ ਸਿੰਘ ਜੀ ਕਹਿੰਦੇ ਇੱਥੇ ਬੈਠ ਜਾਣੇ ਆਂ ਚਾਦਰ ਵਿਛਾ ਕੇ ਬੈਠ ਗਏ,,ਭੌਜਨ ਜਿਉ ਕੱਢਿਆ ਉਹ ਬਾਬਾ ਕੌਲ ਆਣ ਬੈਠਿਆ। ਸਾਰੇ ਡਰ ਗਏ ਕਹਿਣ ਲੱਗੇ ਮਸਕੀਨ ਜੀ ਇਸਨੂੰ ਤਾਂ ਉਥੇ ਛੱਡ ਆਏ ਸੀ।
ਮੈਂ ਕਿਹਾ ਬਾਬਾ ਜੀ ਤੁਸੀ)- ਕਹਿਣ ਲੱਗੇ ਜਦ ਕਹਿ ਦਿੱਤਾ ਨਾਲ ਜਾਣਾ ਤੂੰ ਮੰਨਦਾ ਕਿਉ ਨਹੀ ਤੇਰੇ ਨਾਲ ਜਾਣਾ ਜੰਮੂ ਤੇਰੇ ਨਾਲ ਜਾਣਾ ਅੱਗੇ ਸ੍ਰੀ ਨਗਰ ਤੇਰੇ ਨਾਲ ਜਾਣਾ...ਚਲ ਤੇਰੇ ਨਾਲ ਜਾਣਾ
ਸੰਤ ਮਥੁਰਾ ਸਿੰਘ ਜੀ ਮੈਨੂੰ ਕਹਿਣ ਲੱਗੇ ਸਿੱਧ ਪੁਰਸ਼ ਲਗਦਾ ਏ ਪ੍ਰਗਟ ਹੌ ਗਿਆ ਏ,,,ਫਿਰ ਗੁਪਤ ਰੂਪ ਵਿੱਚ ਨਾਲ ਜਾਏਗਾ। ਸੰਤ ਕਰਤਾਰ ਸਿੰਘ ਕੌਲ ਜਦ ਅਸੀ ਪਟਨਾ ਸਾਹਿਬ ਇੱਕਠੇ ਹੌਏ ਮੈਂ ਦੱਸਿਆ ਕਹਿੰਦੇ ਹਾਂ ਉਹ ਸਿੱਧ ਪੁਰਸ਼ ਏ ਮਹੀਨਾ 2 ਮਹੀਨੇ ਖਾਂਦਾ ਨਹੀ। ਜਦ ਆਉਦਾ ਏ ਫਿਰ ਇੱਕੌ ਹੀ ਦਫਾ ਸਭ ਕੁਛ ਛੱਕਦਾ ਏ। ਉਹ ਵੀ ਦਿਉ..ਉਹ ਵੀ ਦਿਉ..ਇਹ ਸ਼ਿੱਧ ਪੁਰਸ ਹੁੰਦੇ ਨੇ ਵੱਡੇ ਹੌ ਜਾਣਾ,,ਛੌਟੇ ਹੌ ਜਾਣਾ,,ਗੁਪਤ ਹੌ ਜਾਣਾ,,ਪੵਗਟ ਹੋ ਜਾਣਾ ਵਾਕ ਸਿੱਧੀ ਵੀ ਇੰਨਾ ਕੌਲ ਹੁੰਦੀ ਏ।
ਕਈ ਦਫਾ ਜੌ ਨਾਮ ਅਭਿਆਸੀ ਹੁੰਦੇ ਨੇ ਉਨਾ ਕੌਲ ਸਿੱਧੀਆ ਹੁੰਦੀਆ ਨੇ ਪਰ ਉਨਾ ਨੂੰ ਪਤਾ ਨਹੀ ਹੁੰਦਾ। ਪਤਾ ਉਸ ਦਿਨ ਲੱਗਦਾ ਜਦ ਮੂੰਹੌ ਕੁਛ ਬੌਲਦੇ ਨੇ ਤੇ ਹੌ ਜਾਦਾਂ ਏ..ਫਿਰ ਉਨਾ ਨੂੰ ਖਿਆਲ ਆ ਜਾਦਾਂ ਇਹ ਤਾ ਵਾਕ ਸਿੱਧੀ ਆ ਗਈ ਏ...
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment