ਫਰੀਦਾ ਕੂਕਦਿਆ ਚਾਂਗੇਦਿਆ ਮਤੀ ...
ਫਰੀਦਾ ਕੂਕਦਿਆ ਚਾਂਗੇਦਿਆ ਮਤੀ ਦੇਦਿਆ ਨਿਤ॥
ਜੋ ਸੈਤਾਨਿ ਞੰਵਾਇਆ ਸੇ ਕਿਤ ਫੇਰਹਿ ਚਿਤ ॥੧੫॥ { ਅੰਗ : ੧੩੭੮ }
ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਮਤਿ ਦੇ ਦੇ ਕੇ ਥੱਕ ਗਿਆ ਹਾਂ, ਪਰ ਮੇਰੇ ਪਾਸੋਂ ਮਤਿ ਕਿਸੇ ਨੇ ਲਈ ਨਹੀਂ। ਔਰ ਹੂਬਹੂ ਇਹ ਖਿਆਲ ਰੱਖਦੇ ਨੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਆਪ ਕਹਿੰਦੇ ਨੇ ਵਾਕਿਆ ਹੀ ਕੁਝ ਅੰਦਰੂਨੀ ਬੀਮਾਰੀਆਂ ਐਸੀਆਂ ਨੇ! ਜਿਹੜੀਆਂ ਲਾ-ਇਲਾਜ ਨੇ। ਐਸੇ ਮਨੁੱਖ ਨੂੰ ਕੋਈ ਨਾਮ ਦਾ ਰਸ ਆਵੇ, ਬੜੀ ਹੀ ਔਖੀ ਗੱਲ ਹੈ। ਬਹੁਤ ਹੀ ਔਖੀ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment