ਕੋਟਿ ਮਧੇ ਕੋ ਵਿਰਲਾ ਸੇਵਕੁ ...
ਲੋਭ = ਲੈਣਾ ਹੀ ਲੈਣਾ ਹੈ, ਦੇਣਾ ਕੁਝ ਵੀ ਨਹੀਂ ਹੈ ,,
ਪ੍ਰੇਮ = ਦੇਣਾ ਹੀ ਦੇਣਾ ਹੈ, ਲੈਣਾ ਕੁਝ ਵੀ ਨਹੀਂ ਹੈ ,,
ਵਿਉਪਾਰ = ਲੈਣਾ ਹੈ, ਦੇਣਾ ਹੈ, ਦੇਣਾ ਹੈ, ਲੈਣਾ ਹੈ ,,
ਸਤਿਗੁਰ ਕਹਿੰਦੇ ਹਨ
ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥
( ਗੁਰੂ ਗ੍ਰੰਥ ਸਾਹਿਬ - ਅੰਗ ੪੯੫ )
(ਮੈਂ ਵੇਖ ਰਿਹਾਂ ) ਕਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਹੀ ਵਾਹਿਗੁਰੂ ਦਾ ਦਾਸ ਹੈ ,, ਹੋਰ ਸਾਰੇ ਮਤਲਵੀ ਹੀ ਹਨ, ਨਿਰੇ ਸੌਦੇ-ਬਾਜ ਹੀ ਹਨ ,,
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment