ਜਿਨੀ ਨਾਮੁ ਧਿਆਇਆ ਗਏ ...
ਕੁਝ ਵਸਤੂਆਂ ਯਤਨ ਨਾਲ, ਮਿਹਨਤ ਨਾਲ ਮਿਲਦੀਆਂ ਹਨ-ਨਾ ਮਿਹਨਤ ਕਰੀਏ ਤਾਂ ਨਹੀਂ ਮਿਲਦੀਆਂ। ਮਿਹਨਤ ਨਾਲ ਜੋ ਮਿਲਦਾ ਹੈ ਉਸ ਦੀ ਸੀਮਾ ਹੈ। ਪ੍ਰਮਾਤਮਾ ਅਸੀਮ ਹੈ, ਅਗਰ ਉਹ ਵੀ ਮਿਹਨਤ ਨਾਲ ਮਿਲੇ ਤਾਂ ਪ੍ਰਮਾਤਮਾ ਦੀ ਸੀਮਾ ਹੋ ਗਈ ਤੇ ਪ੍ਰਮਾਤਮਾ ਨਾਲੋਂ ਸਾਡੀ ਮਿਹਨਤ ਵੱਡੀ ਹੋਵੇਗੀ,ਪ੍ਰਮਾਤਮਾ
ਛੋਟਾ ਹੋ ਜਾਵੇਗਾ। ਮਿਹਨਤ ਪ੍ਰਮਾਤਮਾ ਦਾ ਮੁੱਲ ਹੋਵੇਗੀ। ਜਿਸ ਦਾ ਮੁਲ ਹੈ,
ਫਿਰ ਉਹ ਅਮੁੱਲ ਨਹੀਂ ਹੋ ਸਕਦਾ।
ਇਸ ਦਾ ਇਹ ਵੀ ਮਤਲਬ ਨਹੀਂ ਹੈ ਕਿ ਮਿਹਨਤ ਦੀ ਲੋੜ ਹੀ ਨਹੀਂ। ਮਿਹਨਤ ਤਾਂ ਕਰਨੀ ਪਵੇਗੀ। ਨਾਮ ਜਪਣ ਵਾਸਤੇ ਨਾਮ-ਅਭਿਆਸੀ ਵੱਡੀ ਘਾਲਣਾ ਘਾਲਦੇ ਹਨ। ਨਾਮ ਜਪਣ ਤੋਂ ਵੱਡੀ ਹੋਰ ਕੋਈ ਘਾਲਣਾ ਨਹੀਂ ਹੋ ਸਕਦੀ :-
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
{ ਜਪੁਜੀ ਸਾਹਿਬ }
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment