ਕਰਮਕਾਂਡੀ ਦੀ ਦ੍ਰਿਸ਼ਟੀ ...
ਇੱਕ ਕਰਮਕਾਂਡੀ ਬ੍ਰਹਮਣ ਦੇ ਵਾਸਤੇ ਬ੍ਰਹਮ ( ਪ੍ਰਮਾਤਮਾ ) ਕੇਵਲ ਮੰਦਿਰ ਦੇ ਵਿੱਚ ਹੀ ਹੈ , ਹੋਰ ਕਿਧਰੇ ਵੀ ਨਹੀਂ ,,,,,
ਅਤੇ ਓਹੋ ਬ੍ਰਾਹਮਣ, ਪ੍ਰਮਾਤਮਾ ਨੂੰ ਦੇਖਣ ਵਾਸਤੇ ਮੰਦਿਰ ਵਿੱਚ ਜਾਂਦਾ ਹੈ ,,,,,
ਇੱਕ ਕਰਮਕਾਂਡੀ ਮੁਸਲਮਾਨ ਦੇ ਵਾਸਤੇ ਖੁਦਾ ( ਪ੍ਰਮਾਤਮਾ ) ਕੇਵਲ ਮਸਜਿਦ ਵਿੱਚ ਹੀ ਹੈ , ਹੋਰ ਕਿਧਰੇ ਵੀ ਨਹੀਂ ਹੈ ,,,,,
ਅਤੇ ਓਹੋ ਮੁਸਲਮਾਨ, ਖੁਦਾ ( ਪ੍ਰਮਾਤਮਾ ) ਨੂੰ ਦੇਖਣ ਵਾਸਤੇ ਮਸਜਿਦ ਵਿੱਚ ਜਾਂਦਾ ਹੈ ,,,,,
ਇੱਕ ਦਾ ਪ੍ਰਮਾਤਮਾ ਮੰਦਿਰ ਦੇ ਵਿੱਚ ਹੈ ,,,,,
ਦੂਸਰੇ ਦਾ ਖੁਦਾ ਮਸਜਿਦ ਦੇ ਵਿੱਚ ਹੈ ,,,,,,
ਇੱਕ ਨੂੰ ਮਸਜਿਦ ਨਾਲ ਨਫਰਤ ਹੈ ,,
ਦੂਸਰੇ ਨੂੰ ਮੰਦਿਰ ਨਾਲ ਨਫਰਤ ਹੈ ,,
_____
ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ,,,,,,,
ਜਿੱਥੇ ਜਿੱਥੇ ਵੀ ਮੈਂ ਪ੍ਰਮਾਤਮਾ ਨੂੰ ਵੇਖਦਾਂ ਹਾਂ , ਉੱਥੇ ਉੱਥੇ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ , ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈ , ਹਰ ਜਗਾਹ ਤੇ ਦਿਖਾਈ ਦਿੰਦਾ ਹੈ ,,,,,
ਹੇ ਮੇਰੇ ਮਨ ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ , ਜਿਹੜਾ ਸਭਨਾ ਵਿੱਚ ਵੱਸ ਰਿਹਾ ਹੈ ਅਤੇ ਜੋ ਹਰ ਥਾਂ ਤੇ ਮੌਜੂਦ ਹੈ ,,,,
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥
ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥
ਗੁਰੂ ਗ੍ਰੰਥ ਸਾਹਿਬ - ਅੰਗ ੬੭੭
Comments
Post a Comment