ਧੌਲੁ ਧਰਮੁ ਦਇਆ ਕਾ ਪੂਤੁ ...
ਸਾਡੇ ਦੋ ਪੈਰ ਹਨ ,,
ਅਸੀਂ ਦੋ ਪੈਰਾਂ ਨਾਲ ਚਲਦੇ ਹਾਂ ,,
ਧਰਮ ਦੇ ਵੀ ਦੋ ਪੈਰ ਹਨ ,,
ਧਰਮ ਵੀ ਦੋ ਪੈਰਾਂ ਤੇ ਚਲਦਾ ਹੈ ,,
ਦਇਆ ਅਤੇ ਸੰਤੋਖ ਧਰਮ ਦੇ ਦੋ ਪੈਰ ਹਨ ,,
ਇੱਕ ਚੋਰ ਦੇ ਅੰਦਰ ਸਦਾ ਚੋਰੀ ਚਲਦੀ ਰਹਿੰਦੀ ਹੈ ,,
ਜਿਥੇ ਕਿਧਰੇ ਉਸਨੂੰ ਮੌਕਾ ਮਿਲਜੇ ਉਹ ਚੋਰੀ ਕਰ ਲੈਂਦਾ ,,
ਧਾਰਮਿਕ ਵਿਅਕਤੀ ਦਾ ਹਿਰਦਾ ਹਰ ਵਕਤ ਦਇਆ ਨਾਲ ਭਰਿਆ ਰਹਿੰਦਾ ਹੈ ,,
ਧਾਰਮਿਕ ਵਿਅਕਤੀ ਦਾ ਹਿਰਦਾ ਹਰ ਵਕਤ ਸੰਤੋਖ ਨਾਲ ਭਰਿਆ ਰਹਿੰਦਾ ਹੈ ,,
ਇੱਕ ਧਾਰਮਿਕ ਵਿਅਕਤੀ ਦੇ ਅੰਦਰ ਸਦਾ ਸੰਤੋਖ ਅਤੇ ਦਇਆ ਚਲਦੀ ਰਹਿੰਦੀ ਹੈ ,,
ਜਿਥੇ ਕਿਧਰੇ ਉਸਨੂੰ ਲੋੜ ਪੈ ਜਾਵੇ ਉਸਦਾ ਸੰਤੋਖ ਅਤੇ ਦਇਆ ਕਿਰਤ ਬਣ ਜਾਂਦੀ ਹੈ ,,
ਸੰਤੋਖ ਅਤੇ ਦਇਆ ,,
ਨਾ ਹਿੰਦੂ ਹੁੰਦੀ ਹੈ ,,
ਨਾ ਮੁਸਲਮਾਨ ਹੁੰਦੀ ਹੈ ,,
ਨਾ ਸਿੱਖ ਹੁੰਦੀ ਹੈ ,,
ਨਾ ਇਸਾਈ ਹੁੰਦੀ ਹੈ ,,
ਨਾ ਯਹੂਦੀ ਹੁੰਦੀ ਹੈ ,,
ਨਾ ਪਾਰਸੀ ਹੁੰਦੀ ਹੈ ,,
ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਗੁਰੂ ਗ੍ਰੰਥ ਸਾਹਿਬ - ਅੰਗ ੩
Comments
Post a Comment